← ਪਿਛੇ ਪਰਤੋ
ਉਦੇਵੀਰ ਸਿੰਘ ਰੰਧਾਵਾ ਵੱਲੋਂ ਦਿੱਲੀ ਯੂਨੀਵਰਸਿਟੀ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ
ਕਿਸ਼ਨ ਚੰਦਰ
ਪਠਾਨਕੋਟ , 19 ਅਪ੍ਰੈਲ 2025 : ਅੱਜ ਉਦੇਵੀਰ ਸਿੰਘ ਰੰਧਾਵਾ ਸਪੁੱਤਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਤੇ ਜਨਰਲ ਸਕੱਤਰ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਵਿੱਚ ਡੀ ਯੂ ਐਸ ਯੂ ਦੁਆਰਾ ਪੰਜਾਬ ਅਤੇ ਹਰਿਆਣਾ ਦੇ ਗਤੀਸ਼ੀਲ ਯੂਥ ਲੀਡਰਾਂ ਦੀ ਆਯੋਜਿਤ ਕੀਤੀ ਕਾਂਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਨੌਜਵਾਨਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਤੇ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੇ ਦੋਵਾਂ ਸੂਬਿਆਂ ਦੇ ਗਤੀਸ਼ੀਲ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਉ ਸਾਰੇ ਰਲ ਕੇ ਨਸ਼ਿਆਂ ਜਿਹੀ ਨਾਮੁਰਾਦ ਬੀਮਾਰੀ ਦਾ ਖਾਤਮਾ ਕਰਕੇ ਸਮਾਜ ਨੂੰ ਇਕ ਨਵੀਂ ਸੇਧ ਦਈਏ ਤਾਂ ਕਿ ਸਾਡੇ ਦੇਸ਼ ਦੇ ਨੌਜਵਾਨ ਖੇਡਾਂ ਦੇ ਖੇਤਰ ਤੋਂ ਇਲਾਵਾ ਦੇਸ਼ ਦੇ ਹਰ ਖੇਤਰ ਵਿੱਚ ਆਪਣੀ ਮੌਹਰੀ ਭੂਮਿਕਾ ਨਿਭਾਉਣ ਵਿੱਚ ਅਹਿਮ ਰੋਲ ਅਦਾ ਕਰ ਸੱਕਣ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਡੱਟ ਕਿ ਪਹਿਰਾ ਦੇਣ ਤੇ ਦੇਸ਼ ਵਿੱਚ ਸਾਫ਼ ਸੁਥਰੀ ਸਿਆਸਤ ਦਾ ਆਗਾਜ਼ ਕਰਕੇ ਦੇਸ਼ ਦੀ ਤਰੱਕੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਈਏ ।ਇਸ ਕਾਂਨਫਰੰਸ ਮੌਕੇ ਡੀ ਯੂ ਐਸ ਯੂ ਦੇ ਪ੍ਰਧਾਨ ਰੌਨਕ ਖੱਤਰੀ ਅਤੇ ਸਮੂੱਚੀ ਕਾਰਜਕਾਰਨੀ ਵੱਲੋਂ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਤੇ ਉਦੇਵੀਰ ਸਿੰਘ ਰੱਧਾਵਾ ਨੇ ਡੀ ਯੂ ਐਸ ਯੂ ਦੇ ਪ੍ਰਧਾਨ ਅਤੇ ਸਮੂੱਚੀ ਕਾਰਜੀਕਾਰਨੀ ਦਾ ਨਿੱਘੇ ਮਾਣ ਸਤਿਕਾਰ ਲਈ ਉਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ
Total Responses : 0