SC Collegium ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋ ਹੋਰ ਜੱਜਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 17 ਦਸੰਬਰ: ਸੁਪਰੀਮ ਕੋਰਟ ਕੌਲਿਜੀਅਮ (SC Collegium) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਕੌਲਿਜੀਅਮ ਨੇ ਹਾਈ ਕੋਰਟ ਲਈ ਦੋ ਹੋਰ ਜੱਜਾਂ ਦੀ ਨਿਯੁਕਤੀ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਜਿਨ੍ਹਾਂ ਦੋ ਨਵੇਂ ਜੱਜਾਂ ਦੇ ਨਾਵਾਂ 'ਤੇ ਮੋਹਰ ਲਗਾਈ ਗਈ ਹੈ, ਉਨ੍ਹਾਂ ਵਿੱਚ ਰਮੇਸ਼ ਚੰਦਰ ਡਿਮਰੀ (Ramesh Chander Dimri) ਅਤੇ ਨੀਰਜਾ ਕੁਲਵੰਤ ਕਾਲਸਨ (Neerja Kulwant Kalson) ਸ਼ਾਮਲ ਹਨ।