ਚੱਲਦੀ ਬੱਸ ਤੋਂ ਡਿੱਗੀ ਔਰਤ, ਗੰਭੀਰ ਜ਼ਖਮੀ
* ਕੁਝ ਲੋਕਾਂ 'ਅਤੇ ਖੜੀਆਂ ਮਹਿਲਾਵਾਂ ਨੇ ਸਰਕਾਰੀ ਬੱਸਾਂ ਨੂੰ ਲੈ ਕੇ ਚੁੱਕੇ ਸਵਾਲ
* ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡਰਾਈਵਰ ਲਗਾਤਾਰ ਕਰ ਰਿਹਾ ਸੀ ਫੋਨ ਤੇ ਗੱਲ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 10 ਜੁਲਾਈ 2025 - ਅੱਜ ਦੇਰ ਸ਼ਾਮ ਫਗਵਾੜਾ ਵਿਖੇ ਇਕ ਰੋਡਵੇਜ਼ ਦੀ ਚੱਲਦੀ ਬੱਸ ਵਿੱਚੋਂ ਇਕ ਔਰਤ ਸਵਾਰੀ ਡਿੱਗ ਗਈ। ਜਾਣਕਾਰੀ ਅਨੁਸਾਰ ਇੱਕ ਔਰਤ ਅਤੇ ਉਸ ਨਾਲ ਇੱਕ ਨੌਜਵਾਨ ਜੋ ਅੰਮ੍ਰਿਤਸਰ ਡਿਪੂ ਦੀ ਬੱਸ ਪੀਬੀ 02 ਈਐੱਚ 2739 ਵਿਚ ਸਵਾਰ ਹੋ ਕੇ ਚੰਡੀਗੜ੍ਹ ਦੇ ਸੈਕਟਰ 43 ਤੋਂ ਫਗਵਾੜਾ ਆ ਰਹੇ ਸਨ। ਜਿਵੇਂ ਹੀ ਉਹ ਹੁਸ਼ਿਆਰਪੁਰ ਬਾਈਪਾਸ'ਤੇ ਪੁੱਜੇ, ਉਸੇ ਬੱਸ ਵਿਚ ਸਵਾਰ ਇਕ ਮਾਤਾ ਅਤੇ ਇੱਕ ਹੋਰ ਸਵਾਰੀ ਥੱਲੇ ਉਤਰਨ ਲੱਗੀ ਤਾਂ ਬੱਸ ਵਾਲੇ ਨੇ ਬੱਸ ਚਲਾ ਲਈ ਇਹ ਕਹਿਣਾ ਮਾਤਾ ਦੇ ਨਾਲ ਆਏ ਹੋਏ ਇੱਕ ਨੌਜਵਾਨ ਦਾ । ਉਹਨਾਂ ਕਿਹਾ ਕਿ ਜਦੋਂ ਹੁਸ਼ਿਆਰਪੁਰ ਬਾਈਪਾਸ ਤੋਂ ਬੱਸ ਸਟੈਂਡ ਵੱਲ ਜਾਣ ਲੱਗੀ ਬੱਸ ਤਾਂ ਅਸੀਂ ਉਤਰਨ ਲੱਗੇ ਤਾਂ ਡਰਾਈਵਰ ਫੋਨ ਤੇ ਗੱਲ ਕਰਦਾ ਸੀ ਉਸਨੇ ਬਿਨਾਂ ਰੋਕੇ ਹੀ ਬੱਸ ਅੱਗੇ ਭਜਾ ਲਈ ਜਿਸ ਕਰਕੇ ਮਾਤਾ ਥੱਲੇ ਡਿੱਗ ਗਈ ਅਤੇ ਉਸਦੇ ਸਿਰ ਵਿੱਚ ਸੱਟ ਲੱਗੀ।
ਦੂਜੇ ਪਾਸੇ ਬੱਸ ਦੇ ਡਰਾਈਵਰ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਸ ਮਾਤਾ ਨੇ ਸਾਨੂੰ ਦੱਸਿਆ ਹੀ ਨਹੀਂ ਇਸ ਨੇ ਰਸਤੇ ਵਿੱਚ ਉਤਰਨਾ ਹੈ ਜਦੋਂ ਸਪੀਡ ਬਰੇਕਰ ਤੋਂ ਬਸ ਥੋੜਾ ਹੌਲੀ ਹੋਈ ਤਾਂ ਮਾਤਾ ਉਤਰਨ ਲੱਗੀ ਅਤੇ ਡਿੱਗਣ ਨਾਲ ਜਖਮੀ ਹੋ ਗਈ। ਇਸ ਮੌਕੇ ਡਰਾਈਵਰ ਨੇ ਬੱਸ ਵਿੱਚ ਬੈਠੀਆਂ ਸਵਾਰੀਆਂ ਦੀ ਗਵਾਹੀ ਵੀ ਭਰਾਈ ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ।
ਬੱਸ ਵਿੱਚੋ ਡਿੱਗ ਕੇ ਜ਼ਖ਼ਮੀ ਹੋਈ ਔਰਤ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਜਿਸ ਤੋਂ ਬਾਅਦ ਉਸਦੇ ਹੋਰ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ।