ਆਲੂਆਂ ਨਾਲ ਲੱਦਿਆ ਕੈਂਟਰ ਕੰਧਾਂ ਪਾੜ ਦੁਕਾਨਾਂ ਚ ਜਾ ਵੜਿਆ,
ਨਵਾਂ ਸਾ਼ਲਾ ਚ ਤੰਗ ਸੜਕ ਅਤੇ ਟੇਢਾ ਮੋੜ ਹੋਣ ਕਾਰਨ ਵਾਪਰਿਆ ਹਾਦਸਾ
ਰੋਹਿਤ ਗੁਪਤਾ
ਗੁਰਦਾਸਪੁਰ
ਮੁਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਆਵਾਜਾਈ ਵੱਧ ਅਤੇ ਸੜਕ ਜੋੜੀ ਹੋਣ ਕਾਰਨ ਜਿਆਦਾ ਸਬੱਬ ਬਣਿਆ ਹੋਇਆ ਹੈ।ਦੇਰ ਰਾਤ ਉਸ ਵੇਲੇ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ ਜਦੋਂ ਆਲੂਆਂ ਨਾਲ ਲੱਦਿਆ ਹੋਇਆ ਮਕੇਰੀਆਂ ਤਰਫੋਂ ਗੁਰਦਾਸਪੁਰ ਨੂੰ ਜਾ ਰਿਹਾ ਇੱਕ ਲੇਹਲੈਂਡ ਕੈਂਟਰ ਟਰੱਕ ਨਵਾਂ ਸ਼ਾਲਾ ਬਾਜ਼ਾਰ ਚ ਕੰਧ ਪਾੜਦਾ ਹੋਇਆ ਦੁਕਾਨਾਂ ਚ ਜਾ ਵੜਿਆ । ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਚ=ਪੀ 73 ਏ 7367 ਨੰਬਰ ਲਿਖੇ ਇਸ ਕੈਂਟਰ ਨੂੰ ਰਸ਼ੀਦ ਨਾਮ ਦਾ ਡਰਾਈਵਰ ਚਲਾ ਰਿਹਾ ਸੀ। ਜਦੋਂ ਉਹ ਚਾਵਾ ਪਿੰਡ ਦੀ ਚੜ੍ਹਾਈ ਚੜ੍ ਕੇ ਨਵਾਂ ਸਾਲਾ ਚ ਦਾਖਲ ਹੀ ਹੋਣ ਲੱਗਾ ਸੀ ਕਿ ਨਵਾਂ ਸ਼ਾਲਾ ਚ ਵੜਦਿਆਂ ਹੀ ਟੇਡੇ ਮੋੜ ਤੋਂ ਟਰਨ ਲੈਣ ਦੀ ਬਜਾਏ ਟਰੱਕ ਦਾ ਸੰਤੁਲਨ ਵਿਗੜ ਜਾਣ ਕਾਰਨ ਇਹ ਟਰੱਕ ਸਿੱਧਾ ਇੱਕ ਵੈਲਡਿੰਗ ਦੀ ਦੁਕਾਨ ਦੀ ਕੰਧ ਪਾੜਦਾ ਹੋਇਆ ਦੁਕਾਨਾਂ ਚ ਜਾ ਵੜਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿੱਥੇ ਉਸ ਕੈਂਟਰ ਨੇ ਦੋ ਦੁਕਾਨਾਂ ਪੂਰੀ ਤਰ੍ਹਾਂ ਪਾੜ ਦਿੱਤੀਆਂ ਗਈਆਂ ਉੱਥੇ ਹੀ ਇਹਨਾਂ ਦੁਕਾਨਾਂ ਤੋਂ ਪਿੱਛੇ ਸੜਕ ਤੇ ਪੈਨ ਦੇ ਵਿੱਚ ਬਿਜਲੀ ਬੋਰਡ ਵੱਲੋਂ ਲਗਾਏ ਗਏ ਮੀਟਰ ਬਾਕਸ ਵੀ ਉਡਾ ਦਿੱਤੇ ਗਏ ਜਿੰਨਾ ਮੀਟਰ ਬਾਕਸਾਂ ਵਿੱਚ ਕੁੱਲ 40 ਬਿਜਲੀ ਮੀਟਰ ਪੂਰੀ ਤਰ੍ਹਾਂ ਨਾਲ ਟੁੱਟ ਭੱਜ ਗਏ ਹਨ ।
ਗਨੀਮਤ ਇਹ ਰਹੀ ਕਿ ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ ਜਿਸ ਦੌਰਾਨ ਉੱਥੇ ਕੋਈ ਵੀ ਹਾਜ਼ਰ ਨਹੀਂ ਸੀ ਜਿਸ ਕਾਰਨ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਤੋਂ ਇਲਾਵਾ ਹੀ ਹੋਰ ਵੀ ਕਿਸੇ ਰਾਹਗੀਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ।
ਪੀੜਤ ਦੁਕਾਨਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਰੋਜ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਸ਼ਾਮ ਨੂੰ ਆਪਣੇ ਘਰ ਪਿੰਡ ਗੁੰਨੋਂਪੁਰ ਚਲਾ ਗਿਆ ਸੀ ਤੇ ਉਸ ਨੂੰ ਸਥਾਨਕ ਬਾਜ਼ਾਰ ਦੇ ਲੋਕਾਂ ਨੇ ਦੱਸਿਆ ਕਿ ਉਸ ਦੀਆਂ ਦੁਕਾਨਾਂ ਚ ਇੱਕ ਟਰੱਕ ਦੀ ਟੱਕਰ ਹੋ ਗਈ ਹੈ। ਪੀੜਤ ਨੇ ਦੱਸਿਆ ਕਿ ਉਸ ਦੀਆਂ ਵੈਲਡਿੰਗ ਦੀਆਂ ਦੋਵੇਂ ਦੁਕਾਨਾਂ ਜਿੱਥੇ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਉੱਥੇ ਹੀ ਦੁਕਾਨ ਅੰਦਰ ਪਏ ਹੋਏ ਗੇਟ ਗਰਿਲਾਂ ਅਤੇ ਟੋਲਾਂ ਦੇ ਸਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪੀੜਤ ਦੁਕਾਨਦਾਰ ਵੱਲੋਂ ਅਨੁਮਾਨ ਅਨੁਸਾਰ ਛੇ ਤੋਂ ਸੱਤ ਲੱਖ ਦਾ ਨੁਕਸਾਨ ਹੋਇਆ ਦੱਸਿਆ ਗਿਆ । ਪੀੜਤ ਦੁਕਾਨਦਾਰ ਸੁਮੇਤ ਕੁਝ ਸਥਾਨਕ ਲੋਕਾਂ ਨੇ ਇਹ ਵੀ ਦੋਸ਼ ਲਗਾਏ ਕਿ ਡਰਾਈਵਰ ਨਸ਼ੇ ਚ ਟੱਲੀ ਸੀ ਜਦੋਂ ਕਿ ਹਾਦਸਾ ਗ੍ਰਸਤ ਟਰੱਕ ਚਾਲਕ ਦੇ ਇੱਕ ਸਾਥੀ ਨੇ ਡਰਾਈਵਰ ਦੇ ਨਸ਼ੇ ਚ ਟੱਲੀ ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਸ ਦਾ ਕਹਿਣਾ ਸੀ ਕਿ ਇਸ ਹਾਦਸੇ ਦਾ ਮੁੱਖ ਕਾਰਨ ਟੇਡਾ ਮੋੜ ਅਤੇ ਅੱਗੋਂ ਆ ਰਹੀ ਇੱਕ ਤੇਜ਼ ਰਫਤਾਰ ਵਾਹਨ ਦਾ ਓਵਰਟੇਕ ਕਰਨਾ ਸੀ ।
ਉੱਥੇ ਹੀ ਸਥਾਨਕ ਮੋਹਤਬਾਰ ਅਤੇ ਨਵ ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਦਾ ਕਹਿਣਾ ਹੈ ਕਿ ਇਸ ਮਾਰਗ ਉੱਪਰ ਅਕਸਰ ਹੀ ਅਜਿਹੇ ਹਾਦਸੇ ਵਾਪਰਨ ਦਾ ਮੁੱਖ ਕਾਰਨ ਆਵਾਜਾਈ ਭਾਰੀ ਅਤੇ ਸੜਕ ਦਾ ਤੰਗ ਹੋਣਾ ਹੈ। ਉਹਨਾਂ ਮੰਗ ਕੀਤੀ ਕਿ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕੇ ਜਿੱਥੇ ਇਸ ਰੋਡ ਦੀ ਚੜ੍ਹਾਈ ਵਧਾਈ ਜਾਵੇ ਉੱਥੇ ਹੀ ਨਵਾਂ ਸ਼ਾਲਾ ਬਾਜ਼ਾਰ ਨੂੰ ਇੱਕ ਬਾਈਪਾਸ ਮਾਰਗ ਦਿੱਤਾ ਜਾਵੇ ਤਾਂ ਜੋ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੂੰ ਇਨਾਂ ਖਤਰਨਾਕ ਹਾਦਸਿਆਂ ਤੋਂ ਰਾਹਤ ਮਿਲ ਸਕੇ ।