ਰੂਪਨਗਰ: ਪੁਲਿਸ ਨੇ 2 ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਨਾਲ ਕੀਤਾ ਗ੍ਰਿਫਤਾਰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 15 ਜਨਵਰੀ 2025 : ਰੂਪਨਗਰ ਦੇ ਥਾਣਾ ਸਿੰਘ ਭਗਵੰਤਪੁਰਾ ਦੀ ਪੁਲਿਸ ਟੀਮ ਨੂੰ ਮਿਲੀ ਵੱਡੀ ਕਾਮਯਾਬੀ ਨਸ਼ੀਲੇ ਪਾਊਡਰ ਨਾਲ ਨੌਜਵਾਨਾਂ ਨੂੰ ਕੀਤਾ ਕਾਬੂ, ਥਾਣਾ ਸਿੰਘ ਭਗਵੰਤਪੁਰਾ ਮੁਖੀ ਐਸਐਚਓ ਇੰਸਪੈਕਟਰ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਚਿੱਟੇ ਨਸ਼ੇ ਨੂੰ ਖਤਮ ਕਰਨ ਦੀਆਂ ਸਖਤ ਹਦਾਇਤਾਂ ਅਨੁਸਾਰ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ,ਐਸਐਸਪੀ ਰੂਪਨਗਰ ਸ੍ਰੀ ਗੁਲਨੀਤ ਸਿੰਘ ਖੁਰਾਨਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਰੋਜਾਨਾ ਹੀ ਵੱਖ ਵੱਖ ਪਿੰਡਾਂ ਵਿੱਚ ਪੁਲਿਸ ਟੀਮ ਵੱਲੋਂ ਗਸ਼ਟ ਕੀਤੀ ਜਾਂਦੀ ਹੈ ਅਤੇ ਨਾਲ ਹੀ ਹਾਈਵੇ ਤੇ ਲਿੰਕ ਸੜਕਾਂ ਤੇ ਨਾਕੇਬੰਦੀ ਕਰ ਸ਼ੱਕੀ ਵਿਅਕਤੀਆਂ , ਸ਼ਰਾਰਤੀ ਅੰਸਰਾਂ ਤੇ ਨਸ਼ਾ ਤਸਕਰਾਂ ਤੇ ਨਜ਼ਰ ਰੱਖੀ ਜਾਂਦੀ ਹੈ, ਉਹਨਾਂ ਕਿਹਾ ਕਿ ਜਿਲਾ ਰੂਪਨਗਰ ਪੁਲਿਸ ਮੁਖੀ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਤੇ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਰੂਪਨਗਰ ਸ਼੍ਰੀ ਰਾਜਪਾਲ ਸਿੰਘ ਗਿੱਲ ਪੀਪੀਐਸ ਜਿਲਾ ਰੂਪਨਗਰ ਜੀ ਦੀ ਨਿਗਰਾਨੀ ਹੇਠ ਜਿਲਾ ਰੂਪਨਗਰ ਵਿਚ ਨਸ਼ਿਆ ਨੂੰ ਰੋਕਣ ਲਈ ਚਲਾਈ ਸ਼ਪੈਸਲ ਮੁਹਿੰਮ ਦੇ ਸਬੰਧ ਵਿਚ ਥਾਣਾ ਸਿੰਘ ਭਗਵੰਤਪੁਰਾ ਦੀ ਸਾਡੀ ਪੁਲਿਸ ਟੀਮ ਕੱਲ ਮਿਤੀ 13.01.2025 ਨੂੰ ਥਾਣਾ ਸਿੰਘ ਭਗਵੰਤਪੁਰ ਦੇ ਸ:ਥਾ: ਸੁਰੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਬਾਹੱਦ ਪਿੰਡ ਧਿਆਨਪੁਰਾ ਪੁੱਜੇ ਤਾ ਇਕ ਪੁੱਲ ਨੇੜੇ ਇੱਕ ਕਾਰ ਸੀ ,ਜਿਸ ਵਿੱਚ ਦੋ ਮੋਨੇ ਵਿਅਕਤੀ ਬੇਠੇ ਸੀ, ਜਿਹਨਾ ਨੂੰ ਰੋਕ ਕੇ ਉਹਨਾ ਦਾ ਨਾਮ ਪਤਾ ਪੁਛਿਆ ਗੱਡੀ ਚਲਾਉਣ ਵਾਲੇ ਵਿਅਕਤੀ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਨਾਇਬ ਸਿੰਘ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਗੁਰਜੀਤ ਸਿੰਘ ਉਰਫ ਜੀਤੀ ਪੁੱਤਰ ਰਾਜਿੰਦਰ ਸਿੰਘ ਵਾਸੀਆਨ ਪਿੰਡ ਬਹਿਡਾਲੀ ਥਾਣਾ ਸਿੰਘ ਭਗਵੰਤਪੁਰ ਜਿਲਾ ਰੂਪਨਗਰ ਦੱਸਿਆ ਤਾ ਕਾਰ ਵਿਚ ਸਰਸਰੀ ਨਜਰ ਮਾਰਨ ਤੇ ਕਾਰ ਦੇ ਗੇਅਰ ਲੀਵਰ ਪਾਸ ਇਕ ਪਾਰਦਰਸ਼ੀ ਲਿਫਾਫਾ ਪਲਾਸਟਿਕ ਦਿਖਾਈ ਦਿਤਾ ਜਿਸ ਨੂੰ ਚੈਕ ਕਰਨ ਤੇ ਉਸ ਵਿੱਚੋ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਹੋਇਆ ਜਿਸਨੂੰ ਵਜਨ ਕਰਨ ਤੇ 21 ਗ੍ਰਾਮ ਪਾਇਆ ਗਿਆ। ਜਿਸਤੇ ਸ:ਥਾ: ਸੁਰੇਸ਼ ਕੁਮਾਰ ਨੇ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਉੱਪਰ ਮੁਕਦਮਾ ਨੰਬਰ 3, ਐਕਟ 21-61-85 ਐਨਡੀਪੀਐਸ ਤਹਿਤ ਥਾਣਾ ਸਿੰਘ ਭਗਵੰਤਪੁਰ ਦਰਜ ਕਰਕੇ ਅੱਗੇ ਮੁਕਦਮੇ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਮਿਤੀ 14.01.2025 ਨੂੰ ਦੌਸ਼ੀਆਨ ਨੂੰ ਪੇਸ਼ ਅਦਾਲਤ ਕਰ ਦਿੱਤਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਦੋਸ਼ੀਆ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।