ਕਹਾਣੀ...(ਆਓ ਅਸੀਂ ਮਜ਼ਬੂਤ ਰੁੱਖ ਬਣੀਏ ) -- ਗੁਰਪ੍ਰੀਤ ਸਿੰਘ ਜਖਵਾਲੀ
ਅੱਜ ਪਿੰਕੀ ਅਪਣੇ ਦਾਦਾ ਜੀ ਨਾਲ ਸੌਣ ਦੀ ਜ਼ਿੱਦ ਕਰ ਰਹੀ ਸੀ, ਨਾਲ ਹੀ ਉਹ ਅਪਣੇ ਦਾਦਾ ਜੀ ਨੂੰ ਕੋਈ ਕਹਾਣੀ ਸੁਣਾਉਣ ਲਈ ਜ਼ੋਰ ਪਾ ਰਹੀ ਸੀ, ਪਿੰਕੀ ਦੇ ਨਾਲ ਉਸਦਾ ਛੋਟਾ ਭਰਾ ਬੱਬਲੂ ਜ਼ੋ ਚੌਥੀ ਕਲਾਸ ਵਿੱਚ ਪੜ੍ਹਦਾ ਸੀ, ਉਹ ਵੀ ਪਿੰਕੀ ਦੀ ਹਾਂ ਵਿੱਚ ਹਾਂ ਮਿਲਾਉਣ ਲੱਗ ਗਿਆ ਸੀ, ਫ਼ੇਰ ਦਾਦਾ ਜੀ ਦੀ ਕਿੱਥੇ ਚੱਲਣੀ ਸੀ, ਪਿੰਕੀ ਨੇ ਕਿਹਾ ਦਾਦਾ ਜੀ ਤੁਸੀਂ ਕਹਿੰਦੇ ਸੀ ਕਿ ਰੁੱਖ ਸਾਡੇ ਪਿਆਰੇ ਦੋਸਤ ਅਤੇ ਦੁੱਖ ਸੁੱਖ ਦੇ ਸਾਂਝੀ ਹਨ ਉਹ ਕਿਵੇਂ, ਦਾਦਾ ਜੀ ਨੇ ਅਪਣੇ ਕੋਲ਼ ਪਿੰਕੀ ਤੇ ਬੱਬਲੂ ਨੂੰ ਬਿਠਾਉਂਦੇ ਹੋਏ ਕਿਹਾ ਕਿ ਆਉ ਅੱਜ ਆਪਾਂ ਕੁਦਰਤ ਵਾਰੇ ਗੱਲਾਂ ਕਰਦੇ ਹਾਂ ਤੇ ਇਹਨਾਂ ਦੀ ਮਹੱਤਤਾ ਜਾਣਦੇ ਹਾਂ ਦਾਦਾ ਜੀ ਨੇ ਕਿਹਾ ਕਿ ਪਿਆਰੇ ਬੱਚਿਓ ਅਸੀਂ ਅੱਜ ਦੇ ਦੁਨਿਆਵੀ ਲ਼ੋਕ ਹਾਂ, ਅਪਣੀ ਹੀ ਜ਼ਿੰਦਗੀ ਜੀਣ ਦੇ ਨਾਲ ਨਾਲ ਅਪਣੀ ਹੀ ਰੋਜ਼ ਮਰਾ ਜ਼ਿੰਦਗੀ ਤੋਂ ਕਈ ਵਾਰੀ ਬਹੁਤ ਅੱਕ ਜਾਂਦੇ ਹਾਂ, ਜ਼ੇਕਰ ਸਾਰੇ ਨਹੀਂ ਫ਼ੇਰ ਵੀ ਬਹੁਤ ਸਾਰੇ, ਅਸੀਂ ਸਾਰੇ ਹੀ ਕੁਦਰਤ ਦਾ ਇੱਕ ਅਨਿੱਖੜਵਾਂ ਅੰਗ ਹਾਂ,ਬੱਚਿਓ ਇਸ ਧਰਤੀ ਤੇ ਜਿੰਨੇ ਵੀ ਅਸੀਂ ਦ੍ਰਿਸ਼ ਵੇਖ਼ਦੇ ਹਾਂ ਉਹ ਵੀ ਸਾਡੇ ਨਾਲੋਂ ਕਿਤੇ ਵੀ ਘੱਟ ਨਹੀਂ,ਉਹ ਸਾਰੇ ਸਾਡੇ ਨਾਲੋਂ ਬਹੁਤ ਵਿਸ਼ਾਲ ਤੇ ਮਜ਼ਬੂਤ ਹਨ, ਜਿਵੇਂ ਸਮੁੰਦਰ, ਸੂਰਜ, ਚੰਦ, ਅੰਬਰ, ਹਵਾ, ਧੁੱਪ, ਛਾਂ, ਪੰਛੀ, ਪਸ਼ੂ, ਜਾਨਵਰ ਅਤੇ ਘਾਹ ਫੂਸ ਹੋਰ ਵੀ ਬਹੁਤ ਸਾਰੀਆਂ ਬਨਸਪਤੀਆਂ ਦਾ ਸਾਡੀ ਜ਼ਿੰਦਗੀ ਨਾਲ ਸਿੱਧੇ ਅਸਿੱਧੇ ਬਹੁਤ ਸਾਰਾ ਯੋਗਦਾਨ ਹੈ, ਉਹਨਾਂ ਵਿੱਚੋ ਇੱਕ ਸਾਡੇ ਪਿਆਰੇ ਸਾਥੀ ਹਨ ਰੁੱਖ,ਰੁੱਖ ਸਾਨੂੰ ਜ਼ਿੰਦਗੀ ਜਿਊਣ ਦਾ ਇੱਕ ਬਹੁਤ ਹੀ ਪਿਆਰਾ ਸੰਦੇਸ਼ ਦਿੰਦੇ ਹਨ, ਪਿੰਕੀ ਬੋਲ਼ੀ.. ਉਹ ਕਿਵੇਂ ਦਾਦਾ ਜੀ.... ਦਾਦਾ ਜੀ ਨੇ ਕਿਹਾ ਸੁਣੋ ਫ਼ੇਰ ਧਿਆਨ ਨਾਲ, ਰੁੱਖ ਸਾਨੂੰ ਇਕੱਲੀ ਹਵਾ, ਲੱਕੜ, ਛਾਂ ਹੀ ਨਹੀਂ ਦਿੰਦੇ, ਇਹ ਸਾਡੀ ਜ਼ਿੰਦਗੀ ਲਈ ਇੱਕ ਨਵੀਂ ਰਾਹ ਵੀ ਖੋਲ੍ਹਦੇ ਹਨ, ਬੱਬਲੂ ਬੋਲਿਆ ਕਿਵੇਂ ਦਾਦਾ ਜੀ..., ਦਾਦਾ ਜੀ ਹੱਸਣ ਲੱਗੇ.... ਤੇ ਬੋਲੇ ਮੇਰੇ ਪਿਆਰੇ ਬੱਚੇ ਬੜੇ ਹੀ ਸਿਆਣੇ ਹੋ ਗਏ ਨੇ, ਬਹੁਤ ਹੀ ਧਿਆਨ ਨਾਲ ਸੁਣ ਰਹੇ ਨੇ ਤੇ ਪੁੱਛ ਰਹੇ ਨੇ ਗੱਲਾਂ.... ਪਿੰਕੀ ਬੱਬਲੂ ਦੋਵੇਂ ਹੱਸਣ ਲੱਗੇ.... ਦਾਦਾ ਜੀ ਨੇ ਕਿਹਾ.. ਪਹਿਲਾਂ ਤੁਸੀਂ ਅਪਣੇ ਆਪ ਨੂੰ ਇੱਕ ਰੁੱਖ ਦੀ ਤਰਾਂ ਮਜ਼ਬੂਤ ਅਤੇ ਦਇਆਵਾਨ ਬਨਾਉਣਾ ਸਿੱਖੋਂ, ਦੋਵੇਂ ਇੱਕੋ ਆਵਾਜ਼ ਵਿੱਚ ਬੋਲੇ ਉਹ ਕਿਵੇਂ ਦਾਦਾ ਜੀ..... ਦਾਦਾ ਜੀ ਬੋਲੇ ਤੁਸੀਂ ਅਪਣੇ ਵਿਹੜੇ ਵਿੱਚ ਨਿੰਮ ਵਾਲ਼ਾ ਰੁੱਖ ਵੇਖਿਆ ਹੈ ਦੋਵੇਂ ਬੋਲੇ ਹਾਂ ਦਾਦਾ ਜੀ ਜ਼ੋ ਪਿੱਛਲੀ ਵਾਰ ਹਨ੍ਹੇਰੀ ਨਾਲ ਟੁੱਟ ਗਿਆ ਸੀ, ਪਰ ਉਸ ਦੀਆਂ ਜੜਾਂ ਅੱਜ ਵੀ ਧਰਤੀ ਵਿੱਚ ਮਜਬੂਤੀ ਨਾਲ ਖੜੀਆਂ ਹਨ, ਦੋਵੇਂ ਬੋਲੇ ਹਾਂ ਦਾਦਾ ਜੀ, ਦੂਸਰਾ ਰੁੱਖ ਜਾਮਣ ਦਾ ਹੈ ਜ਼ੋ ਅਪਣੇ ਘਰਦੇ ਅੱਗੇ ਖੜਾ ਹੈ ਗਲ਼ੀ ਵਿੱਚ, ਪਿੰਕੀ ਬੋਲ਼ੀ.... ਅੱਗੇ ਕਿ ਦਾਦਾ ਜੀ.... ਇੱਕ ਰੁੱਖ ਟੁੱਟ ਗਿਆ ਦੂਸਰਾ ਖੜਾ ਹੈ, ਫ਼ੇਰ ਸਾਡੇ ਲਈ ਕਿ... ਦਾਦਾ ਜੀ ਬੋਲੇ ਇਥੇ ਹੀ ਤਾਂ ਸਾਡੀ ਜ਼ਿੰਦਗੀ ਦਾ ਰਾਜ ਛੁਪਿਆ ਹੈ... ਪਿੰਕੀ ਬੋਲ਼ੀ ਉਹ ਕਿਵੇਂ ਦਾਦਾ ਜੀ.... ਬੇਟਾ ਜੀ ਇੱਕ ਰੁੱਖ ਟੁੱਟ ਗਿਆ ਹੈ, ਪਰ ਉਸ ਨੇ ਅਪਣੀ ਧਰਤੀ ਤੋਂ ਆਪਣੀਆਂ ਜੜਾ ਨਹੀਂ ਛੱਡੀਆਂ, ਤੇ ਦੂਸਰਾ ਹਰਾ ਭਰਿਆ ਖੜਿਆ ਹੈ, ਅਪਣੀ ਜੁੰਮੇਵਾਰੀ ਨਿਭਾ ਰਿਹਾ ਹੈ, ਕੁਦਰਤ ਦੇ ਹੁਕਮ ਦੀ ਪਾਲਣਾ ਕਰ ਰਿਹਾ ਹੈ, ਸਾਨੂੰ ਵੀ ਇਹਨਾਂ ਰੁੱਖਾਂ ਵਾਂਗੂ ਮਜ਼ਬੂਤ ਬਣਕੇ ਰਹਿਣਾ ਚਾਹੀਂਦਾ ਹੈ, ਹਰੇਕ ਦੁੱਖ ਤਕਲੀਫ਼ ਦਾ ਹੱਸਕੇ ਸਾਹਮਣਾ ਕਰਨਾ ਚਾਹੀਂਦਾ ਹੈ, ਜਿਵੇਂ ਤੁਸੀਂ ਵੇਖੋਂ ਇੱਕ ਰੁੱਖ ਅਪਣੇ ਨਾਲ ਕਿੰਨੀਆਂ ਟਾਹਣੀਆਂ ਤੇ ਪੱਤਿਆਂ ਦਾ ਭਾਰ ਚੁੱਕਕੇ ਰੱਖਦਾ ਹੈ, ਕਦੇ ਵੀ ਕੁੱਝ ਬੋਲਦਾ ਨਹੀਂ ਹਨ੍ਹੇਰੀ, ਮੀਂਹ, ਧੁੱਪ, ਛਾਂ ਨੂੰ ਅਪਣੇ ਉੱਤੇ ਝੱਲਦਾ ਹੈ, ਪਰ ਮਸਤ ਰਹਿੰਦਾ,ਇਸੇ ਤਰਾਂ ਅਸੀਂ ਇਨਸਾਨ ਹਾਂ, ਪਰਿਵਾਰ ਦਾ ਹਰੇਕ ਜੀਅ ਇੱਕ ਰੁੱਖ ਦੇ ਵਾਂਗੂ ਕੰਮ ਕਰੇ, ਉਸਦੀਆਂ ਜ਼ੋ ਜੁੰਮੇਵਾਰੀਆਂ ਜਾਂ ਉਹਦੇ ਜ਼ੋ ਕੰਮ ਹਨ ਉਸ ਨੂੰ ਖਿੜੇ ਮੱਥੇ ਕਰਨੇ ਚਾਹੀਦੇ ਹਨ, ਤਾਈਓਂ ਅਸੀਂ ਵਧੀਆਂ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ, ਜਿਵੇਂ ਰੁੱਖਾਂ ਨੂੰ ਆਪਣੀਆਂ ਟਾਹਣੀਆਂ ਦਾ ਭਾਰ ਬੋਝ ਨਹੀਂ ਲੱਗਦਾ, ਉਵੇਂ ਹੀ ਸਾਨੂੰ ਅਪਣੇ ਕੰਮ ਕਾਰਾਂ ਦਾ ਕਦੇ ਵੀ ਕੋਈ ਬੋਝ ਭਾਰ ਨਹੀਂ ਲੱਗਣਾ ਚਾਹੀਂਦਾ, ਸਾਨੂੰ ਹਰੇਕ ਜੁੰਮੇਵਾਰੀ ਹੱਸਦੇ ਹੱਸਦੇ ਨਿਭਾਉਣੀ ਚਾਹੀਂਦੀ ਹੈ, ਜਿਵੇਂ ਤੁਸੀਂ ਹੁਣ ਪੜ੍ਹਾਈ ਕਰ ਰਹੇ ਹੋ, ਤਾਂ ਤੁਸੀਂ ਇਸ ਪੜ੍ਹਾਈ ਨੂੰ ਕਦੇ ਵੀ ਜ਼ਿੰਦਗੀ ਵਿੱਚ ਬੋਝ ਭਾਰ ਨਾ ਸਮਝੋਂ, ਜ਼ੇਕਰ ਤੁਹਾਡੇ ਮੰਮੀ ਪਾਪਾ ਕੋਈ ਕੰਮ ਕਹਿੰਦੇ ਹਨ ਤਾਂ ਖੁਸ਼ੀ ਖੁਸ਼ੀ ਕਰਦੇ ਰਹੋ, ਪਿੰਕੀ ਬੋਲ਼ੀ ਜਿਵੇਂ ਦਾਦਾ ਜੀ ਰੁੱਖ.... ਹਾਂ ਰੁੱਖ ..... ਤਿੰਨੇ ਹੱਸਣ ਲੱਗੇ .. ਦਾਦਾ ਜੀ ਬੋਲੇ ਵੇਖੋਂ ਮੈਂ ਹੁਣ ਬੁੱਢਾ ਹੋ ਗਿਆ ਹਾਂ ਪਰ ਤੁਹਾਡੇ ਮੰਮੀ ਪਾਪਾ ਸਾਰੇ ਕੰਮ ਕਾਰ ਖੁਸ਼ੀ ਖੁਸ਼ੀ ਕਰਦੇ ਹਨ, ਉਹ ਜਾਣਦੇ ਹਨ ਕਿ ਸਾਡੀ ਜੁੰਮੇਵਾਰੀ ਹੈ, ਉਹ ਦੋਵੇਂ ਜਣੇ ਇੱਕ ਰੁੱਖ ਦੇ ਵਾਂਗੂ ਕੰਮ ਕਰਦੇ ਹਨ, ਤੁਸੀਂ ਮੈਂ ਉਸ ਰੁੱਖ ਦੀਆਂ ਟਾਹਣੀਆਂ ਤੇ ਪੱਤਿਆਂ ਵਾਂਗੂ ਹਾਂ ਜ਼ੋ ਉਹਨਾਂ ਦੇ ਸਹਾਰੇ ਜ਼ਿੰਦਗੀ ਜੀਅ ਰਹੇ ਹਾਂ, ਕੱਲ੍ਹ ਤੁਸੀਂ ਵੀ ਵੱਡੇ ਹੋਕੇ ਇੱਕ ਮਜ਼ਬੂਤ ਰੁੱਖ ਬਣਕੇ ਅਪਣੇ ਮੰਮੀ ਪਾਪਾ ਦਾ ਟਾਹਣੀਆਂ ਵਾਂਗੂ ਖ਼ਿਆਲ ਰੱਖਣਾ ਹੈ, ਉਹਨਾਂ ਨੂੰ ਕਦੇ ਵੀ ਬੋਝ ਜਾਂ ਭਾਰ ਨਹੀਂ ਸਮਝਣਾ, ਸਾਨੂੰ ਸਾਰਿਆਂ ਨੂੰ ਰੁੱਖਾਂ ਵਾਂਗੂ ਅਪਣੇ ਪਰਿਵਾਰ ਦਾ ਭਾਰ ਚੁੱਕਕੇ ਆਪਣੀਆਂ ਜੁੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ, ਸਾਨੂੰ ਕਿਸੇ ਨੂੰ ਵੀ ਬੋਝ ਜਾਂ ਭਾਰ ਨਹੀਂ ਸਮਝਣਾ ਚਾਹੀਂਦਾ, ਬਸ ਰੁੱਖ ਦੀ ਤਰਾਂ ਅਪਣੇ ਫ਼ਰਜ਼ ਨਿਭਾਉਣੇ ਚਾਹੀਂਦੀ ਹਨ, ਤਾਈਓਂ ਅਸੀਂ ਇਸ ਸਮਾਜ ਨੂੰ ਸੋਹਣਾ ਬਣਾਉਣ ਵਿੱਚ ਸਫ਼ਲ ਹੋਵਾਂਗੇ...... ਦੋਵੇਂ ਜਣੇ ਖੁਸ਼ੀ ਖੁਸ਼ੀ ਤਾੜੀਆਂ ਮਾਰਨ ਲੱਗੇ ਤੇ ਦਾਦਾ ਜੀ ਦੀ ਗੋਦੀ ਵਿੱਚ ਜਾ ਬੈਠੇ ਤੇ ਪਿੰਕੀ ਬੋਲ਼ੀ ਦਾਦਾ ਜੀ ਮੈਂ ਵੀ ਇੱਕ ਮਜ਼ਬੂਤ ਰੁੱਖ ਬਣਾਂਗੀ ਤੇ ਮੰਮੀ ਪਾਪਾ ਦਾ ਤੁਹਾਡੇ ਵਾਂਗੂ ਖ਼ਿਆਲ ਰੱਖਾਂਗੀ.. ਬੱਬਲੂ ਬੋਲਿਆ ਮੈਂ ਵੀ..... ਦਾਦਾ ਜੀ ਖੁਸ਼ੀ ਖੁਸ਼ੀ ਦੋਵੇਂ ਬੱਚਿਆਂ ਨੂੰ ਅਪਣੀ ਬੁੱਕਲ ਵਿੱਚ ਲੈਕੇ ਪਿਆਰ ਕਰ ਰਹੇ ਸੀ ਤੇ ਕਹਿ ਰਹੇ ਆਈ... ਆਉ ਅਸੀਂ ਇੱਕ ਮਜ਼ਬੂਤ ਰੁੱਖ ਬਣੀਏ.....
ਗੁਰਪ੍ਰੀਤ ਸਿੰਘ ਜਖਵਾਲੀ (ਸ਼੍ਰੀ ਫ਼ਤਹਿਗੜ੍ਹ ਸਾਹਿਬ )
ਮੋਬਾਇਲ :-98550 36444
.jpg)
-
ਗੁਰਪ੍ਰੀਤ ਸਿੰਘ ਜਖਵਾਲੀ, writer
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.