ਮੈਰਿਟ ਵਿੱਚ ਆਏ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ, 9 ਜੁਲਾਈ 2025 - ਰਾਹਤ ਫਾਉਂਡੇਸ਼ਨ ਦੇ ਸਰਪ੍ਰਸਤ ਜਗਦੇਵ ਸਿੰਘ ਬਾਜਵਾ ਯੂ ਐਸ ਏ, ਦੀ ਅਗਵਾਈ ਹੇਠ ਸੰਸਥਾ ਦੇ ਪ੍ਰਧਾਨ, ਪ੍ਰਿੰਸੀਪਲ ਰਾਮ ਲਾਲ ਵਲੋਂ ਸੈਸ਼ਨ 24 /2025 ਬੋਰਡ ਦੀਆਂ ਜਮਾਤਾਂ ਵਿੱਚ ਮੈਰਿਟ ਵਿੱਚ ਆਏ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡੀਐਸਪੀ ਕਸਤੂਰੀ ਲਾਲ ਸਲੋਤਰਾ ਸਨ ਜਿਨਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਆਪਣੇ ਇਥੋਂ ਤੱਕ ਪਹੁੰਚਣ ਦੇ ਸਫਰ ਬਾਰੇ ਵੀ ਵਿਦਿਆਰਥੀਆਂ ਨਾਲ ਕੌੜੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ।
ਸੰਸਥਾਂ ਦੇ ਪ੍ਰਧਾਨ ਰਾਮ ਲਾਲ ਨੇ ਉਹਨਾਂ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ।
ਸਟੇਜ ਚੱਲਣ ਦਾ ਪ੍ਰਬੰਧ ਰਿਟਾਇਰਡ ਲੈਕਚਰਾਰ ਸਰਦਾਰ ਦਿਲਬਾਗ ਸਿੰਘ ਜੀ ਨੇ ਕੀਤਾ, ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਮੈਂਬਰ ਬੀਐਨਓ ਸ਼੍ਰੀ ਵਿਜੇ ਕੁਮਾਰ ਜੀ, ਕਲਭੂਸ਼ਣ ਸਲੋਤਰਾ ਜੀ, ਦਿਨੇਸ਼ ਅਬਰੋਲ ਜੀ,ਅਜੇ ਕੁਮਾਰ ਜੀ, ਵਿਪਨ ਕੁਮਾਰ ਕੈਸ਼ੀਅਰ, ਨਾਇਮ ਅਹਿਮਦ, ਗੁਰਦੀਪ ਸਿੰਘ ਪੰਨੂ, ਵਿਪਨ ਕੁਮਾਰ, ਲੈਕਚਰਰ ਪ੍ਰਦੀਪ ਸਹਿਗਲ,ਵਾਇਸ ਪਰਿੰਸੀਪਾਲ ਮੰਗਾ ਰਾਮ, ਮੈਡਮ ਕਮਲਜੀਤ ਕੋਰ ਭਾਮ, ਸਿਮਰਜੀਤ ਕੋਰ ਭਾਮ,ਪੱਤਰਕਾਰ ਅਬਦੁਲ ਸਲਾਮ ਤਾਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ।
ਸੰਸਥਾ ਦੇ ਪ੍ਰਧਾਨ ਜੀ ਨੇ ਏ ਵੀ ਐਮ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਵਧੀਆ ਪਲੇਟਫਾਰਮ ਮੁਹੱਈਆ ਕਰਨ ਲਈ ਧੰਨਵਾਦ ਕੀਤਾ, ਅਤੇ ਪ੍ਰਧਾਨ ਜੀ ਨੇ ਅੱਗੋਂ ਅਗਲੇਰੇ ਸਮੇਂ ਵਿੱਚ ਹੋਰ ਵਧੀਆ ਪ੍ਰੋਗਰਾਮ ਕਰਨ ਦੀ ਕਾਮਨਾ ਕੀਤੀ।