ਕਮਿਸ਼ਨਰ ਨਗਰ ਨਿਗਮ, ਵਿਕਰਮਜੀਤ ਸਿੰਘ ਪਾਂਥੇ ਵਲੋਂ ਦਫਤਰ ਦੀਆਂ ਸਮੂਹ ਬ੍ਰਾਂਚਾ ਦੀ ਅਚਨਚੇਤ ਚੈਕਿੰਗ
- 40 ਅਧਿਕਾਰੀ/ਕਰਮਚਾਰੀ ਡਿਊਟੀ ਤੋਂ ਗੈਰ ਹਾਜ਼ਰ-ਪਿਛਲੇ 5 ਮਹਿਨਿਆਂ ਤੋਂ ਡਿਊਟੀ ਤੋ ਲਗਾਤਾਰ ਗੈਰ ਹਾਜ਼ਰ ਹੋਣ ਕਾਰਨ 4 ਸਫਾਈ ਸੇਵਕਾਂ ਨੂੰ ਨੋਕਰੀ ਤੋ ਕੀਤਾ ਟਰਮੀਨੇਟ
ਰੋਹਿਤ ਗੁਪਤਾ
ਬਟਾਲਾ, 11 ਅਪ੍ਰੈਲ 2025 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਵੱਲੋ ਅੱਜ ਸਵੇਰੇ 9.30 ਤੋਂ 9.45 ਤੱਕ ਦਫਤਰ ਦੀਆਂ ਸਮੂਹ ਬ੍ਰਾਂਚਾ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਪਾਇਆ ਗਿਆ ਕਿ 40 ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਤੋਂ ਗੈਰ ਹਾਜਰ ਸਨ, ਜਿਨਾਂ ਤੇ ਸਿਵਲ ਸਰਵਿਸ ਕੰਡਕਟ ਰੂਲਾਂ ਦੇ ਤਹਿਤ ਕਰਦੇ ਹੋਏ ਜਵਾਬ ਤਲਬੀ ਕੀਤੀ ਗਈ ਹੈ। ਗੈਰ ਹਾਜਰਾਂ ਵਿੱਚ 40 ਅਧਿਕਾਰੀਆਂ/ਕਰਮਚਾਰੀ ਸ਼ਾਮਲ ਹਨ। ਜਿਨਾਂ ਵਿੱਚ ਵਰਿੰਦਰ ਮੋਹਨ ਏ.ਟੀ.ਪੀ. ਕਲਵੰਤ ਸਿੰਘ ਏ.ਟੀ.ਪੀ. ਪਿੰਟੂ ਖੋਖਰ ਸੁਪਰਡੰਟ ਜਨਮ/ਮੌਤ ਸ਼ਾਖਾ, ਕਿਰਨਜੀਤ ਕੋਰ ਡਰਾਫਟਮੈਨ, ਮਮਤਾ ਕਲਰਕ, ਦਰਪਨ ਅਸ ਕਲਰਕ, ਨਿਸੂ ਸੇਵਾਦਾਰ, ਹਰਦੀਪ ਸਿੰਘ ਸੇਵਾਦਾਰ, ਹਰਪ੍ਰੀਤ ਸਿੰਘ ਬੇਲਦਾਰ, ਰਾਜੇਸ਼ ਜੰਬਾ ਕਲਰਕ, ਰਾਜਨ ਸੇਵਾਦਾਰ, ਅਮਰਜੀਤ ਸਿੰਘ ਸਫਾਈ ਸੇਵਕ, ਕਰਨ ਕੁਮਾਰ ਸਫਾਈ ਸੇਵਕ, ਸਤਨਾਮ ਸਿੰਘ ਕਾਨੂੰਗੋ ਅਸ, ਗੁਰਮੁੱਖ ਸਿੰਘ ਕਲਰਕ ਅਸ, ਰਾਜੇਸ਼ ਮਸੀਹ ਸੇਵਾਦਾਰ ਅਸ, ਸਤਨਾਮ ਕੋਰ ਸੇਵਾਦਾਰ ਅਸ, ਜਗਦੀਪ ਸਿੰਘ ਕਲਰਕ ਅਸ, ਬੇਵੀ ਕੰਟਰੇਕਟ ਸਫਾਈ ਸੇਵਕ, ਨਰਾਇਣ ਹਰੀ ਕੰਟਰੈਕਟ ਸਫਾਈ ਸੇਵਕ, ਅਸ਼ੀਸ਼ ਸੈਨੀ ਕੰਟਰੈਕਟ ਸਫਾਈ ਸੇਵਕ, ਜਗਦੀਪ ਸਿੰਘ ਕੰਟਰੈਕਟ ਸਫਾਈ ਸੇਵਕ, ਸੁਰਜੀਤ ਸਿੰਘ ਕੰਟਰੈਕਟ ਸਫਾਈ ਸੇਵਕ, ਜਗਦੀਪ ਸਿੰਘ ਕੰਟਰੈਕਟ ਸਫਾਈ ਸੇਵਕ, ਸ਼ੁਭਮ ਕੰਟਰੇਕਟ ਸਫਾਈ ਸੇਵਕ, ਅਰੁਣ ਕੰਟਰੈਕਟ ਸਫਾਈ ਸੇਵਕ, ਰਾਜਨ ਕੰਟਰੈਕਟ ਸਫਾਈ ਸੇਵਕ, ਪ੍ਰਦੀਪ ਕੰਟਰੇਕਟ ਸਫਾਈ ਸੇਵਕ, ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਸਟਾਫ ਦੀਪਕ ਕੁਮਾਰ ਰਿਕਵਰੀ ਸਟਾਫ ਅਸ, ਪਾਰਸ ਰਿਕਵਰੀ ਸਟਾਫ ਅਸ, ਸ਼ਿਵ ਸ਼ਰਮਾਂ ਰਿਕਵਰੀ ਸਟਾਫ, ਗੁਰਿੰਦਰ ਸਿੰਘ ਰਿਕਾਵਰੀ ਸਟਾਫ, ਸੁਰਜੀਤ ਸਿੰਘ ਰਿਕਵਰੀ ਸਟਾਫ, ਸੰਜੀਵ ਸੂਰੀ ਰਿਕਵਰੀ ਸਟਾਫ, ਮਨਜਿੰਦਰ ਸਿੰਘ ਰਿਕਾਵਰੀ ਸਟਾਫ, ਸੰਦੀਪ ਸਿੰਘ ਰਿਕਾਵਰੀ ਸਟਾਫ, ਦੀਪਕ ਰਿਕਵਰੀ ਸਟਾਫ, ਦਵਿੰਦਰ ਸਿੰਘ ਰਿਕਵਰੀ ਸਟਾਫ, ਜਸਬੀਰ ਸਿੰਘ ਰਿਕਵਰੀ ਸਟਾਫ, ਪਰਮਿੰਦਰ ਸਿੰਘ ਰਿਕਵਰੀ ਸਟਾਫ, ਦਿਲਬਾਗ ਸਿੰਘ ਰਿਕਵਰੀ ਸਟਾਫ, ਅਰੂਨ ਸੂਰੀ ਰਿਕਵਰੀ ਸਟਾਫ ਸ਼ਾਮਲ ਹੈ। ਇਨਾਂ ਦੀ ਜਵਾਬ ਤਲਬ ਕੀਤੀ ਗਈ ਹੈ ਅਤੇ ਬਾਕੀ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਦਫਤਰ ਵਿਖੇ ਸਮੇ ਸਿਰ ਹਾਜਰ ਹੋਇਆ ਜਾਵੇ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੁਲਤਾ ਸਮੇਂ ਸਿਰ ਦਿੱਤੀਆਂ ਜਾ ਸਕਣ।
ਇਸ ਤੋਂ ਇਲਾਵਾ 5 ਮਹਿਨਿਆਂ ਤੋ 4 ਸਫਾਈ ਸੇਵਕ ਗੈਰ ਹਾਜ਼ਰ ਚਲੇ ਆ ਰਹੇ ਸਨ। ਜਿਨਾਂ ਵਿੱਚ ਸਾਇਮਨ ਪੁੱਤਰ ਅਸ਼ੋਕ ਗਿੱਲ, ਕਿਰਨਜੋਤ ਪਤਨੀ ਅਵਤਾਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਤੇ ਰਮਨਜੋਤ ਕੋਰ ਪਤਨੀ ਹਰਪਾਲ ਸਿੰਘ ਨੂੰ ਡਿਊਟੀ ਤੋ ਲਗਾਤਾਰ ਗੈਰ ਹਾਜਰ ਹੋਣ ਕਾਰਨ ਨੋਕਰੀ ਤੋ ਟਰਮੀਨੇਟ ਕੀਤਾ ਗਿਆ।
ਕਮਿਸਨਰ ਬਟਾਲਾ ਨੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫਾਈ, ਨਗਰ ਨਿਗਮ ਬਟਾਲਾ ਦੀ ਇੱਕ ਅਹਿਮ ਜ਼ਿੰਮੇਵਾਰੀ ਹੈ, ਜੇਕਰ ਸਟਾਫ ਸਮੇ ਸਿਰ ਹਾਜ਼ਰ ਹੋਵੇਗਾ ਤਾਂ ਹੀ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਨਗਰ ਨਿਗਮ, ਬਟਾਲਾ ਵੱਲੋ ਦਿੱਤੀਆਂ ਜਾਣ ਵਾਲੀਆ ਸਹੂਲਤਾ ਦਿੱਤੀਆ ਜਾ ਸਕਣਗੀਆਂ।