7 ਅਤੇ 8 ਜਨਵਰੀ ਨੂੰ ਔਰਤਾਂ ਲਈ ਸਿਹਤ, ਸਫਾਈ ਰੋਜ਼ਗਾਰ ਜਾਗਰੂਕਤਾ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ, 5 ਜਨਵਰੀ ਸ੍ਰੀਮਤੀ ਜਸਮੀਤ ਕੋਰ ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜਨਵਰੀ ਦਿਨ ਬੁੱਧਵਾਰ ਸਵੇਰੇ 11:00 ਵਜੇ, ਮਹਿੰਦਰਾ ਗਰੀਨਲੈਂਡ ਪੈਲੇਸਨ, ਜੇਲ੍ਹ ਰੋਡ, ਗੁਰਦਾਸਪੁਰ ਵਿਖੇ ਅਤੇ 8 ਜਨਵਰੀ ਨੂੰ ਬਲਾਕ ਕਲਾਨੌਰ ਦੇ ਪਿੰਡ ਡੇਹਰੀਵਾਲ ਕਿਰਨ ਵਿਖੇ ਔਰਤਾਂ ਲਈ ਸਿਹਤ, ਸਫਾਈ ਰੋਜ਼ਗਾਰ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿਚ ਰੋਜਗਾਰ ਬਿਊਰੋ ਵਲੋਂ ਵੱਖ-ਵੱਖ ਕੰਪਨੀਆਂ ਨਾਲ ਤਾਲਮੇਲ ਕਰਕੇ ਔਰਤਾਂ ਨੂੰ ਰੁਜ਼ਗਾਰ ਦੇਣ ਦੇ ਉਪਰਾਲੇ ਕੀਤੇ ਜਾਣਗੇ। ਇਸ ਕੈਂਪ ਵਿਚ ਵਰਧਮਾਨ ਟੈਕਸਟਾਇਲਜ਼ ਲਿਮਿਟਡ ਵਲੋਂ ਮਸ਼ੀਨ ਉਪਰੇਟਰ, ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਲੋਂ ਹੈਲਪਰਜ, ਐਸ.ਬੀ.ਆਈ ਲਾਇਫ ਵਲੋਂ ਯੂਨਿਟ ਮੇਨੇਜਰ, ਅਜਾਇਲ ਫਿਊਚਰ ਵਲੋਂ ਵੈੱਲਨੇਸ ਐਡਵਾਇਜਰ, ਕੋਟਕ ਮਹਿੰਦਰਾ ਬੈਂਕ ਵਲੋਂ ਸੇਲਜ਼ ਐਸ਼ੋਸੀਏਟ, ਐਲ.ਆਈ.ਸੀ ਵਲੋਂ ਬੀਮਾ ਸੱਖੀ, ਸੀ.ਐਸ.ਸੀ ਵਲੋਂ ਵੀ.ਐਲ.ਈ ਅਤੇ ਮਥੂਟ ਮਾਇਕਰੋਫਿਨ ਵਲੋਂ ਰੀਲੇਸ਼ਨਸਿਪ ਅਫਸਰ ਅਤੇ ਬ੍ਰਾਂਚ ਕ੍ਰੈਡਿਟ ਮੈਨੇਜਰ ਆਦਿ ਭਰਤੀ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹਿੱਸਾ ਲੈਣ ਲਈ ਪ੍ਰਾਰਥੀ ਦੀ ਉਮਰ ਸੀਮਾ 18 ਤੋਂ 50 ਸਾਲ ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗ ਘੱਟੋਂ-ਘੱਟ ਦਸਵੀਂ ਲਾਜਮੀ ਹੈ।
ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਜਿਲ੍ਹੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਲੈ ਕਿ ਸਮੇਂ ਸਿਰ ਪਹੁੰਚਣ। ਇਸ ਲਈ ਇਸ ਕੈਂਪ ਵਿੱਚ ਵੱਧ ਤੋਂ ਵੱਧ ਲੜਕੀਆ ਵੱਲੋਂ ਭਾਗ ਲਿਆ ਜਾਵੇ ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾ ਵੱਲੋਂ ਆਪਣੇ ਵਿਭਾਗ ਦੀਆ ਸਕੀਮਾਂ ਸਬੰਧੀ ਬੈਨਰ ਅਤੇ ਸਟਾਲ ਲਗਾ ਕੇ ਕੈਂਪ ਵਿੱਚ ਆਏ ਲਾਭਪਾਤਰੀਆਂ / ਔਰਤਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋ ਔਰਤਾਂ ਅਤੇ ਬੱਚਿਆ ਦੇ ਫ੍ਰੀ ਮੈਡੀਕਲ ਟੈਸਟ ਕੀਤਾ ਜਾਣਗੇ।