ਡੀ.ਏ.ਵੀ. ਕਾਲਜ ਵਿਖੇ ਮਨਾਈ ‘ਲੋਹੜੀ ਧੀਆਂ ਦੀ’, 5 ਨਵਜੰਮੀਆਂ ਬੱਚੀਆਂ ਦਾ ਕੀਤਾ ਵਿਸ਼ੇਸ਼ ਸਨਮਾਨ
* ਧੂਣੀ ਬਾਲ ਕੇ ਸਟਾਫ਼ ਤੇ ਵਿਦਿਆਰਥੀਆਂ ਨੇ ਕੀਤੀਆਂ ਲੋਹੜੀ ਦੀਆਂ ਰਸਮਾਂ
ਪੁਨੀਤ ਅਰੋੜਾ
ਨਕੋਦਰ, 11 ਜਨਵਰੀ 2025 - ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਦੇ ਐਨ.ਐਸ.ਐਸ. ਵਿਭਾਗ ਅਤੇ ਹੁਨਰ ਵਿਕਾਸ ਕੇਂਦਰ ਦੇ ਸਾਂਝੇ ਯਤਨਾ ਸਦਕਾ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋ. (ਡਾ.) ਕਮਲਜੀਤ ਸਿੰਘ, ਪ੍ਰੋ. ਸੀਮਾ ਕੌਸ਼ਲ ਤੇ ਪ੍ਰੋ. ਮੋਨਿਕਾ ਅਤੇ ਹੁਨਰ ਵਿਕਾਸ ਕੇਂਦਰ ਦੇ ਇੰਚਾਰਜ ਪ੍ਰੋ. ਸੁਪਰੀਆ ਦੀ ਦੇਖ-ਰੇਖ ਹੇਠ ‘ਲੋਹੜੀ ਧੀਆਂ ਦੀ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਹੜੇ ਵਿਚ ਧੂਣੀ ਬਾਲੀ ਗਈ ਅਤੇ ਪ੍ਰਿੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਨੇ ਮਿਲ ਕੇ ਲੋਹੜੀ ਦੀਆਂ ਰਸਮਾਂ ਕੀਤੀਆਂ।
ਇਸ ਮੌਕੇ ਨਵਜੰਮੀਆਂ 5 ਬੱਚੀਆਂ ਦੀ ਲੋਹੜੀ ਪਾਈ ਗਈ ਅਤੇ ਬੱਚੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਟਾਫ਼ ਤੇ ਵਿਦਿਆਰਥੀਆਂ ਨੇ ਨੱਚ-ਟੱਪ ਕੇ ਕਾਲਜ ਦੇ ਵਿਹੜੇ ਵਿਚ ਖੂਬ ਰੌਣਕਾਂ ਲਾਈਆਂ। ਪ੍ਰੋ. ਸੁਪਰੀਆ ਤੇ ਪ੍ਰੋ. ਸੀਮਾ ਕੌਸ਼ਲ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਬੁਰੇ ਕਰਮਾਂ ਦਾ ਤਿਆਗ ਕਰਕੇ ਸਮਾਜ ਦੇ ਭਲੇ ਲਈ ਵਚਨਬੱਧਤਾ ਦਰਸਾਉਣੀ ਚਾਹੀਦੀ ਹੈ। ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਸੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਮਿਲ-ਜੁਲ ਕੇ ਖੁਸ਼ੀ ਸਾਂਝੀ ਕਰਨ ਲਈ ਪ੍ਰੇਰਿਤ ਕਰਦੇ ਹਨ। ਵਾਇਸ ਪ੍ਰਿੰਸੀਪਲ ਪ੍ਰੋ. ਇੰਦੂ ਬੱਤਰਾ ਨੇ ਲੋਹੜੀ ਦੇ ਤਿਉਹਾਰ ਬਾਰੇ ਵਿਚਾਰ ਸਾਂਝੇ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਫ਼ਲਤਾ ’ਚ ਰੁਚਿਤ ਚੋਪੜਾ ਅਤੇ ਅਨੂੰ ਪੋਪਲੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਮੌਕੇ ਪ੍ਰੋ. (ਡਾ.) ਸਲਿਲ ਕੁਮਾਰ, ਪ੍ਰੋ. ਸੋਨੀਆ ਅਰੋੜਾ, ਪ੍ਰੋ. ਪੰਕਜ ਵਰਮਾ, ਪ੍ਰੋ. ਦਵਿੰਦਰ ਦੀਪ ਸਿੰਘ, ਪ੍ਰੋ. ਰਾਜਨ ਕਪੂਰ, ਪ੍ਰੋ. (ਡਾ.) ਸਾਹਿਲ ਅਰੋੜਾ, ਪ੍ਰੋ. (ਡਾ.) ਦੁਰਗੇਸ਼ ਨੰਦਨੀ, ਪ੍ਰੋ. (ਡਾ.) ਨੇਹਾ ਵਰਮਾ, ਪ੍ਰੋ. (ਡਾ.) ਜਸਕਰਨ ਸਿੰਘ, ਪ੍ਰੋ. ਰੇਨੂੰ, ਪ੍ਰੋ. ਰਿਚਾ ਟੰਡਨ, ਪ੍ਰੋ. ਰਿੰਕੂ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਅਜੈ ਕੁਮਾਰ ਲਿੱਤਰਾਂ, ਪ੍ਰੋ. ਕੁਲਪ੍ਰੀਤ ਸਿੰਘ, ਰੁਚਿਤ ਚੋਪੜਾ, ਨੀਤੂ ਵਰਮਾ, ਅਨੂੰ ਪੋਪਲੀ, ਨੈਨ ਸਿੰਘ, ਸਮਿਤਾ, ਰਾਜ ਕੁਮਾਰ ਆਦਿ ਸਮੇਤ ਹੋਰ ਵੀ ਸਟਾਫ਼ ਮੈਂਬਰ ਹਾਜ਼ਰ ਸਨ।