ਤੇਲੰਗਾਨਾ ਕੈਮੀਕਲ ਫੈਕਟਰੀ ਧਮਾਕਾ: ਮਰਨ ਵਾਲਿਆਂ ਦੀ ਗਿਣਤੀ ਹੋਰ ਵਧੀ
ਤੇਲੰਗਾਨਾ, 1 ਜੁਲਾਈ 2025: ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਦੇ ਪਸ਼ਾਮਿੱਲਰਾਮ ਇਲਾਕੇ ਵਿੱਚ ਸਿਗਾਚੀ ਕੈਮੀਕਲ ਇੰਡਸਟਰੀਜ਼ ਦੀ ਫੈਕਟਰੀ 'ਚ ਸੋਮਵਾਰ ਨੂੰ ਹੋਏ ਭਿਆਨਕ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ। ਰੈਸਕਿਊ ਟੀਮਾਂ ਨੇ ਮਲਬੇ ਹੇਠੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ 35 ਲੋਕ ਜ਼ਖਮੀ ਹਨ ਅਤੇ ਉਨ੍ਹਾਂ ਵਿੱਚੋਂ 10 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਧਮਾਕੇ ਦੀ ਤਾਕਤ ਅਤੇ ਹਾਲਾਤ:
ਧਮਾਕਾ ਸੋਮਵਾਰ ਸਵੇਰੇ 8:15 ਤੋਂ 9:35 ਵਜੇ ਦੇ ਵਿਚਕਾਰ ਹੋਇਆ, ਜਿਸ ਕਾਰਨ ਇੰਡਸਟਰੀਲ ਯੂਨਿਟ ਪੂਰੀ ਤਰ੍ਹਾਂ ਢਹਿ ਗਿਆ ਅਤੇ ਅੱਗ ਲੱਗ ਗਈ।
ਫੈਕਟਰੀ ਵਿੱਚ ਉਸ ਵੇਲੇ ਲਗਭਗ 149 ਕਰਮਚਾਰੀ ਮੌਜੂਦ ਸਨ, ਜਿਨ੍ਹਾਂ ਵਿੱਚੋਂ 37 ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ, 35 ਜ਼ਖਮੀ ਹਨ ਅਤੇ 20 ਤੋਂ ਵੱਧ ਕਰਮਚਾਰੀ ਅਜੇ ਵੀ ਮਲਬੇ ਹੇਠ ਫਸੇ ਹੋ ਸਕਦੇ ਹਨ।
ਮਲਬੇ ਵਿੱਚੋਂ 31 ਲਾਸ਼ਾਂ ਮਿਲੀਆਂ, ਜਦਕਿ 3 ਲੋਕ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਏ।
ਬਚਾਅ ਕਾਰਜ ਅਤੇ ਪ੍ਰਸ਼ਾਸਨਕ ਕਦਮ:
NDRF, HYDRAA, ਤੇਲੰਗਾਨਾ ਫਾਇਰ ਡਿਜ਼ਾਸਟਰ ਰਿਸਪਾਂਸ ਟੀਮਾਂ ਵੱਲੋਂ ਰੈਸਕਿਊ ਕਾਰਜ ਜਾਰੀ ਹਨ।
ਮੁੱਖ ਮੰਤਰੀ ਰੇਵੰਤ ਰੈੱਡੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।