ਟੈਟੂ ਬਣਾਉਣਾ ਸਿੱਖ ਰਹੀ ਦੋ ਬੱਚਿਆਂ ਦੀ ਮਾਂ ਨੂੰ ਟੈਟੂ ਬਣਾਉਣਾ ਸਿਖਾਉਣ ਵਾਲਾ ਲੈ ਕੇ ਹੋਇਆ ਫਰਾਰ
- ਪਤੀ ਨੇ ਪੁਲਿਸ ਅੱਗੇ ਲਗਾਈ ਪਤਨੀ ਨੂੰ ਲੱਭਣ ਦੀ ਗੁਹਾਰ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 22 ਜਨਵਰੀ 2025 - ਗੁਰਦਾਸਪੁਰ ਦੇ ਇੱਕ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਜੋ ਦੋ ਬੱਚਿਆਂ ਦੀ ਮਾਂ ਹੈ ਸ਼ਹਿਰ ਦੇ ਇੱਕ ਟੈਟੂ ਬਣਾਉਣ ਵਾਲੇ ਕੋਲੋਂ ਟੈਟੂ ਬਣਾਉਣ ਦਾ ਕੰਮ ਸਿੱਖ ਰਹੀ ਸੀ। ਔਰਤ ਦੇ ਘਰ ਵਾਲੇ ਦਾ ਦੋਸ਼ ਹੈ ਕਿ ਉਹ ਬੀਤੀ ਸ਼ਾਮ ਦਵਾਈ ਲੈਣ ਜਾ ਰਹੇ ਸੀ ਤਾਂ ਉਥੇ ਧਮਕਿਆ ਦਿੰਦਾ ਹੋਇਆ ਔਰਤ ਨੂੰ ਉਸ ਦੇ ਨਾਲ ਕੰਮ ਕਰਨ ਵਾਲਾ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ।
ਉਸਨੇ ਥਾਣਾ ਸਿਟੀ ਪਹੁੰਚ ਕੇ ਪੁਲਿਸ ਅੱਗੇ ਆਪਣੀ ਪਤਨੀ ਨੂੰ ਲੱਭਣ ਦੀ ਗੁਹਾਰ ਲਗਾਈ ਹੈ ਅਤੇ ਸ਼ਿਕਾਇਤ ਪੱਤਰ ਦਿੱਤਾ ਹੈ। ਉੱਥੇ ਹੀ ਪੁਲਿਸ ਅਧਿਕਾਰੀ ਐਸਐਚ ਓ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦੀ ਪਤਨੀ ਨੂੰ ਜੇ ਉਹ ਦੋ ਬੱਚਿਆਂ ਦੀ ਮਾਂ ਹੈ ,ਇੱਕ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਔਰਤ ਨੂੰ ਬਰਾਮਦ ਕਰਕੇ ਉਸ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।