ਕੈਨੇਡਾ ਦੀ ਕ੍ਰਿਕੇਟ ਟੀਮ ਦਾ ਕਪਤਾਨ ਦਿਲਪ੍ਰੀਤ ਸਿੰਘ ਦੀ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਵੀ ਕੀਤੀ ਤਾਰੀਫ
ਬੇਸ਼ੱਕ ਕੈਨੇਡਾ ਲਈ ਖੇਡ ਰਿਹਾ ਹਾਂ ਪਰ ਮੇਰਾ ਮੁੱਢ ਅਤੇ ਦਿਲ ਭਾਰਤੀ ਹੈ_ ਦਿਲਪ੍ਰੀਤ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ , 5 ਮਾਰਚ 2026 :
ਦਿਲਪ੍ਰੀਤ ਸਿੰਘ ਇੱਕ ਐਸਾ ਕ੍ਰਿਕਟ ਖਿਡਾਰੀ ਹੈ ਜਿਸ ਦੇ ਖੇਡ ਸ਼ੁਰੂਆਤ ਤਾਂ ਭਾਰਤ ਵਿੱਚ ਹੋਈ ਸੀ ਪਰ ਕ੍ਰਿਕਟ ਖੇਡਣ ਵਿੱਚ ਕੀਤੀ ਆਪਣੀ ਮਿਹਨਤ ਦੀ ਬਦੌਲਤ ਉਹ ਕੈਨੇਡਾ ਦੀ ਟੀਮ ਵਿੱਚ ਕੈਪਟਨ ਬਣ ਗਿਆ ਹੈ । ਉਸ ਦੀ ਇਸ ਪ੍ਰਾਪਤੀ ਤੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਵੀ ਉਸ ਦੀ ਤਾਰੀਫ ਕੀਤੀ ਸੀ । ਗੁਰਦਾਸਪੁਰ ਦੀ ਮਾਰਸ਼ਲ ਕ੍ਰਿਕਟ ਅਕੈਡਮੀ ਦਾ ਉਹ ਇੱਕ ਵਧੀਆ ਖਿਡਾਰੀ ਸੀ ਅਤੇ ਇਥੇ ਰਹਿ ਕੇ ਉਹ ਸਕੂਲ ਖੇਡਾਂ, ਜਿਲਾ ਚੈਂਪੀਅਨਸ਼ਿਪ ਅਤੇ ਪੰਜਾਬ ਦੀ ਟੀਮ ਤੱਕ ਪਹੁੰਚਿਆ ਸੀ ਪਰ ਕਰੋਨਾ ਕਾਲ ਦੌਰਾਨ 2020 ਵਿੱਚ ਕਰੀਬ 17 ਸਾਲ ਦੀ ਉਮਰ ਵਿੱਚ ਉਸਨੂੰ ਕੈਨੇਡਾ ਚਲਾ ਗਿਆ ਤੇ ਉੱਥੇ ਵੀ ਖੇਡ ਜਾਰੀ ਰੱਖੀ ਅਤੇ ਆਪਣੇ ਹੁਨਰ ਅਤੇ ਕ੍ਰਿਕਟ ਪ੍ਰਤੀ ਸਮਝ ਦੀ ਬਦੌਲਤ ਕਨੇਡਾ ਦੀ ਸਰਕਾਰ ਦੀ ਨਜ਼ਰ ਵਿੱਚ ਵੀ ਆ ਗਿਆ । ਮਾਰਸ਼ਲ ਕ੍ਰਿਕਟ ਅਕੈਡਮੀ ਤੋਂ ਸਿੱਖਿਆ ਕ੍ਰਿਕਟ ਦੀ ਬਰੀਕੀਆਂ ਇੱਥੇ ਵੀ ਕੰਮ ਆਈਆਂ ਤੇ ਕਲੱਬ , ਡੋਮੈਸਟਿਕ ਖੇਡਦੇ ਖੇਡਦੇ ਕਨੇਡਾ ਦੀ ਕੌਮੀ ਟੀਮ ਤੱਕ ਪਹੁੰਚਿਆ । ਪਹਿਲਾਂ ਖਿਡਾਰੀ ਦੇ ਤੌਰ ਤੇ ਖੇਡਣਾ ਸ਼ੁਰੂ ਕੀਤਾ ਤੇ ਫਿਰ ਵਧੀਆ ਖੇਡ ਦੀ ਬਦੌਲਤ ਕੈਪਟਨ ਵੀ ਬਣ ਗਿਆ । ਹੁਣ ਉਸਦਾ ਟੀਚਾ ਕਨੇਡਾ ਦੀ ਟੀਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਕ੍ਰਿਕਟ ਵਿੱਚ ਵਧੀਆ ਪਹਿਚਾਣ ਦਵਾਉਂਣ ਦਾ ਹੈ ।
ਦਿਲਪ੍ਰੀਤ ਕਹਿੰਦਾ ਹੈ ਕਿ ਉਹ ਪ੍ਰੋਫੈਸ਼ਨਲ ਖਿਡਾਰੀ ਹੈ ਇਸ ਲਈ ਜੇਕਰ ਆਈਪੀਐਲ ਵਿੱਚ ਖੇਡਣ ਦਾ ਮੌਕਾ ਮਿਲੇ ਤਾਂ ਉਹ ਛੱਡੇਗਾ ਨਹੀਂ। ਅੱਜ ਗੁਰਦਾਸਪੁਰ ਪਹੁੰਚਣ ਤੇ ਉਸਨੇ ਮਾਰਸ਼ਲ ਕ੍ਰਿਕਟ ਅਕੈਡਮੀ ਦੇ ਨੌਜਵਾਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਉਸ ਨੂੰ ਖੇਡ ਦੇ ਟਿਪਸ ਦਿੱਤੇ ਅਤੇ ਆਪਣੇ ਕੋਚ ਰਕੇਸ਼ ਮਾਰਸ਼ਲ ਅਤੇ ਗੁਰਦਾਸਪੁਰ ਦੇ ਆਪਣੇ ਪੁਰਾਣੇ ਸਾਥੀਆਂ ਨਾਲ ਵੀ ਮੁਲਾਕਾਤ ਕੀਤੀ ।
Click to Follow Babushahi Facebook page →