ਜਾਅਲੀ ਮਾਰਕੇ ਲਗਾ ਕੇ ਸ਼ਰਾਬ ਵੇਚਣ ਵਾਲੇ ਦੋ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 11 ਜੁਲਾਈ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ INSP ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ, ਸ਼ਰਾਬ ਦੀ ਗੈਰ ਕਾਨੂੰਨੀ ਮੈਨੂਫੈਕਚਰਿੰਗ ਅਤੇ ਗੈਰ-ਕਾਨੂੰਨ ਵਿੱਕਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 10-07-2025 ਨੂੰ ਸਪੈਸ਼ਲ ਸੈੱਲ, ਲੁਧਿਆਣਾ ਅਤੇ ਆਬਕਾਰੀ ਵਿਭਾਗ ਵੱਲੋਂ ਕੀਤੇ ਜੁਆਇੰਟ ਅਪਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਤਹਿਤ ਥਾਣਾ ਸਦਰ, ਲੁਧਿਆਣਾ ਦੇ ਏਰੀਆ ਵਿਚੋਂ 02 ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 7 ਪੇਟੀਆਂ ਠੇਕਾ ਸ਼ਰਾਬ,ਵੱਖ ਵੱਖ ਮਹਿੰਗੇ ਬਰਾਂਡ ਦੀਆ 36 ਖ਼ਾਲੀ ਬੋਤਲਾਂ ਅਤੇ 500 ਸੀਲਾਂ,ਲੇਬਲ ਵੱਖ ਵੱਖ ਮਹਿੰਗੇ ਬਰਾਂਡ ਬਰਾਮਦ ਕੀਤੇ ।
ਮਿਤੀ 9,10-07-2025 ਨੂੰ ASI ਅਮਰਜੀਤ ਸਿੰਘ ਨੰ.214/LDH ਸਪੈਸ਼ਲ ਸੈੱਲ ਲੁਧਿਆਣਾ ਸਮੇਤ ਸਾਥੀ ਕਰਮਚਾਰੀਆਂ ਅਤੇ ਆਬਕਾਰੀ ਇੰਸਪੈਕਟਰ ਅਮਨਿੰਦਰ ਸਿੰਘ ਸਰਕਲ ਵੈਸਟ-4/ਲੁਧਿਆਣਾ,ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ ਸਰਕਲ ਸਿਟੀ ਜਗਰਾਉਂ, ਆਬਕਾਰੀ ਇੰਸਪੈਕਟਰ ਸੰਨੀ ਗਰੋਵਰ ਸਰਕਲ ਵੈਸਟ-3/ਲੁਧਿਆਣਾ, ਆਬਕਾਰੀ ਇੰਸਪੈਕਟਰ ਕਮਲਦੀਪ ਸਿੰਘ ਸਰਕਲ ਜਗਰਾਉਂ ਸਦਰ ਸਮੇਤ ਸਾਥੀ ਕਰਮਚਾਰੀਆ ਦੇ ਫੁੱਲਾਂਵਾਲ ਚੌਕ ਲੁਧਿਆਣਾ ਵਿਖੇ ਕੀਤੀ ਸਾਂਝੀ ਨਾਕਾਬੰਦੀ ਕੀਤੀ ਹੋਈ ਤਾਂ ASI ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਦਾਦ ਨੇੜੇ ਰਵਿਦਾਸ ਮੰਦਿਰ ਥਾਣਾ ਸਦਰ ਲੁਧਿ. ਅਤੇ ਅਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਨੇੜੇ ਬੱਸ ਸਟੈਂਡ ਡੇਹਲੋ ਰੋਡ ਪਿੰਡ ਗੁਜਰਵਾਲ ਥਾਣਾ ਜੋਧਾਂ ਜ਼ਿਲ੍ਹਾ ਲੁਧਿਆਣਾ ਠੇਕਾ ਸ਼ਰਾਬ ਵੇਚਣ ਦਾ ਨਜਾਇਜ਼ ਧੰਦਾ ਕਰਦੇ ਹਨ, ਜੋ ਹਲਕੇ ਬਰਾਂਡ ਦੀ ਸਸਤੀ ਸ਼ਰਾਬ ਲੈ ਕੇ ਮਹਿੰਗੇ ਬਰਾਂਡ ਦੀ ਖ਼ਾਲੀ ਬੋਤਲਾਂ ਵਿੱਚ ਭਰ ਕੇ ਸੀਲਾਂ ਲਗਾ ਕੇ ਮਹਿੰਗੇ ਭਾਅ ਵਿੱਚ ਆਮ ਪਬਲਿਕ ਨਾਲ ਧੋਖਾਧੜੀ ਕਰਦੇ ਹਨ। ਜਾਅਲੀ ਮਹਿੰਗੇ ਭਾਅ ਦੇ ਮਾਰਕੇ ਤਿਆਰ ਕਰ ਕੇ ਬੋਤਲਾਂ ਉੱਪਰ ਲੱਗਾ ਕੇ ਵੇਚਦੇ ਹਨ ਜਿਨ੍ਹਾਂ ਦੇ ਮੁਕੱਦਮਾ ਨੰ. 142 ਮਿਤੀ 10.07.2025 ਜੁਰਮ 61-1-14 EX Act, 318(4), 338, 336(3), 340(2) BNS ਥਾਣਾ ਸਦਰ ਲੁਧਿਆਣਾ ਰਜਿਸਟਰ ਕਰਕੇ ਮੁਖ਼ਬਰ ਦੇ ਦੱਸੇ ਮੁਤਾਬਿਕ ਦੋਸ਼ੀ ਜਸਪ੍ਰੀਤ ਸਿੰਘ ਦੇ ਘਰ ਪਿੰਡ ਦਾਦ ਵਿਖੇ ਰੇਡ ਕਰਕੇ ਦੋਨਾਂ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਦੋਸ਼ੀ ਜਸਪ੍ਰੀਤ ਸਿੰਘ ਦੇ ਘਰੋ 02 ਪੇਟੀਆਂ ਠੇਕਾ ਸ਼ਰਾਬ ਮੈਕਡਾਵਲ,05 ਪੇਟੀਆਂ ਠੇਕਾ ਸ਼ਰਾਬ ਰਸਭਰੀ,36 ਬੋਤਲਾਂ ਖ਼ਾਲੀ ਵੱਖ-ਵੱਖ ਮਹਿੰਗੇ ਬਰਾਂਡ ਦੀਆ ਅਤੇ 500 ਸੀਲਾਂ ਅਤੇ ਲੇਬਲ ਵੱਖ- ਵੱਖ ਬਰਾਂਡ ਬਰਾਮਦ ਹੋਏ। ਦੋਸ਼ੀਆਂ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁਲਿਸ ਰਿਮਾਂਡ ਦੇ ਦੌਰਾਨ ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।