ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਹੋਲੀ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ, ਵੱਖ-ਵੱਖ ਇਲਾਕਿਆਂ ਵਿੱਚ ਕਰਵਾਏ ਜਾ ਰਹੇ ਭਜਨ ਸੱਦਿਆ ਸਮਾਗਮ, ਕੱਲ ਹੋਵੇਗਾ ਹੋਲੀ ਦੇ ਸਬੰਧ ਵਿੱਚ ਵੱਡਾ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ 4 ਮਾਰਚ 2026- ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਹੋਲੀ ਨੂੰ ਸਮਰਪਿਤ ਇੱਕ ਵੱਡਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮਸ਼ਹੂਰ ਭਜਨ ਗਾਇਕਾ ਨਿਕੁੰਜ ਕਾਮਰਾ ਭਗਤੀ ਰਸ ਬਿਖੇਰਣਗੇ । ਕੱਦਾਂ ਵਾਲੀ ਮੰਡੀ ਵਿੱਚ ਸ਼ਾਮ 4 ਵਜੇ ਤੋਂ ਚਲਣ ਵਾਲੇ ਇਸ ਸਮਾਗਮ ਦੀਆ ਤਮਾਮ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹਰ ਰੋਜ਼ ਭਜਨ ਸੰਧਿਆ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਵੱਡੇ ਸਮਾਗਮ ਬਾਰੇ ਜਾਣਕਾਰੀ ਮਿਲ ਸਕੇ । 5 ਮਾਰਚ ਨੂੰ ਸ਼ਾਮ 4 ਵਜੇ ਤੋਂ ਹਰੀ ਇੱਛਾ ਤੱਕ ਨਿਕੁੰਜ ਕਾਮਰਾ ਵੱਲੋਂ ਆਪਣੇ ਭਗਤੀ ਭਰੇ ਕ੍ਰਿਸ਼ਨਾ ਭਜਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ। ਤੇ ਇਸ ਦੌਰਾਨ ਫੁੱਲਾਂ ਦੀ ਹੋਲੀ ਵੀ ਖੇਡੀ ਜਾਵੇਗੀ ਤੇ ਆਹ ਟੁੱਟ ਲੰਗਰ ਵੀ ਸਮਾਗਮ ਦੌਰਾਨ ਚੱਲਦਾ ਰਹੇਗਾ।
Click to Follow Babushahi Facebook page →