ਮੱਧ ਪ੍ਰਦੇਸ਼ ਦੇ CM ਡਾਕਟਰ ਮੋਹਨ ਯਾਦਵ ਪੁੱਜੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਦੇ ਘਰ
ਲੁਧਿਆਣਾ 7 ਜੁਲਾਈ 2025: ਪੰਜਾਬ ਦੇ ਸਨਅਤਕਾਰਾਂ, ਬਿਜ਼ਨਸ ਤੇ ਕਾਰੋਬਾਰੀ ਲੀਡਰਾਂ ਨਾਲ ਮੇਲ ਮਿਲਾਪ ਅਤੇ ਇਨਵੈਸਟਮੈਂਟ ਦੇ ਕਾਰੋਬਾਰ ਲਈ ਆਦਾਨ ਪ੍ਰਦਾਨ ਕਰਨ ਲਈ ਪੰਜਾਬ ਆਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਆਪਣੀ ਲੁਧਿਆਣਾ ਫੇਰੀ ਦੌਰਾਨ Trident ਗਰੁੱਪ ਦੇ ਚੇਅਰਮੈਨ ਗੁਪਤਾ ਨਾਲ ਉਚੇਚੀ ਮਿਲਣੀ ਕੀਤੀ। ਡਾ ਯਾਦਵ ਉਚੇਚਾ ਰਜਿੰਦਰ ਗੁਪਤਾ ਦੀ ਰਿਹਾਇਸ਼ ਤੇ ਗਏ ਅਤੇ ਸਾਰੇ ਗੁਪਤਾ ਪਰਿਵਾਰ ਨੂੰ ਮਿਲੇ। ਗੁਪਤ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਮੋਹਨ ਯਾਦਵ ਦਾ ਨਿੱਘ ਸਵਾਗਤ ਕੀਤਾ ਅਤੇ ਨਿੱਘੀ ਮੇਜ਼ਬਾਨੀ ਕੀਤੀ .
.jpg)


ਇਸ ਤੋਂ ਇਲਵਾ ਬਿਜ਼ਨਸ ਕਾਰੋਬਾਰੀਆਂ ਨਾਲ ਰਸਮੀ ਮੀਟਿੰਗ ਦੌਰਾਨ ਵੀ ਰਜਿੰਦਰ ਗੁਪਤਾ ਮੋਹਨ ਯਾਦਵ ਦਾ ਸਵਾਗਤ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਵਿੱਚ ਮੌਜੂਦ ਸ਼ਾਮਿਲ ਸਨ, ਉਹਨਾਂ ਆਪਣੇ ਸ੍ਵਾਗਤੀ ਭਾਸ਼ਣ ਵਿੱਚ ਜਿੱਥੇ ਡਾਕਟਰ ਯਾਦਵ ਨੂੰ ਜੀ ਆਇਆ ਕਿਹਾ, ਉੱਥੇ ਮੱਧ ਪ੍ਰਦੇਸ਼ ਦੇ ਵਿੱਚ Trident ਗਰੁੱਪ ਨੂੰ MP ਦੀਆਂ ਪਿਛਲੀਆਂ ਸਰਕਾਰਾਂ ਅਤੇ ਖਾਸ ਕਰਕੇ ਮੋਹਨ ਯਾਦਵ ਦੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਤੇ ਭਰਪੂਰ ਸ਼ਲਾਘਾ ਵੀ। ਚੇਤੇ ਰਹੇ ਕੇ Trident ਗਰੁੱਪ ਵੱਲੋਂ ਮੱਧ ਪ੍ਰਦੇਸ਼ ਵਿੱਚ ਬੁਧਨੀ ਦੇ ਸਥਾਨ ਤੇ ਪਹਿਲਾਂ ਹੀ ਟੈਕਸਟਾਈਲ ਅਤੇ ਕਾਗਜ਼ ਤਿਆਰ ਕਰਨ ਦੇ ਵੱਡੇ ਪਲਾਂਟ ਲੈ ਹੋਏ ਹਨ ਜੋ ਕਿ ਬਹੁਤ ਸਫਲਤਾ ਨਾਲ ਚੱਲ ਰਹੇ ਹਨ.