ਠੇਕੇ ਤੇ ਜਮੀਨਾਂ ਲੈ ਕੇ ਬਾਸਮਤੀ , ਝੋਨਾ ਬੀਜਣ ਵਾਲਿਆਂ ਨੂੰ ਪਵੇਗੀ ਦੋਹਰੀ ਮਾਰ
ਕਿਸਾਨਾਂ ਨੇ ਸੁਣਾਇਆ ਆਪਣਾ ਦਰਦ
ਰੋਹਿਤ ਗੁਪਤਾ
ਗੁਰਦਾਸਪੁਰ , 6 ਸਤੰਬਰ 2025 :
ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਚਿੰਤਾਜਨਕ ਦਿਖਾਈ ਦੇ ਰਹੇ ਹਨ, ਜਿੱਥੇ ਹੜ੍ਹਾਂ ਕਾਰਨ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।ਖਾਸ ਕਰਕੇ ਬਾਸਮਤੀ ਝੋਨੇ ਦੀ ਫਸਲ ਤੇ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਬਲਾਕ ਵਿੱਚ ਬਾਸਮਤੀ ਦੀ ਸਭ ਤੋਂ ਵੱਧ ਕਾਸ਼ਤ ਹੋਈ ਸੀ। ਪਰ ਇਸ ਵਾਰ, ਬਾਸਮਤੀ ਦੀ ਕਾਸ਼ਤ ਕਰਨ ਵਾਲੇ ਜ਼ਮੀਨ ਮਾਲਕਾਂ ਨੂੰ ਵੀ ਵੱਡਾ ਝਟਕਾ ਲੱਗ ਰਿਹਾ ਹੈ। ਦੋਰਾਂਗਲਾ ਬਲਾਕ ਵਿੱਚ ਬਾਸਮਤੀ ਦੀ ਖੇਤੀ ਬਹੁਤ ਸਾਰੇ ਕਿਸਾਨ ਕਰਦੇ ਹਨ, ਇਸ ਬਾਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਜ਼ਮੀਨ ਮਾਲਕਾਂ ਨੇ ਪ੍ਰਤੀ ਏਕੜ ਲਗਭਗ 35,000 ਤੋਂ 40,000 ਰੁਪਏ ਖਰਚ ਕੀਤੇ, ਪਰ ਜਿਨਾਂ ਨੇ ਠੇਕੇ ਤੇ ਜਮੀਨ ਲੈ ਕੇ ਬਾਸਮਤੀ ਹੋਗਾ ਆਈ ਸੀ ਉਹਨਾਂ ਨੂੰ ਨੂੰ ਦੋਹਰਾ ਝਟਕਾ ਲੱਗਿਆ ਹੈ । ਕਿਉਂਕਿ ਠੇਕਾ ਦੇਣਾ ਹੀ ਪਵੇਗਾ ਨਾਲ ਫਸਲ ਵੀ ਖਰਾਬ ਹੋ ਗਈ ਹੈ।
ਦੂਜੇ ਪਾਸੇ ਫਸਲ ਖਰਾਬ ਹੋਣ ਕਾਰਨ ਝਾੜ ਘੱਟ ਨਿਕਲੇਗਾ ਤ ਇਸ ਦੀਆਂ ਕੀਮਤਾਂ ਵੀ ਕਾਫ਼ੀ ਵੱਧ ਸਕਦੀਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਬਾਸਮਤੀ ਚੌਲ ਖਰੀਦਣ ਵਿੱਚ ਜਿਆਦਾ ਪੈਸੇ ਖਰਚ ਕਰਨੇ ਪੈਣਗੇ ।
ਇਸ ਮੌਕੇ ਕਿਸਾਨ ਜਗਤਾਰ ਪ੍ਰੀਤਮ ਸਿੰਘ, ਜਤਿੰਦਰ ਸਿੰਘ, ਜਗੀਰ ਸਿੰਘ ਅਤੇ ਰੰਜਨ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਸਾਡੀਆਂ ਖਰਾਬ ਹੋਈਆਂ ਫਸਲਾਂ ਦਾ ਨੁਕਸਾਨ ਸਾਨੂੰ ਦੇਵੇ ਤਾਂ ਜੋ ਅਸੀਂ ਆਉਣ ਵਾਲੀ ਅਗਲੀ ਫਸਲ ਬੀਜ ਸਕੀਏ।