ਐਮ.ਪੀ ਫੰਡ ਵਿੱਚੋਂ 30 ਲੱਖ ਰੁਪਏ ਦੀ ਗ੍ਰਾਂਟ ਨਾਲ 10 ਓਪਨ ਜਿੰਮ ਬਣਾਏ - ਵਿਧਾਇਕ ਦਿਨੇਸ਼ ਚੱਡਾ
ਚੋਵੇਸ਼ ਲਟਾਵਾ
ਸ੍ਰੀ ਕੀਰਤਪੁਰ ਸਾਹਿਬ 17 ਜਨਵਰੀ 2025 - ਵਿਧਾਨ ਸਭਾ ਹਲਕਾ ਰੂਪਨਗਰ ਦੇ ਕਾਫੀ ਦੇਰ ਤੋਂ ਮੰਗ ਸੀ ਕਿ ਪਾਰਕਾ ਦੇ ਵਿੱਚ ਸਾਫ ਸਫਾਈ ਕਰਵਾਈ ਜਾਵੇ ਅਤੇ ਇਸ ਦੇ ਨਾਲ ਹੀ ਓਪਨ ਜਿਮ ਬਣਵਾਏ ਜਾਣ ਸ਼ਹਿਰ ਵਾਸੀਆਂ ਦੀ ਮੰਗ ਤੋਂ ਬਾਅਦ ਅੱਜ ਸ਼ਹਿਰ ਵਾਸੀਆਂ ਦੀ ਲਈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਸ਼ਹਿਰ ਨੂੰ ਸੁਧਰ ਬਣਾਉਣ ਦੇ ਲਈ ਪਾਰਕਾਂ ਦੀ ਸਫਾਈ ਜਿੱਥੇ ਵਿਸ਼ੇਸ਼ ਢੰਗ ਨਾਲ ਕਰਵਾਈ ਗਈ ਉੱਥੇ ਹੀ 30 ਲੱਖ ਰੁਪਏ ਦੀ ਐਮਪੀ ਫੰਡ ਵਿੱਚੋਂ ਗਰਾਂਟ ਲੈ 10 ਓਪਨ ਜਿੰਮ ਮੁਹੱਈਆ ਕਰਵਾਏ ਹਨ। ਇਨ੍ਹਾਂ ਜਿੰਮਾਂ ਦੀ ਉਸਾਰੀ ਲਈ ਐਮ.ਪੀ ਕੋਟੇ ਵਿੱਚੋਂ 30 ਲੱਖ ਰੁਪਏ ਦੀ ਗਰਾਂਟ ਮਿਲੀ ਸੀ।
ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਵੇਖਦੇ ਹੋਏ ਓਪਨ ਜਿਮ ਬਣਵਾਏ ਗਏ ਹਨ ਤਾਂ ਕਿ ਤਾਜ਼ੀ ਹਵਾ ਦੇ ਵਿੱਚ ਔਰਤਾਂ ਮਰਦ ਬਜ਼ੁਰਗ ਨੌਜਵਾਨ ਬੱਚੇ ਆਦ ਸੈਰ ਕਰਨ ਦੇ ਨਾਲ ਨਾਲ ਚੰਗੀ ਕਸਰਤ ਕਰ ਸਕਣ ਕਿਉਂਕਿ ਚੰਗੀ ਸਿਹਤ ਦੇ ਵਿੱਚ ਹੀ ਇੱਕ ਚੰਗੇ ਮਨੁੱਖ ਦਾ ਵਾਸ ਹੁੰਦਾ ਹੈ ਅਤੇ ਸਾਡੇ ਲਈ ਕਸਰਤ ਅਤੇ ਜਰੂਰੀ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਦੇ ਲਈ ਇਹ ਓਪਨ ਜਿਮ ਸ਼ੁਰੂ ਕਰਵਾਏ ਗਏ ਹਨ।
ਇਹ ਜਿੰਮ ਹਨ ਸ਼ਹੀਦ-ਆਜ਼ਮ ਭਗਤ ਸਿੰਘ ਨਗਰ ਪਾਰਕ ਨੰ: 1, ਸ਼ਹੀਦ-ਆਜ਼ਮ ਭਗਤ ਸਿੰਘ ਨਗਰ ਪਾਰਕ ਨੰ: 2 (ਵਾਰਡ ਨੰ. 19), ਮਲਹੋਤਰਾ ਕਲੋਨੀ ਪਾਰਕ ਨੰ: 1 (ਵਾਰਡ ਨੰ. 13), ਮਲਹੋਤਰਾ ਕਲੋਨੀ ਪਾਰਕ ਨੰ. 2। (ਵਾਰਡ ਨੰ: ਵਿਧਾਇਕ ਦਿਨੇਸ਼ ਚੱਡਾ. 13), ਸਨ ਸਿਟੀ ਪਾਰਕ ਨੰ. 1 (ਵਾਰਡ ਨੰ. 6), ਵਾਰਡ ਨੰ. 5 (ਗਿਲਕੋ ਵੈਲੀ ਪਾਰਕ ਨੰ. 1), ਹੇਮਕੁੰਟ ਐਨਕਲੇਵ ਪਾਰਕ ਨੰ. 1 (ਵਾਰਡ ਨੰ. ਨੰ: 6), ਸਰਕਾਰੀ ਕਾਲਜ ਗਰਾਊਂਡ, ਬੇਅੰਤ ਸਿੰਘ ਅਮਰ ਨਗਰ ਪਾਰਕ ਨੰ: 1 ਅਤੇ ਹਰਗੋਬਿੰਦ ਨਗਰ ਪਾਰਕ ਨੰ: 1 (ਵਾਰਡ ਨੰ. 14)। ਦੱਸ ਦਈਏ ਕਿ ਜਿੱਥੇ ਸ਼ਹਿਰ ਵਾਸੀਆਂ ਨੇ ਵਿਧਾਇਕ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਸ਼ਲਾਂਘਾ ਕੀਤੀ ਕਿ ਪਿੰਡ ਅਤੇ ਵਾਰਡਾਂ ਦੇ ਮੌਤਬਾਰਾ ਤੋਂ ਉਨਾਂ ਨੇ ਇਹਨਾਂ ਓਪਨ ਜਿੰਮਾਦਾਰੀਬਨ ਕਟਵਾ ਕੇ ਉਦਘਾਟਨ ਵੀ ਕਰਵਾਇਆ ਹੈ।