Breaking : ਬਿਕਰਮ ਮਜੀਠੀਆ 'ਤੇ ਨਵੇਂ ਕੇਸ ਦੀ ਤਿਆਰੀ
ਚੰਡੀਗੜ੍ਹ, 27 ਜੂਨ 2025 : ਪੰਜਾਬ ਵਿਜੀਲੈਂਸ ਅਤੇ ਪੁਲਿਸ ਨੇ ਡਰੱਗ ਮਨੀ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਉੱਤੇ ਆਪਣਾ ਘੇਰਾ ਹੋਰ ਤੰਗ ਕਰ ਦਿੱਤਾ ਹੈ। ਤਾਜ਼ਾ ਕਾਰਵਾਈ ਦੌਰਾਨ, ਵਿਜੀਲੈਂਸ ਟੀਮ ਨੇ ਮਜੀਠੀਆ ਦੇ ਅਮ੍ਰਿਤਸਰ ਘਰ 'ਤੇ ਛਾਪਾ ਮਾਰਿਆ, ਜਿਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਵੱਲੋਂ ਪੁਲਿਸ ਟੀਮ ਦੀ ਕਾਰਵਾਈ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਵਿਜੀਲੈਂਸ ਨੇ ਦੋਸ਼ ਲਗਾਇਆ ਹੈ ਕਿ ਮਜੀਠੀਆ ਨੇ ਆਪਣੇ ਸਮਰਥਕਾਂ ਨੂੰ ਉਕਸਾ ਕੇ ਅਧਿਕਾਰੀਆਂ ਨਾਲ ਧੱਕਾ ਮੁੱਕੀ, ਸਬੂਤ ਨਸ਼ਟ ਕਰਨ ਅਤੇ ਟੀਮ 'ਤੇ ਹਮਲਾ ਕਰਵਾਉਣ ਦੀ ਸਾਜ਼ਿਸ਼ ਕੀਤੀ।
ਵਿਜੀਲੈਂਸ ਟੀਮ ਨੂੰ ਖ਼ਬਰ ਸੀ ਕਿ ਮਜੀਠੀਆ ਦੇ ਘਰ ਵਿੱਚ ਕੇਸ ਨਾਲ ਜੁੜੇ ਅਹੰਮ ਦਸਤਾਵੇਜ਼ ਹਨ, ਜਿਸ ਕਰਕੇ ਟੀਮ ਨੇ ਉਥੇ ਤਲਾਸ਼ੀ ਲਈ। ਦੋਸ਼ ਹੈ ਕਿ ਸਮਰਥਕਾਂ ਨੂੰ ਜਾਣ-ਬੁੱਝ ਕੇ ਉਕਸਾ ਕੇ ਤਲਾਸ਼ੀ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਵਿਜੀਲੈਂਸ ਟੀਮ ਸਬੂਤ ਇਕੱਠੇ ਨਾ ਕਰ ਸਕੇ। ਇਸ ਦੌਰਾਨ ਟੀਮ 'ਤੇ ਹਮਲਾ ਵੀ ਕਰਵਾਇਆ ਗਿਆ।
ਇਹ ਪ੍ਰਾਪਰਟੀ 540 ਕਰੋੜ ਰੁਪਏ ਦੀ ਡਰੱਗ ਮਨੀ ਅਤੇ ਅੰਤਰਰਾਸ਼ਟਰੀ ਡਰੱਗ ਤਸਕਰੀ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਖ਼ਬਰ ਹੈ ਕਿ ਕਈ ਅੰਤਰਰਾਸ਼ਟਰੀ ਡਰੱਗਸ ਤਸਕਰ ਵੀ ਇਸ ਘਰ ਵਿੱਚ ਆ ਕੇ ਰਹਿੰਦੇ ਸਨ, ਜਿੱਥੇ ਵਿਜੀਲੈਂਸ ਟੀਮ ਨੂੰ ਜਾਂਚ ਤੋਂ ਰੋਕਿਆ ਗਿਆ।
ਪੁਲਿਸ ਨੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਮਜੀਠੀਆ ਵਿਰੁੱਧ ਨਵਾਂ ਕੇਸ ਦਰਜ ਕੀਤਾ ਜਾ ਸਕਦਾ ਹੈ।
ਮਜੀਠੀਆ ਇਸ ਸਮੇਂ 7 ਦਿਨਾਂ ਪੁਲਿਸ ਰਿਮਾਂਡ 'ਤੇ ਹੈ ਅਤੇ ਜਾਂਚ ਜਾਰੀ ਹੈ।