ਗਊ ਨੂੰ ਬਚਾਉਂਦਿਆਂ ਪਲਟਿਆ ਟਰੱਕ
ਮਸਾ ਬਚੇ ਡਰਾਈਵਰ ਤੇ ਹੈਲਪਰ
ਰੋਹਿਤ ਗੁਪਤਾ
ਗੁਰਦਾਸਪੁਰ , 29 ਅਗਸਤ
ਗੁਰਦਾਸਪੁਰ ਮੁਕੇਰੀਆਂ ਰੋਡ ਤੇ ਪਿੰਡ ਜਗਤਪੁਰ ਟਾਂਡਾ ਨੇੜੇ ਸਵੇਰੇ ਤੜਕਸਾਰ ਜਨਰੇਟਰ ਬਣਾਉਣ ਵਾਲੀ ਕੰਪਨੀ ਕਿਰਲੋਸਕਰ ਦੇ 8 ਜਨਰੇਟਰ ਲੱਦ ਕੇ ਲੈ ਜਾ ਰਹਿਆ ਟਰੱਕ ਪਲਟ ਗਿਆ। ਟਰੱਕ ਡਰਾਈਵਰ ਅਨੁਸਾਰ ਟਰੱਕ ਅੱਗੇ ਇੱਕ ਗਾਈ ਆ ਗਈ ਸੀ ਅਤੇ ਉਸਦੇ ਪਿੱਛੇ ਦੋ ਹੋਰ ਗਾਈਆਂ ਸੀ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਗੱਡੀ ਤੇ ਜਿਆਦਾ ਲੋਡ ਹੋਣ ਕਾਰਨ ਉਸ ਦਾ ਇਕਦਮ ਸੰਤੁਲਨ ਵਿਗੜ ਗਿਆ ਅਤੇ ਟਰੱਕ ਸੜਕ ਕਿਨਾਰੇ ਲੱਗੇ ਦਰਖਤ ਨੂੰ ਤੋੜਦਾ ਹੋਇਆ ਅੱਧਾ ਪਲਟ ਗਿਆ । ਉਹ ਅਤੇ ਉਸਦਾ ਸਹਾਇਕ ਕਿਸੇ ਤਰ੍ਹਾਂ ਬਾਹਰ ਨਿਕਲੇ ਪਰ ਜਖਮੀ ਹੋ ਗਏ ਹਨ । ਉਸ ਦੀ ਲੱਤ ਟੁੱਟ ਗਈ ਹੈ ਤੇ ਉਸਦੇ ਸਹਾਇਕ ਦੇ ਵੀ ਹਲਕੀਆਂ ਸੱਟਾਂ ਲੱਗੀਆਂ ਹਨ ।
ਟਰੱਕ ਡਰਾਈਵਰ ਸ਼ਾਹਰੁਖ ਅਨੁਸਾਰ ਉਹ ਟਰਾਂਸਪੋਰਟ ਕੰਪਨੀ ਦਾ ਕਰਿੰਦਾ ਹੈ ਤੇ ਕੋਹਲਾਪੁਰ ਮਹਾਰਾਸ਼ਟਰ ਤੋਂ ਕਿਰਲੋਸਕਰ ਕੰਪਨੀ ਦੇ ਜਨਰੇਟਰ ਲੱਧ ਕੇ ਚਲਿਆ ਸੀ। ਇਹ ਉਸਨੇ ਕੰਪਨੀ ਦੇ ਦੂਜੀ ਫੈਕਟਰੀ ਜੋ ਕਠੂਆ ਵਿਖੇ ਸਥਿਤ ਹੈ ਪਹੁੰਚਾਣੇ ਸੀ ਅਤੇ ਅੱਜ ਸਵੇਰੇ ਮੂਂਹ ਹਨੇਰੇ ਕਰੀਬ 6 ਵਜੇ ਜਦੋਂ ਉਹ ਪੁਰਾਣਾ ਸ਼ਾਲਾ ਨੇੜੇ ਪਹੁੰਚਿਆ ਤਾਂ ਇਹ ਹਾਦਸਾ ਵਾਪਰ ਗਿਆ । ਉਸਦੀ ਲੱਤ ਟੁੱਟ ਗਈ ਹੈ ਤੇ ਹੋਰ ਵੀ ਸ਼ਰੀਰ ਦੇ ਕਈ ਹਿੱਸਿਆਂ ਤੇ ਸੱਟਾਂ ਲੱਗੀਆਂ ਹਨ ਜਦਕਿ ਉਸਦੇ ਹੈਲਪਰ ਦੇ ਵੀ ਮਾਮੂਲੀ ਸੱਟਾਂ ਆਈਆਂ ਹਨ। ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕਰੇਨ ਅਤੇ ਜੇਸੀਬੀ ਮੰਗਾ ਕੇ ਟਰੱਕ ਨੂੰ ਕੱਢਿਆ ਜਾ ਰਿਹਾ ਹੈ । ਟਰੱਕ ਕਾਫੀ ਨੁਕਸਾਨਿਆ ਗਿਆ ਹੈ ਤੇ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਦੂਸਰਾ ਟਰੱਕ ਮੰਗਵਾ ਕੇ ਸਮਾਨ ਉਸ ਤੇ ਲੱਦ ਕੇ ਕਠੂਆ ਭੇਜਿਆ ਜਾਏਗਾ।