ਜਗਰਾਓਂ: ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਾਹਲ ਤੇ 11 ਬਲਾਕ ਸੰਮਤੀ ਮੈਂਬਰਾਂ ਨੂੰ ਜਿੱਤਣ ਤੇ ਕੀਤਾ ਸਨਮਾਨਿਤ
ਦੀਪਕ ਜੈਨ
ਜਗਰਾਓਂ, 18 ਦਸੰਬਰ 2025-ਵਿਧਾਨ ਸਭਾ ਜਗਰਾਓਂ ਹਲਕੇ ਦੇ ਕਾਂਗਰਸ ਨੇ ਅੱਜ ਨਵੀਂ ਦਾਣਾ ਮੰਡੀ ਜਗਰਾਓਂ ਵਿਖੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਵਲੋਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾ ਵਿਚ 1 ਜ਼ਿਲਾ ਪ੍ਰੀਸ਼ਦ ਤੇ 11 ਬਲਾਕ ਸੰਮਤੀ ਮੈਂਬਰਾ ਦੇ ਜਿੱਤਣ ‘ਤੇ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ ਗਾਲਿਬ ਜੋਨ, ਮੈਂਬਰ ਬਲਾਕ ਸੰਮਤੀ ਦਲੀਪ ਕੌਰ ਜੋਨ ਗਾਲਿਬ ਕਲਾਂ, ਬਲਜੀਤ ਕੌਰ ਜੋਨ ਪੋਨਾ, ਪ੍ਰਭਜੋਤ ਕੌਰ ਜੋਨ ਰਾਮਗੜ੍ਹ ਭੁੱਲਰ, ਗੁਰਜੀਤ ਸਿੰਘ ਗੀਟਾ ਜੋਨ ਬਰਸਾਲ, ਬਲਦੇਵ ਸਿੰਘ ਬੁੱਟਰ ਜੋਨ ਅਖਾੜਾ, ਰਿੰਪੀ ਜੋਨ ਬਾਘੀਆਂ, ਪਰਮਜੀਤ ਕੌਰ ਜੋਨ ਕੰਨੀਆਂ ਹੁਸੈਨੀ, ਪਾਲ ਸਿੰਘ ਜੋਨ ਸ਼ੇਰਪੁਰ ਕਲਾਂ, ਹਰਬੰਸ ਕੌਰ ਜੋਨ ਲੱਖਾ, ਪਵਨਪ੍ਰੀਤ ਜੋਨ ਮਲਕ, ਗਗਨਦੀਪ ਕੌਰ ਜੋਨ ਸਿੱਧਵਾਂ ਕਲਾਂ ਨੇ ਜਿੱਤ ਹਾਸਿਲ ਕੀਤੀ ਹੈ। ਇਸ ਮੌਕੇ ਸਰਪੰਚ ਗੁਰਚਰਨ ਸਿੰਘ ਗਾਲਿਬ ਕਲਾ, ਰਾਜੇਸ਼ਇੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਨਵਦੀਪ ਸਿੰਘ ਗਰੇਵਾਲ, ਸਾਬਕਾ ਸਰਪੰਚ ਸਰਬਜੀਤ ਸਿੰਘ ਖੈਹਿਰਾ, ਡਾ. ਤਾਰਾ ਲੱਖਾ, ਸਰਪੰਚ ਨਾਹਰ ਸਿੰਘ ਕੰਨੀਆਂ, ਸਰਪੰਚ ਕੁਲਦੀਪ ਸਿੰਘ ਸਿੱਧਵਾਂ ਕਲਾਂ, ਸਰਪੰਚ ਲਾਲੀ ਅਲੀਗੜ੍ਹ, ਸਤਿੰਦਰਜੀਤ ਸਿੰਘ ਤੱਤਲਾ, ਹਰਜੀਤ ਸਿੰਘ ਖਾਲਸਾ, ਰਣਜੋਧ ਸਿੰਘ ਜਨੇਤਪੁਰਾ, ਡਾ. ਪਰਮਜੀਤ ਸਿੰਘ ਪੰਮਾ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਹਰਬੰਸ ਸਿੰਘ ਬੰਸਾ, ਇਕਬਾਲ ਸਿੰਘ ਰਾਏ ਮਲਕ, ਸਰਪੰਚ ਜਸਵੀਰ ਸਿੰਘ ਪਰਜੀਆਂ ਵੀ ਮੌਜੂਦ ਸਨ।