ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕਾਂ ਦਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਮਿਲਿਆ
ਰੋਹਿਤ ਗੁਪਤਾ
ਗੁਰਦਾਸਪੁਰ 8 ਜੁਲਾਈ 2025 - ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਕੁਲਦੀਪ ਪੁਰੋਵਾਲ, ਅਨਿਲ ਕੁਮਾਰ, ਸੋਮ ਸਿੰਘ, ਰਜਨੀ ਪਰਕਾਸ਼ ਅਤੇ ਮੰਗਲਦੀਪ ਨੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਪਰਮਜੀਤ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਅਧਿਆਪਕ ਆਗੂਆਂ ਨੇ ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ ਤਰੱਕੀਆਂ ਵਿੱਚ ਹਾਜਰ ਨਾ ਹੋਣ ਵਾਲੇ ਅਧਿਆਪਕਾਂ ਤੋਂ ਅਗਲੀ ਸੀਨੀਆਰਤਾ ਸੂਚੀ ਮੁਤਾਬਿਕ ਸੀਨੀਅਰ ਅਧਿਆਪਕਾਂ ਦੀ ਤਰੱਕੀ ਨਿਯਮਾਂ ਅਨੁਸਾਰ ਕਰਨ ਦੀ ਮੰਗ ਕੀਤੀ।
ਸਾਲ 2002 ਤੋਂ ਪਹਿਲਾਂ ਦਾ ਜਿਲ੍ਹਾ ਪੱਧਰ ਤੇ ਜੀ ਪੀ ਫੰਡ ਬਕਾਇਆ ਬਲਾਕਾਂ ਨੂੰ ਭੇਜਣ, ਐੱਸ ਐਮ ਸੀ ਵਿੱਚ ਰਾਜਨੀਤਕ ਦਖਲ ਬੰਦ ਕਰਨ, ਬੇਲੋੜੀਆਂ ਗੈਰ ਵਿੱਦਿਅਕ ਡਾਕਾਂ ਅਤੇ ਗੂਗਲ ਫਾਰਮ ਬੰਦ ਕਰਨ, ਕੇਵਲ ਲੋੜ੍ਹਵੰਦ ਸਕੂਲ਼ਾਂ ਨੂੰ ਹੀ ਗ੍ਰਾਂਟਸ ਜਾਰੀ ਕਰਨ,2324 ਅਧਿਆਪਕਾਂ ਦੀ ਤਨਖ਼ਾਹ ਜਾਰੀ ਕਰਨ, ਸਿੰਗਲ ਟੀਚਰ ਅਤੇ ਵੱਧ ਵਿਦਿਆਰਥੀਆਂ ਗਿਣਤੀ ਵਾਲੇ ਸਕੂਲਾਂ ਵਿੱਚ ਆਰਜ਼ੀ ਐਡਜਸਟਮੈਂਟ ਕਰਨ ਬਾਰੇ,ਬਲਾਕ ਦੋਰੰਗਲਾ ਵਿੱਚ ਅਧਿਆਪਕਾਂ ਦੇ ਕੰਮ ਸਮੇਂ ਸਿਰ ਨਾ ਹੋਣ ਤੇ ਨੋਟਿਸ ਲੈਣ, ਮੈਡੀਕਲ ਪ੍ਰਤੀ ਪੂਰਤੀ ਸਬੰਧੀ ਅਤੇ ਸਿੱਧੀ ਭਰਤੀ ਅਧਿਆਪਕਾਂ ਨੂੰ ਅਦਾਲਤ ਦੇ ਫੈਸਲੇ ਮੁਤਾਬਿਕ ਲਾਭ ਦੇਣ ਅਤੇ ਹੋਰ ਮੰਗਾਂ ਸਬਧੀ ਵਿਚਾਰ ਵਟਾਂਦਰਾ ਕੀਤਾ।
ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਵਫ ਦ ਨੂੰ ਭਰੋਸਾ ਦਿੱਤਾ ਕਿ ਅਧਿਆਪਕਾਂ ਦੇ ਸਾਰੇ ਜਾਇਜ਼ ਕੰਮ ਜਲਦੀ ਹੱਲ ਕੀਤੇ ਜਾਣਗੇ। ਤਰੱਕੀਆਂ ਨਿਯਮਾਂ ਅਨੁਸਾਰ ਹੀ ਕੀਤੀਆਂ ਜਾਣਗੀਆਂ।ਆਰਜ਼ੀ ਐਡਜਸਟਮੈਂਟ ਡੀ ਪੀ ਆਈ ਪੱਧਰ ਤੇ ਹੋਣ ਕਾਰਨ ਅਸਮਰਥਾ ਜਾਹਰ ਕੀਤੀ,, ਲੋੜ੍ਹਵੰਦ ਸਕੂਲ਼ਾਂ ਨੂੰ ਹੀ ਗਰਾਂਟਾ ਜਾਰੀ ਕਰਨ ਲਈ ਪਤਰ ਜਾਰੀ ਕਰਨ ਬਾਰੇ ਆਦੇਸ਼ ਦਿੱਤੇ, ਦੋਰਾਂਗਲਾ ਬਲਾਕ ਦੇ ਕੰਮ ਕਾਜ ਵਿਚ ਢਿੱਲ ਦੂਰ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਤੇ ਦਫ਼ਤਰ ਸਹਾਇਕ ਅਮਨਦੀਪ ਕੌਰ, ਜਸਬੀਰ ਅਤੇ ਨਵਜੋਤ ਕੌਰ ਹਾਜ਼ਰ ਸਨ।