Punjab News: ਕੱਪੜਾ ਵਪਾਰੀ ਸੰਜੇ ਵਰਮਾ ਕਤਲ ਕੇਸ: ਪੜ੍ਹੋ DIG ਦਾ ਪਹਿਲਾਂ ਬਿਆਨ, ਕਾਤਲਾਂ ਬਾਰੇ ਕਹਿ'ਤੀ ਵੱਡੀ ਗੱਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਜੁਲਾਈ 2025- ਕੱਪੜਾ ਵਪਾਰੀ ਸੰਜੇ ਵਰਮਾ ਕਤਲ ਮਾਮਲੇ 'ਚ DIG ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਇਸ ਮਾਮਲੇ 'ਚ ਸ਼ਾਮਿਲ ਹਨ, ਉਨ੍ਹਾਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਨੂੰ ਅਪਰਾਧੀਆਂ ਖਿਲਾਫ ਪੱਕੇ ਸਬੂਤ ਮਿਲ ਚੁੱਕੇ ਹਨ ਅਤੇ ਨਤੀਜੇ ਜਲਦ ਹੀ ਸਾਹਮਣੇ ਆਉਣਗੇ।
DIG ਨੇ ਦੱਸਿਆ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਗੈਂਗਸਟਰਵਾਦ ਦੇ ਸਖ਼ਤ ਵਿਰੋਧ 'ਚ ਹਨ ਅਤੇ ਇਨ੍ਹਾਂ ਉੱਤੇ ਹਮੇਸ਼ਾ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਸ ਸੋਸ਼ਲ ਮੀਡੀਆ ਪੇਜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ, ਉਹ ਪੇਜ ਵੀ ਪੁਲਿਸ ਨੇ ਪਛਾਣ ਲਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀਆਂ ਤੱਕ ਜਲਦ ਪੁੱਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਕੇਸ ਦੀ ਜਾਂਚ ਜਾਰੀ ਹੈ। ਤਿੰਨ ਵਿਅਕਤੀ ਸੀਸੀਟੀਵੀ ਫੁਟੇਜ 'ਚ ਨਜ਼ਰ ਆਏ ਹਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।