ਦੁਕਾਨਦਾਰਾਂ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
30 ਹਜ਼ਾਰ ਰੁਪਏ ਨਾਲ ਭਰਿਆ ਪਰਸ ਵਾਪਸ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ , 11ਜੁਲਾਈ 2025 :
ਅੱਜ ਦੇ ਯੁੱਗ ਵਿੱਚ ਜਦੋਂ ਜਿਆਦਾਤਰ ਲੋਕ ਸਿਰਫ ਆਪਣਾ ਹੀ ਫਾਇਦਾ ਸੋਚਦੇ ਹਨ ਅਤੇ ਪੈਸਾ ਕਮਾਉਣ ਲਈ ਜਾਇਜ ਨਜਾਇਜ ਤਰੀਕੇ ਅਪਣਾਉਂਦੇ ਹਨ ਉਥੇ ਹੀ ਇਮਾਨਦਾਰੀ ਪੂਰੀ ਤਰ੍ਹਾਂ ਨਾਲ ਹਜੇ ਖਤਮ ਨਹੀਂ ਹੋਈ ਹੈ । ਇਸ ਦੀ ਮਿਸਾਲ ਪੇਸ਼ ਕੀਤੀ ਹੈ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਰਿਸ਼ੀਕਾਂਤ ਅਤੇ ਗੁਰਦਾਸਪੁਰ ਦੀ ਮਛਲੀ ਮਾਰਕੀਟ ਦੇ ਹੋਰ ਦੁਕਾਨਦਾਰਾਂ ਨੇ ਜਿਨ੍ਹਾਂ ਨੇ ਇੱਕ ਹਜ਼ਾਰਾਂ ਰੁਪਏ ਨਾਲ ਭਰਿਆ ਪਰਸ ਉਸ ਦੇ ਅਸਲੀ ਮਾਲਕ ਨੂੰ ਲੱਭ ਕੇ ਉਸ ਉਸਨੂੰ ਵਾਪਸ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਮੁਸਤਫਾਬਾਦ ਜੱਟਾ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਆਪਣੇ ਇੱਕ ਰਿਸ਼ਤੇਦਾਰ ਨਾਲ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਸਨ ਕਿ ਮਛਲੀ ਮਾਰਕੀਟ ਦੇ ਨਜ਼ਦੀਕ ਉਹਨਾਂ ਦਾ ਪੈਸਿਆਂ ਨਾਲ ਭਰਿਆ ਪਰਸ ਡਿੱਗ ਗਿਆ । ਗੁਲਸ਼ਨ ਕੁਮਾਰ ਅਨੁਸਾਰ ਉਸ ਵਿੱਚ 30 ਹਜ਼ਾਰ ਰੁਪਏ ਡਰਾਈਵਿੰਗ ਲਾਇਸੰਸ ਆਧਾਰ ਕਾਰਡ ਅਤੇ ਹੋਰ ਕਾਗਜ਼ ਵੀ ਸਨ । ਇਹ ਪਰਸ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਰਿਸ਼ੀਕਾਂਤ ਨੂੰ ਸੜਕ ਤੇ ਡਿੱਗਿਆ ਮਿਲਿਆ ਤਾਂ ਉਹਨਾਂ ਨੇ ਆਲੇ ਦੁਆਲੇ ਦੇ ਦੁਕਾਨਦਾਰਾਂ ਕੋਲੋਂ ਪੁੱਛਗਿੱਛ ਵੀ ਕੀਤੀ ਪਰ ਪਤਾ ਨਾ ਲੱਗਿਆ ਕਿ ਇਸ ਦਾ ਅਸਲੀ ਮਾਲਕ ਕੌਣ ਹੈ ਤਾਂ ਉਹਨਾਂ ਨੇ ਪਰਸ ਖੋਲ ਕੇ ਚੈੱਕ ਕੀਤਾ ਤਾਂ ਉਸ ਵਿੱਚ ਹਜ਼ਾਰਾਂ ਰੁਪਈਆਂ ਦੇ ਨਾਲ ਨਾਲ ਆਧਾਰ ਕਾਰਡ, ਡਰਾਈਵਿੰਗ ਲਾਈਸੰਸ ਅਤੇ ਇੱਕ ਵਿਜਟਿੰਗ ਕਾਰਡ ਵੀ ਸੀ ਜਿਸ ਤੇ ਲਿਖੇ ਨੰਬਰ ਤੇ ਸੰਪਰਕ ਕਰਕੇ ਉਸਦੇ ਅਸਲੀ ਮਾਲਕ ਨੂੰ ਬੁਲਾਇਆ ਗਿਆ ਤੇ ਉਸ ਕੋਲੋਂ ਪਰਸ ਬਾਰੇ ਪੁੱਛ ਗਿੱਛ ਕਰਕੇ ਉਸਨੂੰ ਪਰਸ ਵਾਪਸ ਦੇ ਦਿੱਤਾ ਗਿਆ । ਉੱਥੇ ਹੀ ਪਰਸ ਦੇ ਮਾਲਕ ਗੁਲਸ਼ਨ ਕੁਮਾਰ ਨੇ ਰਿਸ਼ੀਕਾਂਤ ਅਤੇ ਬਾਕੀ ਦੁਕਾਨਦਾਰ ਰਜ਼ਾ ਧੰਨਵਾਦ ਕੀਤਾ।