ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੇ ਪਹਿਲੇ 'ਏਆਈ ਫ਼ੈਸਟ' ਦੀ ਹੋਈ ਸ਼ਾਨਦਾਰ ਸਮਾਪਤੀ, ਏਆਈ ਐਥੀਕਸ ਟ੍ਰੇਨਿੰਗ ਪ੍ਰੋਗਰਾਮ ਨੂੰ ਕੀਤਾ ਗਿਆ ਲੌਂਚ, 2030 ਤੱਕ 1.5 ਲੱਖ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਮਿਥਿਆ ਟੀਚਾ
ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਏਆਈ ਫ਼ੈਸਟ 2026' ਦੇ ਅਖ਼ੀਰਲੇ ਦਿਨ ਭਾਰਤ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ 'ਕੈਂਪਸ ਟੈਂਕ' ਦਾ ਹੋਇਆ ਫ਼ਾਈਨਲ, ਟੌਪ 10 ਟੀਮਾਂ ਨੇ 6 ਮਿਲੀਅਨ ਡਾਲਰ ਦੇ ਫ਼ੰਡਿੰਗ ਪੂਲ ਤੱਕ ਬਣਾਈ ਪਹੁੰਚ
ਵੱਡੇ ਪੱਧਰ 'ਤੇ ਬਿਜ਼ਨਸ ਕਰਨ ਤੋਂ ਪਹਿਲਾਂ ਆਪਣੇ ਪ੍ਰੋਡਕਟ ਨੂੰ ਬਣਾਓ ਬਿਹਤਰੀਨ: 'ਬਲੂ ਮਸ਼ੀਨਜ਼' ਦੇ ਸੰਸਥਾਪਕ 'ਅਪਨਾ' ਗਰੁੱਪ ਦੇ ਸੀਈਓ ਨਿਰਮਿਤ ਪਾਰੇਖ
ਚੰਡੀਗੜ੍ਹ/ਮੋਹਾਲੀ, 21 ਫ਼ਰਵਰੀ: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ 'ਏਆਈ ਫ਼ੈਸਟ 2026' ਦੀ ਸ਼ਨੀਵਾਰ ਨੂੰ ਸ਼ਾਨਦਾਰ ਸਮਾਪਤੀ ਹੋਈ। ਫ਼ੈਸਟ ਦੇ ਅਖ਼ੀਰਲੇ ਦਿਨ ਭਾਰਤ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ 'ਕੈਂਪਸ ਟੈਂਕ' ਦਾ ਫ਼ਿਨਾਲੇ ਕਰਵਾਇਆ ਗਿਆ। ਇਸ ਵਿੱਚ ਜਿੱਤਣ ਵਾਲੀਆਂ ਸਿਖ਼ਰਲੀਆਂ 10 ਟੀਮਾਂ ਸਟਾਰਟਅੱਪ ਆਈਡੀਆਜ਼ ਨੇ ਆਪਣੇ ਸਟਾਰਟਅੱਪ ਆਈਡੀਆਜ਼ ਲਈ 6 ਮਿਲੀਅਨ ਡਾਲਰ ਦੀ ਫ਼ੰਡਿੰਗ ਤੱਕ ਪਹੁੰਚ ਬਣਾ ਲਈ ਹੈ। ਕੈਂਪਸ ਟੈਂਕ ਭਾਰਤ ਦਾ ਪਹਿਲਾ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਹੈ, ਜਿਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤੀ ਯੂਨੀਕੋਰਨ ਅਤੇ ਮੋਹਰੀ ਨੌਕਰੀ ਪਲੇਟਫ਼ਾਰਮ 'ਅਪਨਾ' ਅਤੇ ਭਾਰਤ ਦੇ ਸਭ ਤੋਂ ਵੱਡੇ ਸਟਾਰਟਅੱਪ ਇੰਕਿਊਬੇਟਰ 'ਵੈਂਚਰ ਕੈਟਾਲਿਸਟ' ਦੇ ਸਹਿਯੋਗ ਨਾਲ ਕਰਵਾਇਆ। ਦੱਸ ਦਈਏ ਕਿ 'ਕੈਂਪਸ ਟੈਂਕ' ਦਾ ਮੁੱਖ ਉਦੇਸ਼ ਨੌਜਵਾਨ ਉਦਮੀਆਂ ਨੂੰ ਉਤਸ਼ਾਹਿਤ ਕਰਨਾ, ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਬਣਾ ਕੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।
ਕੈਂਪਸ ਟੈਂਕ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ ਹੈ, ਜੋ ਕਿ ਨੌਜਵਾਨ ਉਦਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈ। ਇਹ 'ਸਟਾਰਟਅੱਪ ਇੰਡੀਆ ਮਿਸ਼ਨ' ਵਿੱਚ ਅਹਿਮ ਯੋਗਦਾਨ ਦੇਣ ਅਤੇ ਭਾਰਤ ਵਿੱਚ ਨੌਜਵਾਨ ਉੱਦਮੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ। ਇਹ ਉੱਭਰ ਰਹੇ ਉਦਮੀਆਂ ਲਈ ਵਿਸ਼ੇਸ਼ ਪਲੇਟਫ਼ਾਰਮ ਹੈ, ਜਿੱਥੇ ਨੌਜਵਾਨ ਨਵੀਨਤਾਕਾਰ (ਇਨੋਵੇਟਰਜ਼) ਦੇ ਵਿਲੱਖਣ ਸਟਾਰਟਅੱਪ ਆਈਡੀਆਜ਼ ਨੂੰ ਫ਼ੰਡਿੰਗ (ਆਰਥਿਕ ਮਦਦ) ਮਿਲਦੀ ਹੈ। ਇਸ ਵਿੱਚ ਨੌਜਵਾਨਾਂ ਦੇ ਸਟਾਰਟਅੱਪ ਆਈਡੀਆਜ਼ ਨੂੰ ਫ਼ੰਡਿੰਗ ਤੋਂ ਇਲਾਵਾ ਉੱਚ-ਪ੍ਰਭਾਵ ਵਾਲੇ ਸਟਾਰਟਅੱਪਸ ਨੂੰ ਢਾਂਚਾਗਤ ਇਨਕਿਊਬੇਸ਼ਨ, ਰਣਨੀਤਕ ਹੈਂਡਹੋਲਡਿੰਗ, ਅਤੇ ਮਜ਼ਬੂਤ ਈਕੋਸਿਸਟਮ ਭਾਈਵਾਲੀ ਤੱਕ ਪਹੁੰਚ ਪ੍ਰਾਪਤ ਹੋਵੇਗੀ ਤਾਂ ਜੋ ਉਹਨਾਂ ਨੂੰ ਆਪਣੇ ਕਾਰੋਬਾਰੀ ਮਾਡਲਾਂ ਨੂੰ ਸੁਧਾਰਨ, ਉਤਪਾਦ-ਮਾਰਕੀਟ ਫਿੱਟ ਨੂੰ ਤੇਜ਼ ਕਰਨ ਅਤੇ ਟਿਕਾਊ ਢੰਗ ਨਾਲ ਸਕੇਲ ਕਰਨ ਵਿੱਚ ਮਦਦ ਮਿਲ ਸਕੇ।
'ਕੈਂਪਸ ਟੈਂਕ' ਨੂੰ ਅਗਸਤ 2025 ਵਿੱਚ ਲਾਂਚ ਕੀਤਾ ਗਿਆ ਸੀ। ਇਹ ਇੱਕ ਅਜਿਹਾ ਪਲੇਟਫ਼ਾਰਮ ਹੈ, ਜਿਸ ਵਿੱਚ 30 ਸਾਲ ਤੱਕ ਦੀ ਉਮਰ ਦਾ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਕੈਂਪਸ ਟੈਂਕ ਲਈ ਕੁੱਲ 21,739 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 10,800 ਅਰਜ਼ੀਆਂ ਵੱਖ-ਵੱਖ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਦਿੱਤੀਆਂ ਸਨ। ਇਨ੍ਹਾਂ 21,739 ਪ੍ਰਤੀਭਾਗੀਆਂ ਵਿੱਚੋਂ 1000 ਨੂੰ ਪਹਿਲੇ ਰਾਊਂਡ ਲਈ ਚੁਣਿਆ ਗਿਆ ਸੀ, ਜਦਕਿ 500 ਨੂੰ ਦੂਜੇ ਰਾਊਂਡ ਲਈ ਅਤੇ ਸ਼ਨੀਵਾਰ ਨੂੰ 300 ਸੈਮੀਫ਼ਾਈਨਲ ਪ੍ਰਤੀਭਾਗੀਆਂ ਵਿੱਚੋਂ ਸਿਖ਼ਰਲੀਆਂ 10 ਟੀਮਾਂ ਨੂੰ ਉਨ੍ਹਾਂ ਦੇ ਸਟਾਰਟਅੱਪ ਆਈਡੀਆਜ਼ ਨੂੰ ਫ਼ੰਡਿੰਗ ਦੇਣ ਲਈ ਚੁਣਿਆ ਗਿਆ। ਪੰਜਾਬ ਦੀ ਗੱਲ ਕਰੀਏ, ਜਿੱਥੇ ਕੈਂਪਸ ਟੈਂਕ ਦਾ ਜਨਮ ਹੋਇਆ, ਵਿੱਚ 359 ਸਟਾਰਟਅੱਪ ਰਜਿਸਟਰ ਕੀਤੇ ਗਏ। ਜਦਕਿ ਦਿੱਲੀ ਨੇ 1,256 ਸਟਾਰਟਅੱਪ ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਇਲਾਕਿਆਂ ਦੇ ਨੌਜਵਾਨ ਨਵੀਨਤਾਕਾਰ ਸ਼ਾਮਲ ਹਨ।
ਏਆਈ ਦੀ ਅਗਵਾਈ ਵਾਲੀ ਉਦਮਤਾ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਦਾ ਸਭ ਤੋਂ ਵੱਡਾ ਏਆਈ ਈਵੈਂਟ 'ਏਆਈ ਫ਼ੈਸਟ 2026' ਕਰਵਾਇਆ ਗਿਆ। ਈਵੈਂਟ ਦੇ ਮੁੱਖ ਪ੍ਰੋਗਰਾਮਾਂ ਵਿੱਚ 'ਸੀਯੂ ਇਨੋਵਫ਼ੈਸਟ 2026', 'ਕੈਂਪਸ ਟੈਂਕ' ਅਤੇ 'ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ' ਸ਼ਾਮਲ ਸਨ। ਏਆਈ ਫ਼ੈਸਟ ਦਰਮਿਆਨ 35 ਤੋਂ ਜ਼ਿਆਦਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਦੇਸ਼-ਦੁਨੀਆ ਤੋਂ 1000 ਤੋਂ ਵੱਧ ਟੀਮਾਂ ਨੇ ਭਾਗ ਲਿਆ। ਇਹੀ ਨਹੀਂ, ਏਆਈ ਫ਼ੈਸਟ ਵਿੱਚ 200 ਤੋਂ ਜ਼ਿਆਦਾ ਕਾਲਜ/ਯੂਨੀਵਰਸਿਟੀਆਂ ਦੇ 10,000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਇਹ ਏਆਈ ਫ਼ੈਸਟ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਏਆਈ ਈਵੈਂਟ ਬਣ ਕੇ ਉੱਭਰਿਆ ਹੈ।
ਕੈਂਪਸ ਟੈਂਕਸ ਦੀ ਸਮਾਪਤੀ ਮੌਕੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, "ਕੈਂਪਸ ਟੈਂਕ ਨੌਜਵਾਨ ਨਵੀਨਤਾਕਾਰਾਂ ਲਈ ਭਾਰਤ ਦਾ ਪਹਿਲਾ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ ਹੈ, ਜਿੱਥੇ ਉਹ ਆਪਣੇ ਵਿਲੱਖਣ ਆਈਡੀਆਜ਼ ਪੇਸ਼ ਕਰ ਸਕਦੇ ਹਨ ਅਤੇ ਆਪਣੇ ਸਟਾਰਟਅੱਪ ਨੂੰ ਲੌਂਚ ਕਰਨ ਲਈ ਫ਼ੰਡਿੰਗ ਹਾਸਲ ਕਰ ਸਕਦੇ ਹਨ। ਇਸ ਦੇ ਨਾਲ ਹੀ ਨੌਜਵਾਨਾਂ ਲਈ ਮਾਹਰਾਂ ਦਾ ਮਾਰਗਦਰਸ਼ਨ, ਰਣਨੀਤਕ ਈਕੋਸਿਸਟਮ ਅਤੇ ਸਟਾਰਟਅੱਪ ਇੰਕਿਊਬੇਸ਼ਨ ਦੀ ਸਹੂਲਤ ਵੀ ਮੌਜੂਦ ਹੈ। ਕੈਂਪਸ ਟੈਂਕ ਪ੍ਰੋਜੈਕਟ ਦਾ ਮਕਸਦ ਸਟਾਰਟਅੱਪ ਇੰਡੀਆ ਮਿਸ਼ਨ ਦੇ ਹਿਸਾਬ ਨਾਲ ਨਵੀਨਤਾਕਾਰਾਂ ਦੀ ਅਗਲੀ ਪੀੜੀ ਨੂੰ ਮਜ਼ਬੂਤ ਬਣਾਉਣਾ ਹੈ। ਇਹ ਮਿਸ਼ਨ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੌਂਚ ਕਰਨ ਤੋਂ ਬਾਅਦ ਇੱਕ ਕ੍ਰਾਂਤੀ ਬਣ ਗਿਆ ਹੈ।"
ਐਮਪੀ ਸੰਧੂ ਨੇ ਅੱਗੇ ਕਿਹਾ, "ਭਾਰਤ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2.16 ਲੱਖ ਤੋਂ ਜ਼ਿਆਦਾ ਸਟਾਰਟਅੱਪਸ ਦੇ ਨਾਲ ਦੁਨੀਆ ਵਿੱਚ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਦੇ ਰੂਪ ਵਿੱਚ ਖ਼ੁਦ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ। 45 ਫ਼ੀਸਦੀ ਤੋਂ ਜ਼ਿਆਦਾ ਸਟਾਰਟਅੱਪਸ ਵਿੱਚ ਘੱਟ ਤੋਂ ਘੱਟ ਇੱਕ ਮਹਿਲਾ ਨਿਰਦੇਸ਼ਕ ਜਾਂ ਭਾਗੀਦਾਰ ਹੈ। ਸਾਲ 2014 ਵਿੱਚ ਇਹ ਯੂਨੀਕਾਰਨ ਸਟਾਰਟਅੱਪਸ ਦੀ ਗਿਣਤੀ ਸਿਰਫ਼ ਚਾਰ ਸੀ, ਜਦਕਿ ਹੁਣ ਵਧ ਕੇ 125 ਹੋ ਗਈ ਹੈ। ਸਿਰਫ਼ 2025 ਵਿੱਚ ਲਗਭਗ 44,000 ਨਵੇਂ ਸਟਾਰਟਅੱਪਸ ਰਜਿਸਟਰ ਕੀਤੇ ਗਏ ਸਨ। ਟੀਅਰ-2 ਅਤੇ ਟੀਅਰ 3 ਸ਼ਹਿਰਾਂ ਅਤੇ ਇੱਥੋਂ ਤੱਕ ਕਿ ਪਿੰਡਾਂ ਦੇ ਨੌਜਵਾਨ ਹੁਣ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਟਾਰਟਅੱਪ ਸ਼ੁਰੂ ਕਰ ਰਹੇ ਹਨ, ਜੋ ਇੱਕ ਸਮਾਨ ਵਿਕਾਸ ਅਤੇ ਬਦਲਾਅ ਦੀ ਗਵਾਹੀ ਭਰਦਾ ਹੈ। ਨੌਜਵਾਨ ਹੁਣ ਨੌਕਰੀ ਮੰਗਣ ਵਾਲਿਆਂ ਦੀ ਥਾਂ, ਨੌਕਰੀਆਂ ਦੇਣ ਵਾਲੇ ਬਣ ਰਹੇ ਹਨ। ਪਿਛਲੇ ਇੱਕ ਦਹਾਕੇ ਵਿੱਚ ਸਟਾਰਟਅੱਪ ਦੁਆਰਾ 21.9 ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ, ਜਿਸ ਵਿੱਚ ਛੋਟੇ ਸ਼ਹਿਰਾਂ ਦਾ ਇਨ੍ਹਾਂ ਸਟਾਰਟਅੱਪਸ ਵਿੱਚ 51 ਫ਼ੀਸਦੀ ਤੋਂ ਜ਼ਿਆਦਾ ਯੋਗਦਾਨ ਹੈ। ਸਟਾਰਟਅੱਪ ਲਈ 'ਫ਼ੰਡ ਆਫ਼ ਫ਼ੰਡਜ਼' ਯੋਜਨਾ ਦੇ ਜ਼ਰੀਏ ਕੇਂਦਰ ਸਰਕਾਰ ਵੱਲੋਂ ਨਿਵੇਸ਼ ਤੱਕ ਪਹੁੰਚ ਨੂੰ ਮਜ਼ਬੂਤ ਬਣਾਇਆ ਗਿਆ ਹੈ, ਇਸ ਯੋਜਨਾ ਰਾਹੀਂ ਵੱਖ-ਵੱਖ ਸਟਾਰਟਅੱਪਸ ਵਿੱਚ ਸਰਕਾਰ ਨੇ 25 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਇੰਡੀਆ ਸੀਡ ਫ਼ੰਡ ਅਤੇ ਕ੍ਰੈਡਿਟ ਗਾਰੰਟੀ ਸਿਸਟਮ ਬਿਨਾਂ ਕਿਸੇ ਗਾਰੰਟੀ ਦੇ ਉਦਮੀਆਂ ਨੂੰ ਫ਼ੰਡ ਪ੍ਰਦਾਨ ਕਰੇਗਾ। ਕੈਂਪਸ ਟੈਂਕ ਪ੍ਰੋਜੈਕਟ ਦੇ ਜ਼ਰੀਏ ਸਾਡਾ ਮਕਸਦ ਇਸ ਵਿਕਾਸ ਨੂੰ ਅੱਗੇ ਲੈਕੇ ਜਾਣਾ ਅਤੇ ਉਦਮੀਆਂ ਦੀ ਅਗਲੀ ਪੀੜੀ ਨੂੰ ਮਜ਼ਬੂਤ ਬਣਾਉਣ ਵਿੱਚ ਭੂਮਿਕਾ ਨਿਭਾਉਣਾ ਹੈ। ਕੈਂਪਸ ਟੈਂਕ ਦੇਸ਼ ਦੇ ਨੌਜਵਾਨ ਨਵੀਨਤਾਕਾਰਾਂ ਵਿੱਚ ਉੱਦਮਤਾ ਦੀ ਅਲਖ ਜਗਾਉਣ ਅਤੇ ਕੇਂਦਰ ਸਰਕਾਰ ਦੇ ਵੱਡੇ ਟੀਚੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਇੱਕ ਸਪੋਰਟ ਸਿਸਟਮ ਵਜੋਂ ਕੰਮ ਕਰ ਰਿਹਾ ਹੈ, ਜਿਸ ਦਾ ਮੁੱਖ ਮੰਤਵ ਚੀਨ ਨੂੰ ਪਛਾੜ ਕੇ ਭਾਰਤ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਮਟ ਬਣਾਉਣਾ ਹੈ ਅਤੇ 2047 ਤੱਕ 1000 ਯੂਨੀਕਾਰਨ ਬਣਾਉਣਾ ਹੈ।"
ਲੇਅਰਜ਼ ਐਂਡ ਬਿਲਡਿੰਗ ਕੰਜ਼ਿਊਮਰ ਟੈੱਕ ਬ੍ਰਾਂਡਜ਼ ਦੇ ਟੈੱਕ ਬਰਨਰ ਫ਼ਾਊਂਡਰ ਸ਼ਲੋਕ ਸ਼੍ਰੀਵਾਸਤਵ ਨੇ ਕਿਹਾ, "ਜਦੋਂ ਵੀ ਤੁਸੀਂ ਕੋਈ ਨਵਾਂ ਪ੍ਰੋਡਕਟ ਬਣਾਉਂਦੇ ਹੋ, ਤਾਂ ਤੁਹਾਡੀ ਆਲੋਚਨਾ ਹੋਣਾ ਆਮ ਗੱਲ ਹੈ। ਸ਼ੁਰੂਆਤੀ ਸਟੇਜ ਵਿੱਚ ਸਾਰਿਆਂ ਦੀ ਆਲੋਚਨਾ ਹੁੰਦੀ ਹੈ, ਕਿਉਂਕਿ ਅਸੀਂ ਆਪਣੇ ਸੰਘਰਸ਼ ਦੇ ਦੌਰ ਵਿੱਚ ਜ਼ਿਆਦਾ ਗ਼ਲਤੀਆਂ ਕਰਦੇ ਹਾਂ। ਇਹ ਸਭ ਦੇ ਲਈ ਉਹੀ ਪ੍ਰਕਿਰਿਆ ਹੈ, ਪਰ ਜੇ ਸਾਡੇ ਕੰਮ ਲਈ ਸਾਡੀ ਬੁਰਾਈ ਹੋਵੇ ਤਾਂ ਸਾਨੂੰ ਕੰਮ ਬੰਦ ਨਹੀਂ ਕਰਨਾ ਚਾਹੀਦਾ। ਸਾਨੂੰ ਉਦੋਂ ਤੱਕ ਆਪਣੇ ਪ੍ਰੋਡਕਟ ਬਣਾਉਂਦੇ ਅਤੇ ਸੁਧਾਰਦੇ ਰਹਿਣਾ ਚਾਹੀਦਾ ਹੈ, ਜਦੋਂ ਤੱਕ ਉਸ ਦੀ ਆਲੋਚਨਾ ਘੱਟ ਨਾ ਹੋ ਜਾਵੇ। ਤੁਸੀਂ ਉਦੋਂ ਹੀ ਸਫ਼ਲ ਹੁੰਦੇ ਹੋ ਜਦੋਂ ਤੁਹਾਡਾ ਪ੍ਰੋਡਕਟ ਮਾਰਕਿਟ ਵਿੱਚ ਚੱਲਦਾ ਹੈ।"
'ਬਿਜ਼ਨਸ ਮਸ਼ੀਨ' ਦੇ ਫ਼ਾਊਂਡਰ ਅਤੇ ਸੀਈਓ ਅਤੇ 'ਅਪਨਾ' ਗਰੁੱਪ ਦੇ ਸੀਈਓ ਨਿਰਮਿਤ ਪਾਰੇਖ ਨੇ ਕਿਹਾ, "ਕੋਈ ਵੀ ਨਵਾਂ ਪ੍ਰੋਡਕਟ (ਉਤਪਾਦ) ਜਾਂ ਸਰਵਿਸ ਬਣਾਉਣ ਵਾਲੇ ਸ਼ਖ਼ਸ ਨੂੰ ਸਟਾਰਟਅੱਪ ਲਈ ਵੱਡੇ ਬਾਜ਼ਾਰ ਅਤੇ ਨਿਵੇਸ਼ਕਾਂ ਤੱਕ ਪਹੁੰਚਣ ਤੋਂ ਪਹਿਲਾਂ ਇੱਕ ਖ਼ਾਸ ਖੇਤਰ ਵਿੱਚ ਪੈਰ ਜਮਾਉਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਅਜਿਹਾ ਗਾਹਕ ਲੱਭਣਾ ਹੋਵੇਗਾ, ਜੋ ਤੁਹਾਡਾ ਪ੍ਰੋਡਕਟ ਇਸਤੇਮਾਲ ਕਰੇ ਅਤੇ ਫ਼ਿਰ ਇਸ ਨੂੰ ਕਿਸੇ ਹੋਰ ਇਸਦੇ ਬਾਰੇ ਦੱਸੇ। ਇਸ ਨਾਲ ਤੁਹਾਨੂੰ ਜ਼ਿਆਦਾ ਗਾਹਕ ਮਿਲਣਗੇ ਅਤੇ ਇਸ ਤਰ੍ਹਾਂ ਤੁਸੀਂ ਇੱਕ ਏਰੀਆ ਵਿੱਚ ਪੈਰ ਜਮਾ ਲਵੋਗੇ। ਇੱਕ ਵਾਰ ਜਦੋਂ ਤੁਸੀਂ ਇੱਕ ਖੇਤਰ ਵਿੱਚ ਖ਼ੁਦ ਨੂੰ ਸਥਾਪਤ ਕਰ ਲਿਆ, ਤਾਂ ਤੁਸੀਂ ਆਪਣੇ ਨੈੱਟਵਰਕ ਤੇ ਬਿਜ਼ਨਸ ਨੰਬਰ ਦੇ ਨਾਲ ਨਿਵੇਸ਼ਕਾਂ ਕੋਲ ਜਾ ਸਕਦੇ ਹੋ ਅਤੇ ਦੂਜੇ ਸ਼ਹਿਰਾਂ ਵਿੱਚ ਉਸੇ ਮਾਡਲ ਨੂੰ ਵਧਾਉਣ ਲਈ ਨਿਵੇਸ਼ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਆਪਣੇ ਸਟਾਰਟਅੱਪ ਲਈ ਫ਼ੰਡਿੰਗ ਹਾਸਲ ਕਰਨ ਵਿੱਚ ਮਦਦ ਮਿਲੇਗੀ, ਪਰ ਤੁਹਾਨੂੰ ਇੱਕ ਸਫ਼ਲ ਪ੍ਰੋਜੈਕਟ ਬਣਾਉਣ ਤੋਂ ਪਹਿਲਾਂ ਕਦੇ ਵੀ ਆਪਣੇ ਬਿਜ਼ਨਸ ਨੂੰ ਅੱਗੇ ਨਾ ਵਧਾਓ।“
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ ਨੇ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਵਿੱਚ ਏਆਈ ਫ਼ੈਸਟ ਦੌਰਾਨ ਏਆਈ ਐਥੀਕਸ ਟ੍ਰੇਨਿੰਗ ਪ੍ਰੋਗਰਾਮ ਦਾ ਲੌਂਚ ਸੀਯੂ ਦੇ ਏਆਈ ਈਕੋਸਿਸਟਮ ਵੱਲ ਇੱਕ ਵੱਡਾ ਕਦਮ ਹੈ। ਜਿਵੇਂ ਜਿਵੇਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਨੈਤਿਕਤਾ, ਸ਼ਾਸਨ ਅਤੇ ਜਵਾਬਦੇਹੀ ਨੂੰ ਵੀ ਇਸ ਦੇ ਨਾਲ ਵਿਕਸਿਤ ਹੋਣਾ ਚਾਹੀਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਜ਼ਿੰਮੇਵਾਰ ਏਆਈ ਲੀਡਰਸ਼ਿਪ ਵੱਲ ਇੱਕ ਹੋਰ ਕਦਮ ਦੇ ਤੌਰ 'ਤੇ ਇਹ ਪਹਿਲ ਕੀਤੀ ਹੈ।"
ਸੰਧੂ ਨੇ ਅੱਗੇ ਕਿਹਾ, "ਏਆਈ ਫ਼ੈਸਟ ਦੇ ਇੱਕ ਹਿੱਸੇ ਦੇ ਤੌਰ 'ਤੇ, ਅਸੀਂ ਅੱਜ ਇਨੋਵਫ਼ੈਸਟ ਦੀ ਵੀ ਸਮਾਪਤੀ ਕੀਤੀ, ਜੋ ਚੰਡੀਗੜ੍ਹ ਯੂਨੀਵਰਸਿਟੀ ਲਈ ਨਵੀਨਤਾ, ਸੋਚ ਅਤੇ ਉੱਦਮਤਾ ਦੀ ਜ਼ਬਰਦਸਤ ਮਿਸਾਲ ਬਣ ਕੇ ਸਾਹਮਣੇ ਆਇਆ। ਚੰਡੀਗੜ੍ਹ ਯੂਨੀਵਰਸਿਟੀ ਦੇ ਸਾਲਾਨਾ ਨਵੀਨਤਾ ਅਤੇ ਉੱਦਮਤਾ ਫ਼ੈਸਟ ਦੇ ਤੌਰ 'ਤੇ, ਇਨੋਵਫ਼ੈਸਟ ਨੇ ਨਾ ਸਿਰਫ਼ ਬਿਹਤਰੀਨ ਵਿਦਿਆਰਥੀਆਂ ਦੇ ਟੈਲੇਂਟ ਨੂੰ ਦਿਖਾਇਆ, ਬਲਕਿ ਇਸ ਨੇ ਇਨ੍ਹਾਂ ਨੌਜਵਾਨਾਂ ਦੇ ਅੰਦਰ ਰਚਨਾਤਮਕਤਾ ਨੂੰ ਵੀ ਜਗਾਇਆ, ਨੌਜਵਾਨਾਂ ਨੂੰ ਖੁੱਲ੍ਹੀ ਤੇ ਦਲੇਰ ਸੋਚ ਰੱਖਣ ਲਈ ਪ੍ਰੇਰਿਆ ਅਤੇ ਵਿਦਿਆਰਥੀਆਂ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਸਿੱਖਿਆ।"
ਯੂਨੀਕੋਰਨ ਇੰਡੀਆ ਵੈਂਚਰਸ ਦੇ ਵਾਈਸ ਪ੍ਰੈਜ਼ੀਡੈਂਟ ਪੁਲਕਿਤ ਮਹਿਰੋਤਰਾ ਨੇ ਕਿਹਾ, "ਏਆਈ ਅਪਣਾਉਣਾ ਹੁਣ ਪ੍ਰਯੋਗਾਤਮਕ ਨਹੀਂ ਰਿਹਾ - ਇਹ ਹੁਣ ਸਾਰੀਆਂ ਕੰਪਨੀਆਂ ਵਿੱਚ ਸਰਗਰਮੀ ਨਾਲ ਵਰਤਿਆ ਜਾ ਰਿਹਾ ਹੈ। ਪੈਮਾਨੇ ਦੇ ਨਾਲ ਜ਼ਿੰਮੇਵਾਰੀ ਆਉਂਦੀ ਹੈ, ਅਤੇ ਸੁਰੱਖਿਆ ਨੂੰ ਪਹਿਲੇ ਦਿਨ ਤੋਂ ਹੀ ਪਹਿਲ ਦੇਣੀ ਚਾਹੀਦੀ ਹੈ। ਸਟਾਰਟਅੱਪਸ ਨੂੰ ਹਰ ਚੀਜ਼ ਨੂੰ ਸਵੈਚਾਲਿਤ ਕਰਨ ਦੀ ਬਜਾਏ ਇੱਕ ਮਹੱਤਵਪੂਰਨ ਵਰਤੋਂ ਦੇ ਮਾਮਲੇ ਨੂੰ ਡੂੰਘਾਈ ਨਾਲ ਹੱਲ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।"
ਨਾਗਰੋ ਲਿਮੀਟਡ ਦੇ ਸੀਨੀਅਰ ਤਕਨਾਲੋਜੀ ਮੈਨੇਜਰ ਨੀਰਜ ਸ਼ਰਮਾ ਨੇ ਕਿਹਾ, "ਤਕਨਾਲੋਜੀ ਵਿੱਚ ਅੱਗੇ ਵਧਣ ਦਾ ਸਿਰਫ਼ ਇੱਕੋ ਤਰੀਕਾ 'ਨਿਰਮਾਣ ਕਰਨਾ' ਹੈ। ਆਈਡੀਆ (ਵਿਚਾਰ) ਦਾ ਕੋਈ ਮਤਲਬ ਨਹੀਂ ਹੈ, ਜਦੋਂ ਤੱਕ ਕਿ ਉਨ੍ਹਾਂ ਨੂੰ ਕਾਰਜਸ਼ੀਲ ਪ੍ਰੋਜੈਕਟ, ਪ੍ਰੋਟੋਟਾਈਪ ਅਤੇ ਟੈਸਟਡ ਸਾਲਿਊਸ਼ਨ ਵਿੱਚ ਨਾ ਬਦਲਿਆ ਜਾਵੇ, ਜੋ ਸਚਮੁੱਚ ਅਸਲ ਸਮੱਸਿਆਵਾਂ ਨੂੰ ਹੱਲ ਕਰਦੇ ਹਨ। ਮੁੱਲਾਂਕਣ ਕਰਨ ਵਾਲਾ ਅਤੇ ਨਿਵੇਸ਼ਕ ਸਿਰਫ਼ ਸੋਚ ਨਹੀਂ, ਬਲਕਿ ਕਾਰਗੁਜ਼ਾਰੀ ਦੇਖਦਾ ਹੈ। 'ਸਮਾਰਟ ਇੰਡੀਆ ਹੈਕਾਥਾਨ' ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਏਆਈ ਪਹਿਲ ਵਰਗੇ ਪਲੇਟਫ਼ਾਰਮ ਮਜ਼ਬੂਤ ਸਮਰਥਨ ਪ੍ਰਦਾਨ ਕਰਦੇ ਹਨ, ਪਰ ਚੋਣ ਦਿਖਾਏ ਗਏ ਕੰਮ ਉੱਪਰ ਨਿਰਭਰ ਕਰਦੀ ਹੈ। ਏਆਈ ਅਤੇ ਡਾਟਾ ਡ੍ਰਿਵਨ ਪ੍ਰੋਡਕਟ ਵਿੱਚ ਜਵਾਬਦੇਹੀ ਖ਼ਾਸ ਤੌਰ 'ਤੇ ਜ਼ਰੂਰੀ ਹੈ।“
ਸਕਾਊਟੇਜ ਦੇ ਸੰਸਥਾਪਕ ਅਤੇ ਸੀਈਓ ਸਤਿੰਦਰ ਕੁਮਾਰ ਨੇ ਕਿਹਾ, "ਸਾਡਾ ਸਫ਼ਰ ਰਵਾਇਤੀ ਖੇਡ ਪ੍ਰਤਿਭਾ ਖੋਜ ਅਤੇ ਪਰਫ਼ਾਰਮੈਂਸ ਮੁੱਲਾਂਕਣ ਸਿਸਟਮ ਵਿੱਚ ਖ਼ਾਮੀਆਂ ਨੂੰ ਪਛਾਨਣ ਦੇ ਨਾਲ ਸ਼ੁਰੂ ਹੋਇਆ, ਜਿੱਥੇ ਮੁੱਲਾਂਕਣ ਵਿੱਚ ਅਕਸਰ ਇੱਕ ਸਮਾਨਤਾ ਨਹੀਂ ਹੁੰਦੀ ਸੀ, ਇਸ ਕਰਕੇ ਸਾਡਾ ਟੀਚਾ ਟੈਲੇਂਟ ਸਕਾਊਟਿੰਗ ਨੂੰ ਜ਼ਿਆਦਾ ਪਾਰਦਰਸ਼ੀ, ਡਾਟਾ ਡ੍ਰਿਵਨ ਅਤੇ ਮੈਰਿਟ ਆਧਾਰਤ ਬਣਾਉਣਾ ਸੀ। ਇਸ ਦੇ ਲਈ ਏਆਈ, ਮਸ਼ੀਨ ਸਿਖਲਾਈ ਅਤੇ ਐਡਵਾਂਸਡ ਐਨਾਲਿਿਟਿਕਸ (ਵਿਸ਼ਲੇਸ਼ਣ) ਨੂੰ ਇੱਕਜੁੱਟ ਕੀਤਾ ਗਿਆ, ਤਾਂ ਕਿ ਕੋਚ ਅਤੇ ਅਕਾਦਮੀ ਨੂੰ ਅਸਲ ਖੇਡ ਸਮਰੱਥਾ ਪਛਾਨਣ ਵਿੱਚ ਮਦਦ ਮਿਲ ਸਕੇ। ਸਾਡਾ ਟੀਚਾ ਮੁੱਲਾਂਕਣ ਵਿੱਚ ਭੇਦਭਾਵ ਨੂੰ ਘਟਾਉਣਾ ਅਤੇ ਐਥਲੀਟਾਂ ਲਈ, ਖ਼ਾਸ ਕਰਕੇ ਜ਼ਮੀਨੀ ਪੱਧਰ ਤੋਂ ਇੱਕ ਸਮਾਨ ਮੌਕੇ ਪੈਦਾ ਕਰਨਾ ਹੈ।"
ਸੈਂਡਬਾਕਸ ਦੇ ਤਹਿਤ ਕਰਵਾਏ ਗਏ ਏਆਈ ਹੈਕਾਥਾਨ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਪ੍ਰਤੀਭਾਗੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੀ ਨਵਾਚਾਰ ਸਮਰੱਥਾ ਅਤੇ ਤਕਨੀਕੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰ ਸ਼੍ਰੇਣੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਭਾਗੀਆਂ ਨੂੰ 50,000, ਦੂਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ 30,000 ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ 10,000 ਦੀ ਸੀਡ ਫ਼ੰਡਿੰਗ ਪ੍ਰਦਾਨ ਕੀਤੀ ਗਈ। ਮੈਡਟੈੱਕ ਸ਼੍ਰੇਣੀ ਵਿੱਚ ਸੰਭਵ ਕੌਸ਼ਿਕ ਸਿੰਘ ਨੇ 'ਮੈਡੀਵਰਸ ਏਆਈ' ਲਈ ਪਹਿਲਾ ਸਥਾਨ ਹਾਸਲ ਕੀਤਾ। ਉੱਧਰ, ਅਭੈ ਵਿਸ਼ਵਕਰਮਾ ਨੂੰ 'ਕਿਊਰਾਲੰਿਕਸ' ਲਈ ਦੂਜਾ, ਜਦਕਿ 'ਹੈਲਥਟੈੱਕ' ਲਈ ਪਵਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਓਪਨ ਇਨੋਵੇਸ਼ਨ ਸ਼੍ਰੇਣੀ ਵਿੱਚ ਸਿੰਟੂ ਕੁਮਾਰ ਨੇ ਆਪਣੇ ਪ੍ਰੋਜੈਕਟ 'ਅਲਫ਼ਾ' ਲਈ ਪਹਿਲਾ ਸਥਾਨ, ਕਾਰਤਿਕ ਗੁਲੇਰੀਆ ਨੇ 'ਰੇਲ ਕੁਇਕ' ਲਈ ਦੂਜਾ ਅਤੇ ਆਤਿਸ਼ ਜੈਨ ਨੇ 'ਸਾਰਥੀ' ਲਈ ਤੀਜਾ ਸਥਾਨ ਹਾਸਲ ਕੀਤਾ। ਬਲਾਕਚੇਨ ਸ਼੍ਰੇਣੀ ਵਿੱਚ ਸੰਦੀਪ ਯਾਦਵ 'ਐਗਰੀਟ੍ਰੇਸ' ਲਈ ਪਹਿਲੇ ਸਥਾਨ 'ਤੇ ਰਿਹਾ। ਨਾਲ ਹੀ ਸੰਪੂਰਨ ਤ੍ਰਿਪਾਠੀ ਨੂੰ 'ਸਿਿਵਿਕ ਲੈਜਰ' ਲਈ ਦੂਜਾ ਅਤੇ ਅਕਸ਼ਤ ਕੁਮਾਰ ਟਾਂਕ ਨੂੰ 'ਵੈਰੀਫ਼੍ਰੈਸ਼ ਲਈ ਤੀਜਾ ਸਥਾਨ ਹਾਸਲ ਹੋਇਆ। ਐਡਟੈੱਕ ਸ਼ੇ੍ਰਣੀ ਵਿੱਚ ਕਾਲੀ ਰਸਤੋਗੀ ਨੇ 'ਸਕਿੱਲਸਿੰਕ' ਲਈ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅਨੀਸ਼ ਗੁਪਤਾ ਨੇ ‘ਦੇਵਹਿਬਜ਼’ ਲਈ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸੂਰੀਆ ਪ੍ਰਤਾਪ ਸਿੰਘ ਨੇ ਸਹਾਇਕ ਏਆਈ ਦੇ ਲਈ ਤੀਜਾ ਸਥਾਨ ਹਾਸਲ ਕੀਤਾ। ਰੋਬੋਟਿਕਸ ਸ਼ੇ੍ਰਣੀ ਵਿੱਚ 'ਕ੍ਰਾਪਕਪਰਟ' ਲਈ ਪ੍ਰਿਯਾਂਸ਼ੂ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸ਼ਿਵਮ ਉਪਾਧਿਆਏ ਨੇ ਸੁਰੱਖਿਆ ਲਈ ਦੂਜਾ ਅਤੇ ਸਚਿਨ ਰੂਹੇਲਾ ਨੇ 'ਐਡੀਥ' ਲਈ ਤੀਜਾ ਸਥਾਨ ਪ੍ਰਾਪਤ ਕੀਤਾ। ਏਜੈਂਟਿਕ ਸ਼੍ਰੇਣੀ ਵਿੱਚ ਅਭਿਜੀਤ ਮੌਰੀਆ ਨੇ 'ਐਕਸੀਅਨ' ਲਈ ਪਹਿਲਾ ਸਥਾਨ, ਅਨੁਕਲਪ ਦਵਿਵੇਦੀ ਨੇ 'ਫ਼ਾਊਂਡਰਓਐਸ.ਏਆਈ' (FounderOS.ai) ਲਈ ਦੂਜਾ ਅਤੇ ਰਾਜ ਤਿਵਾਰੀ ਨੇ 'ਟਾਸਕਪਾਇਲਟ' ਲਈ ਤੀਜਾ ਸਥਾਨ ਹਾਸਲ ਕੀਤਾ। ਸਮਾਰਟ ਸਿਟੀ ਸ਼੍ਰੇਣੀ ਵਿੱਚ ਆਕਾਸ਼ ਗੌਰਵ ਨੇ ਸਿਟੀ ਫ਼ਲੈਕਸ ਲਈ ਦੂਜਾ ਅਤੇ ਸ਼ਕਤੀ ਸੰਜੈ ਐਮਕੇ ਨੇ ਹਾਈਡ੍ਰੈਕਸ ਲਈ ਤੀਜਾ ਸਥਾਨ ਹਾਸਲ ਕੀਤਾ।
ਇਸ ਦੇ ਨਾਲ ਹੀ 'ਕੈਂਪਸ ਟੈਂਕ' ਦੇ ਦੂਜੇ ਸੀਜ਼ਨ ਨੂੰ ਵੀ ਲੌਂਚ ਕਰ ਦਿੱਤਾ ਗਿਆ। ਇਸ ਦੇ ਦੂਜੇ ਸੀਜ਼ਨ ਦੀ ਲੌਂਚਿੰਗ ਮੈਂਬਰ ਪਾਰਲੀਮੈਂਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਅਪਨਾ ਗਰੁੱਪ ਦੇ ਸੀਈਓ ਨਿਰਮਿਤ ਪਾਰੇਖ ਅਤੇ ਟੈੱਕ ਬਰਨਰ ਦੇ ਸੰਸਥਾਪਕ ਸ਼ਲੋਕ ਸ਼੍ਰੀਵਾਸਤਵ ਵੀ ਮੌਜੂਦ ਰਹੇ।
Click to Follow Babushahi Facebook page →