ਕਾਦੀਆਂ ਚ ਦੁਕਾਨਦਾਰ ਨੂੰ ਮਿਲੀ ਧਮਕੀ ਵਾਲੀ ਚਿੱਠੀ
ਦੁਕਾਨਦਾਰ ਦੇ ਪਰਿਵਾਰ ਚ ਸਹਿਮ ਦਾ ਮਾਹੌਲ ।
ਸੀਸੀਟੀਵੀ ਫੁਟੇਜ ਵਿੱਚ ਦਿਖਿਆ ਮੋਟਰਸਾਈਕਲ ਤੇ ਆਇਆ ਜਿਪਸੀ ਸੁੱਟਣ ਵਾਲਾ ਵਿਅਕਤੀ
ਰੋਹਿਤ ਗੁਪਤਾ
ਗੁਰਦਾਸਪੁਰ : ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਇੱਕ ਦੁਕਾਨਦਾਰ ਨੂੰ ਧਮਕੀ ਭਰੀ ਚਿੱਠੀ ਆਉਣ ਤੋਂ ਬਾਅਦ ਬਾਜ਼ਾਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਹੀ ਗੁਰਲਾਲ ਜਨਰਲ ਸਟੋਰ ਨੂੰ ਭੇਦ ਭਰੇ ਹਾਲਾਤਾਂ ਵਿੱਚ ਅੱਗ ਲੱਗ ਗਈ ਸੀ ਜਿਸ ਨਾਲ ਵੱਡਾ ਨੁਕਸਾਨ ਹੋਇਆ ਸੀ। ਇੱਕ ਵਾਰੀ ਫਿਰ ਇਸੇ ਦੁਕਾਨ ਦੇ ਮਾਲਿਕ ਨੂੰ ਧਮਕੀ ਭਰੀ ਚਿੱਠੀ ਆਈ ਹੈ। ਹਾਲਾਂਕਿ ਚਿੱਠੀ ਹੱਥ ਨਾਲ ਲਿਖੀ ਹੋਈ ਹੈ, ਜਿਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ ਪਰ ਦੁਕਾਨਦਾਰ ਅਤੇ ਉਸ ਦਾ ਪਰਿਵਾਰ ਸਹਿਮਿਆ ਹੋਇਆ ਹੈ। ਦੁਕਾਨ ਦੇ ਮਾਲਕ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਅੱਜ ਇਸੇ ਸੰਬੰਧ ਵਿੱਚ ਪੰਜਾਬ ਬੀਜੇਪੀ ਦੇ ਉਪ ਪ੍ਰਧਾਨ ਫਤਹਿ ਜੰਗ ਸਿੰਘ ਬਾਜਵਾ ਨੇ ਗੁਰਲਾਲ ਜਰਨਲ ਸਟੋਰ ਦੇ ਮਾਲਕ ਸੰਜੀਵ ਕੁਮਾਰ ਭਾਟੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਪ੍ਰਸ਼ਾਸਨ ਕੋ ਮੰਗ ਕੀਤੀ ਕਿ ਜਲਦ ਹੀ ਚਿੱਠੀ ਦੇਣ ਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ ।ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਕੋਈ ਕਾਰੋਬਾਰ ਵੀ ਨਹੀਂ ਕਰ ਸਕਦਾ। ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਤੇ ਆ ਕੇ ਚਿੱਟੀ ਸੁੱਟਣ ਵਾਲਾ ਵਿਅਕਤੀ ਦਿਖਾਈ ਦੇ ਰਿਹਾ ਹੈ