ਜਗਰਾਉਂ MC ਚੋਣਾਂ: ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ
ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪਹਿਲੀ ਵਾਰ ਆਪਣੇ ਦਮ 'ਤੇ ਚੋਣ ਲੜੇਗੀ ਭਾਜਪਾ- ਪੜ੍ਹੇ-ਲਿਖੇ ਅਤੇ ਨਵੇਂ ਚਿਹਰਿਆਂ ਨੂੰ ਦਿੱਤਾ ਮੌਕਾ
ਜਗਰਾਉਂ,(ਦੀਪਕ ਜੈਨ)
ਭਾਰਤੀ ਜਨਤਾ ਪਾਰਟੀ ਨੇ ਜਗਰਾਉਂ ਨਗਰ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਅਕਾਲੀ-ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਜਗਰਾਉਂ ਵਿੱਚ ਇਕੱਲਿਆਂ ਆਪਣੇ ਦਮ 'ਤੇ ਚੋਣ ਮੈਦਾਨ ਵਿੱਚ ਉਤਰੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਲਿਸਟ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸ਼ਹਿਰ ਦੀ ਬਿਹਤਰੀ ਲਈ ਪੜ੍ਹੇ-ਲਿਖੇ, ਇਮਾਨਦਾਰ ਅਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪਾਰਟੀ ਨਗਰ ਕੌਂਸਲ 'ਤੇ ਜ਼ਰੂਰ ਕਾਬਜ਼ ਹੋਵੇਗੀ। ਪਹਿਲੀ ਲਿਸਟ ਆਉਂਦਿਆਂ ਹੀ ਵਾਰਡ ਨੰਬਰ 20 ਤੋਂ ਉਮੀਦਵਾਰ ਹਰਸ਼ ਸਿੰਗਲਾ ਨੇ ਆਪਣੇ ਨਾਮਜ਼ਦਗੀ ਫਾਰਮ ਜਮ੍ਹਾਂ ਵੀ ਕਰਵਾ ਦਿੱਤੇ ਹਨ ਅਤੇ ਬਾਕੀ ਉਮੀਦਵਾਰ ਵੀ ਜਲਦ ਫਾਰਮ ਭਰਨਗੇ। ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿੱਚ ਵਾਰਡ ਨੰਬਰ 4 ਤੋਂ ਪ੍ਰਿੰਸ ਕਟਾਰੀਆ, ਵਾਰਡ ਨੰਬਰ 5 ਤੋਂ ਕੁਸਮ ਲਤਾ, ਵਾਰਡ ਨੰਬਰ 6 ਤੋਂ ਪਰਮਜੀਤ ਸਿੰਘ ਰਾਜੂ, ਵਾਰਡ ਨੰਬਰ 8 ਤੋਂ ਦਰਸ਼ਨ ਸਿੰਘ ਗਿੱਲ, ਵਾਰਡ ਨੰਬਰ 15 ਤੋਂ ਰਜਨੀ ਚੋਪੜਾ ਪਤਨੀ ਅਨਿਲ ਕੁਮਾਰ ਸ਼ੈਂਟੀ, ਵਾਰਡ ਨੰਬਰ 16 ਤੋਂ ਅੰਕੁਸ਼ ਧੀਰ, ਵਾਰਡ ਨੰਬਰ 17 ਤੋਂ ਨੈਨਸੀ ਵਰਮਾ ਪਤਨੀ ਟੋਨੀ ਵਰਮਾ, ਵਾਰਡ ਨੰਬਰ 18 ਤੋਂ ਸਤੀਸ਼ ਕੁਮਾਰ ਪੱਪੂ, ਵਾਰਡ ਨੰਬਰ 19 ਤੋਂ ਸੁਮਨ ਰਾਣੀ ਪਤਨੀ ਕ੍ਰਿਸ਼ਨ ਕੁਮਾਰ, ਵਾਰਡ ਨੰਬਰ 20 ਤੋਂ ਹਰਸ਼ ਸਿੰਗਲਾ, ਵਾਰਡ ਨੰਬਰ 21 ਤੋਂ ਜੋਤੀ ਰਾਣੀ ਪਤਨੀ ਸਚਿਨ ਕੁਮਾਰ ਅਤੇ ਵਾਰਡ ਨੰਬਰ 22 ਤੋਂ ਹਰਵਿੰਦਰ ਕੁਮਾਰ ਦੇ ਨਾਮ ਸ਼ਾਮਲ ਹਨ। ਇਸ ਮੌਕੇ ਸਰਕਲ ਪ੍ਰਧਾਨ ਨਵਨੀਤ ਗੁਪਤਾ, ਟੋਨੀ ਵਰਮਾ, ਐਡਵੋਕੇਟ ਵਿਵੇਕ ਭਾਰਦਵਾਜ, ਗੌਰਵ ਗੁਪਤਾ, ਸੁਮਿਤ ਅਰੋੜਾ, ਨਵੀਨ ਜੈਨ, ਰਾਜ ਵਰਮਾ ਅਤੇ ਸੁਰੇਸ਼ ਗਰਗ ਸਮੇਤ ਕਈ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
- Download Babushahi App
-
-