ਮੁਫਤ ਰਾਸ਼ਨ ਲੈਣ ਵਾਲੇ ਲਾਭਪਾਤਰੀ ਜਲਦ ਤੋਂ ਜਲਦ ਈ-ਕੇ.ਵਾਈ.ਸੀ ਕਰਵਾਉਣਾ ਯਕੀਨੀ ਬਣਾਉਣ
ਮਾਲੇਰਕੋਟਲਾ 10 ਜੁਲਾਈ 2025 - ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡੇਜੀ ਮਹਿਤਾ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਮੁਫ਼ਤ ਰਾਸ਼ਨ ਦਾ ਲਾਭ ਲੈ ਰਹੇ ਸਮੂਹ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਆਪਣੀ ਅਤੇ ਆਪਣੇ ਪਰਿਵਾਰ ਦੀ ਈ-ਕੇ.ਵਾਈ.ਸੀ (e-KYC) ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਉਨ੍ਹਾ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲਾਭਪਾਤਰੀ ਵੱਲੋਂ ਆਪਣੀ ਈ-ਕੇ.ਵਾਈ.ਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਲਈ ਉਹਨਾਂ ਸਮੂਹ ਲਾਭਪਾਤਰੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਰਾਸ਼ਨ ਡੀਲਰ ਜਾਂ ਆਨਲਾਈਨ ਸਾਧਨਾਂ ਰਾਹੀਂ ਜਲਦ ਤੋਂ ਜਲਦ ਈ-ਕੇ.ਵਾਈ.ਸੀ ਕਰਵਾਉਣ ਤਾਂ ਜੋ ਕੋਈ ਵੀ ਲਾਭਪਾਤਰੀ ਮੁਫਤ ਰਾਸ਼ਨ ਦੀ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਹੋਰ ਦਸਿੱਆ ਮੇਰਾ ਈ ਕੇ ਵਾਈ ਸੀ ਐਪ ਰਾਹੀਂ ਵੀ ਲਾਭਪਾਤਰੀ ਆਪਣੇ ਮੋਬਾਈਲ ਤੋਂ ਘਰ ਬੈਠੇ ਹੀ ਆਪਣੀ ਈ-ਕੇ.ਵਾਈ.ਸੀ ਕਰ ਸਕਦੇ ਹਨ ਤਾਂ ਕਿ ਉਹ ਆਪਣੇ ਰਾਸ਼ਨ ਦਾ ਲਾਭ ਨਿਰਵਿਘਨ ਲੈ ਸਕਣ।।