ਵੱਡੀ ਖ਼ਬਰ: AAP MLA ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ, ਕਬੱਡੀ ਖਿਡਾਰੀ ਸੀ ਗਗਨਦੀਪ
ਕਾਤਲਾਂ ਨੇ ਘਰ ਦੇ ਬਾਹਰ ਆ ਕੇ ਮਾਰੀਆਂ ਬੜਕਾਂ
Babushahi Network
ਜਗਰਾਉਂ 5 ਜਨਵਰੀ 2026- ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੇ ਨਜ਼ਦੀਕੀ ਰਿਸ਼ਤੇਦਾਰ (ਭਤੀਜੇ) ਅਤੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਕਾਤਲਾਂ ਦੀ ਹਿੰਮਤ ਇੰਨੀ ਸੀ ਕਿ ਕਤਲ ਕਰਨ ਤੋਂ ਬਾਅਦ ਉਨ੍ਹਾਂ ਨੇ ਮ੍ਰਿਤਕ ਦੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰੇ ਅਤੇ ਪਰਿਵਾਰ ਨੂੰ ਖ਼ੁਦ ਕਤਲ ਦੀ ਜਾਣਕਾਰੀ ਦਿੱਤੀ।
"ਖੇਤਾਂ 'ਚ ਪਈ ਹੈ ਲਾਸ਼, ਜਾ ਕੇ ਚੁੱਕ ਲਓ"
ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਦਾ ਕਤਲ ਕਰਨ ਤੋਂ ਬਾਅਦ ਕਾਤਲ ਉਸ ਦੇ ਘਰ ਦੇ ਬਾਹਰ ਪਹੁੰਚੇ ਅਤੇ ਉੱਚੀ-ਉੱਚੀ ਬੜਕਾਂ ਮਾਰਦੇ ਹੋਏ ਕਿਹਾ, "ਤੁਹਾਡੇ ਮੁੰਡੇ ਨੂੰ ਮਾਰ ਦਿੱਤਾ ਹੈ, ਉਸ ਦੀ ਲਾਸ਼ ਖੇਤਾਂ ਵਿੱਚ ਪਈ ਹੈ, ਜਾ ਕੇ ਚੁੱਕ ਲਓ।" ਗਗਨਦੀਪ ਸਿੰਘ ਵਿਆਹਿਆ ਹੋਇਆ ਸੀ ਅਤੇ ਛੋਟੇ ਬੱਚਿਆਂ ਦਾ ਪਿਤਾ ਸੀ।
MLA ਸਰਬਜੀਤ ਕੌਰ ਮਾਣੂਕੇ ਦਾ ਬਿਆਨ
ਘਟਨਾ ਤੋਂ ਬਾਅਦ ਗਹਿਰੇ ਦੁੱਖ ਵਿੱਚ ਡੁੱਬੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ, "ਇੱਕ ਮਾਂ ਦਾ ਪੁੱਤ ਚਲਿਆ ਗਿਆ ਹੈ, ਜੋ ਮੇਰਾ ਭਤੀਜਾ ਵੀ ਸੀ। ਗੁੰਡਾਗਰਦੀ ਦੇ ਇਸ ਨੰਗੇ ਨਾਚ ਵਿੱਚ ਸਿਵਾਏ ਲਾਸ਼ਾਂ ਦੇ ਕੁਝ ਹਾਸਲ ਨਹੀਂ ਹੁੰਦਾ।" ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ SSP ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਹਲਕੇ ਵਿੱਚ ਅਸਲੇ ਦੀ ਜਾਂਚ (Checking) ਤੇਜ਼ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।