'ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਤਹਿਤ ਸਿਹਤ, ਸਫਾਈ ਅਤੇ ਰੋਜਗਾਰ ਕੈਪ
ਰੋਹਿਤ ਗੁਪਤਾ
ਗੁਰਦਾਸਪੁਰ, 7 ਜਨਵਰੀ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋ ਜਿਲ੍ਹਾ ਗੁਰਦਾਸਪੁਰ ਵਿਖੇ ਔਰਤਾਂ ਲਈ ਸਿਹਤ, ਸਫਾਈ ਰੋਜਗਾਰ/ਜਾਗਰੂਕਤਾ ਕੈਂਪ ਮਹਿੰਦਰਾ ਗਰੀਨਲੈਂਡ ਪੈਲੇਸ, ਜੇਲ੍ਹ ਰੋਡ, ਗੁਰਦਾਸਪੁਰ ਵਿਖੇ ਲਗਾਇਆ ਗਿਆ। ਕੈਂਪ ਵਿੱਚ ਸ੍ਰੀ ਅਦਿੱਤਿਆ ਗੁਪਤਾ, ਸਹਾਇਕ ਕਮਿਸ਼ਨਰ (ਜਨਰਲ) ਗੁਰਦਾਸਪੁਰ, ਸ੍ਰੀਮਤੀ ਨਵਜੋਤ ਸ਼ਰਮਾ, ਆਰ.ਟੀ.ਏ ਗੁਰਦਾਸਪੁਰ, ਰੋਜਗਾਰ ਅਫਸਰ, ਪ੍ਰਸੋਤਮ ਸਿੰਘ ਅਤੇ ਸ੍ਰੀਮਤੀ ਜਸਮੀਤ ਕੋਰ ਜਿਲ੍ਰਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਵਿਸ਼ੇਸ ਤੌਰ 'ਤੇ ਪਹੁੰਚੇ।
ਇਸ ਮੌਕੇ ਉਨ੍ਹਾਂ ਵਲੋਂ ਵੱਖ-ਵੱਖ ਵਿਭਾਗਾਂ ਵੱਲੋ ਲਗਾਏ ਗਏ ਸਟਾਲਾਂ ਦਾ ਦੌਰਾ ਕੀਤਾ ਗਿਆ।
ਉਹਨਾਂ ਕਿਹਾ ਕਿ ਔਰਤਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਤੇ ਰੋਜ਼ਗਾਰ ਦੇ ਮੌਕੇ ਦੇਣ ਲਈ ਬਹੁਤ ਵਧੀਆ ਉਪਰਾਲੇ ਕੀਤੇ ਗਏ ਹਨ।
ਇਸ ਮੋਕੇ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਜਸਮੀਤ ਕੋਰ ਨੇ ਦੱਸਿਆ ਕਿ ਰੋਜ਼ਗਾਰ ਦਫਤਰ ਵੱਲੋ ਵਿਸ਼ੇਸ ਤੌਰ 'ਤੇ ਵੱਖ-ਵੱਖ ਕੰਪਨੀਆਂ ਨੂੰ ਬੁਲਾ ਕੇ ਲੜਕੀਆ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।
ਸਿਹਤ ਵਿਭਾਗ ਵੱਲੋ ਸਿਹਤ ਜਾਂਚ ਕੈਪ ਲਾਇਆ ਗਿਆ, ਜਿਸ ਵਿੱਚ ਮਹਿਲਾਵਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਵੱਲੋ ਰੋਜ਼ਗਾਰ ਦੇਣ ਦਾ ਆਯੋਜਿਨ ਕੀਤਾ ਗਿਆ |
ਇਸ ਮੌਕੇ ਸੈਲਫ ਹੈਲਪ ਗਰੁੱਪ ਵੱਲੋ ਹੱਥੀ ਬਣਾਈਆਂ ਗਈਆਂ ਵਸਤਾਂ ਦੀ ਖਰੀਦਦਾਰੀ ਵੀ ਕੀਤੀ ਗਈ।
ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀਮਤੀ ਸ਼ਸੀ ਬਾਲਾ, ਗੁਰਦਾਸਪੁਰ, ਸ੍ਰੀਮਤੀ ਹਰਜੀਤ ਕੋਰ ਕਲਾਨੋਰ, ਸ੍ਰੀਮਤੀ ਕੁਸ਼ਮ ਸਰਮਾ, ਧਾਰੀਵਾਲ, ਸ੍ਰੀਮਤੀ ਰਛਪਾਲ ਕੋਰ, ਫਤਿਹਗੜ ਚੂੜੀਆ, ਸ੍ਰੀਮਤੀ ਸੁਦੇਸ ਕੁਮਾਰੀ, ਦੋਰਾਂਗਲਾ, ਸ੍ਰੀਮਤੀ ਵੀਨਾ ਕੁਮਾਰੀ, ਦੀਨਾਨਗਰ, ਸ੍ਰੀ ਸੁਨੀਲ ਜੋਸੀ, ਚਾਇਲਡ ਪ੍ਰੋਟੈਕਸ਼ਨ ਅਫਸਰ, ਰੋਹਿਤ ਮਹਾਜਨ, ਸੀਨੀਅਰ ਸਹਾਇਕ, ਗਗਨਦੀਪ ਸਿੰਘ ਬਲਾਕ ਕੋਆਰਡੀਨੇਟਰ, ਸ੍ਰੀਮਤੀ ਕਮਲਪ੍ਰੀਤ ਜਿਲ੍ਹਾ ਕੋਆਡੀਨੇਟਰ , ਬਲਜਿੰਦਰ ਸਿੰਘ, ਮੀਡੀਆ ਡਾਕੂਮੈਟ ਅਸਿਸਟੈਟ ਗੁਰਦਾਸਪੁਰ, ਅਕੁਸ਼ ਸਰਮਾ ਅਤੇ ਕਰਮਚਾਰੀ ਆਦਿ ਹਾਜ਼ਰ ਸਨ |