ਕੈਮਿਸਟ ਐਸੋਸੀਏਸ਼ਨ ਵੱਲੋਂ ਨਵੇਂ ਜ਼ੋਨਲ ਲਾਇਸੈਂਸਿੰਗ ਅਥਾਰਟੀ ਤੇ ਡਰੱਗ ਇੰਸਪੈਕਟਰ ਦਾ ਸਵਾਗਤ
ਅਸ਼ੋਕ ਵਰਮਾ
ਬਠਿੰਡਾ, 7 ਅਕਤੂਬਰ 2025: ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ, ਬਠਿੰਡਾ ਨੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਨਵੇਂ ਜ਼ੋਨਲ ਲਾਇਸੈਂਸਿੰਗ ਅਥਾਰਟੀ (ਜੇਡ.ਐਲ.ਏ), ਮੈਡਮ ਕਮਲ ਕੰਬੋਜ ਅਤੇ ਜ਼ਿਲ੍ਹਾ ਡਰੱਗ ਕੰਟਰੋਲਰ, ਮੈਡਮ ਕਰੁਣਾ ਗੁਪਤਾ ਨੂੰ ਜੀ ਆਇਆ ਆਖਿਆ ਅਤੇ ਕੈਮਿਸਟ ਭਾਈਚਾਰੇ ਨਾਲ ਜੁੜੇ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਐਸੋਸੀਏਸ਼ਨ ਨੇ ਹਮੇਸ਼ਾ ਜਨਤਕ ਭਲਾਈ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਨਵੇਂ ਜ਼ੋਨਲ ਲਾਇਸੈਂਸਿੰਗ ਅਥਾਰਟੀ ਅਤੇ ਡੀਆਈ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਫਾਰਮਾਸਿਊਟੀਕਲ ਕਾਰੋਬਾਰ ਹੋਰ ਪਾਰਦਰਸ਼ੀ ਅਤੇ ਸੰਗਠਿਤ ਹੋਵੇਗਾ। ਉਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਸਾਰੇ ਕੈਮਿਸਟ, ਡਰੱਗ ਅਤੇ ਕਾਸਮੈਟਿਕ ਐਕਟ ਦੇ ਤਹਿਤ ਵਿਕਰੀ ਅਤੇ ਖਰੀਦਦਾਰੀ ਕਰਨਗੇ ਅਤੇ ਕਰਦੇ ਆਏ ਹਾਂ ਅਤੇ ਉਹ ਜ਼ਿਲ੍ਹਾ ਡਰੱਗ ਵਿਭਾਗ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਰਹਿਣਗੇ।
ਇਸ ਮੌਕੇ ਮੈਡਮ ਕਮਲ ਕੰਬੋਜ ਨੇ ਕੈਮਿਸਟਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਦਵਾਈ ਵਪਾਰ ਨਾਲ ਸਬੰਧਤ ਹਰ ਗਤੀਵਿਧੀ ਸਿੱਧੇ ਤੌਰ 'ਤੇ ਆਮ ਲੋਕਾਂ ਦੀ ਸਿਹਤ ਨਾਲ ਜੁੜੀ ਹੋਈ ਹੈ। ਉਨ੍ਹਾਂ ਸਾਰੇ ਕੈਮਿਸਟਾਂ ਤੋਂ ਉਮੀਦ ਕੀਤੀ ਕਿ ਉਹ ਨਿਰਧਾਰਤ ਮਾਪਦੰਡਾਂ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਬਣਾਈ ਰੱਖਣਗੇ।ਜ਼ਿਲ੍ਹਾ ਡਰੱਗ ਇੰਸਪੈਕਟਰ ਮੈਡਮ ਕਰੁਣਾ ਗੁਪਤਾ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਜ਼ਿਲ੍ਹੇ ਦੇ ਸਾਰੇ ਦਵਾ ਵਪਾਰੀਆਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਸਮੇਂ ਸਿਰ ਲੋੜੀਂਦੀਆਂ ਸਹੂਲਤਾਂ ਮਿਲਣ। ਉਨ੍ਹਾਂ ਦੀ ਤਰਜੀਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰਿਆਂ ਦੇ ਸਹਿਯੋਗ ਨੂੰ ਯਕੀਨੀ ਬਣਾਉਣਾ ਹੈ।" ਉਨ੍ਹਾਂ ਕਿਹਾ ਕਿ ਸਾਰੇ ਕੈਮਿਸਟ ਆਪਣੇ ਸੇਲ ਪਰਚੇਜ ਦੇ ਰਿਕਾਰਡ ਨੂੰ ਪੂਰਾ ਰੱਖਣ ਅਤੇ ਪੱਕੇ ਬਿਲਾਂ 'ਤੇ ਹੀ ਦਵਾਈਆਂ ਖਰੀਦਣ।ਇਸ ਦੌਰਾਨ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨਾ ਗੋਇਲ, ਨਥਾਣਾ ਯੂਨਿਟ ਦੇ ਪ੍ਰਧਾਨ ਬਜਿੰਦਰ ਸ਼ਰਮਾ, ਹੋਲਸੇਲ ਯੂਨਿਟ ਦੇ ਸਾਬਕਾ ਪ੍ਰਧਾਨ ਦਰਸ਼ਨ ਜੋੜਾ, ਚੇਅਰਮੈਨ ਅੰਮ੍ਰਿਤ ਸਿੰਗਲਾ, ਜਨਰਲ ਸਕੱਤਰ ਰੇਵਤੀ ਕਾਂਸਲ, ਆਰਸੀਏ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਕੈਸ਼ੀਅਰ ਪੋਰਿੰਦਰ ਕੁਮਾਰ, ਸਕੱਤਰ ਵਿਜੇ ਜਿੰਦਲ ਅਤੇ ਹਰਮੇਲ ਸਿੰਘ, ਬਲਜੀਤ ਸਿੰਘ, ਵਿਸ਼ਾਲ ਗੁਪਤਾ ਸਮੇਤ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ ਮੌਜੂਦ ਸਨ।