ਜੱਗੂ ਭਗਵਾਨਪੁਰ ਦੀ ਮਾਤਾ ਦੇ ਸਰੀਰ 'ਤੇ ਦੱਸ ਗੋਲੀਆਂ ਦੇ ਮਿਲੇ ਨਿਸ਼ਾਨ, ਕਰਨਵੀਰ ਦੇ ਵੱਜੀਆਂ 12 ਗੋਲੀਆਂ
- ਪੋਸਟਮਾਰਟਮ ਰਿਪੋਰਟ ਤੋਂ ਹੋਇਆ ਖੁਲਾਸਾ ,ਦੋਵਾਂ ਦੇ ਸ਼ਰੀਰ ਵਿੱਚੋਂ ਇੱਕ ਇੱਕ ਗੋਲੀ ਨਿਕਲੀ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 27 ਜੂਨ 2025 - ਜੱਗੂ ਭਗਵਾਨਪੁਰ ਦੀ ਮਾਤਾ ਹਰਜੀਤ ਕੌਰ ਅਤੇ ਉਹਨਾਂ ਦੇ ਰਿਸ਼ਤੇਦਾਰ ਨੌਜਵਾਨ ਕਰਨਵੀਰ ਸਿੰਘ ਤੇ ਕਿਸ ਤਰ੍ਹਾਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹੋਣਗੀਆਂ ਇਸ ਦਾ ਅੰਦਾਜ਼ਾ ਮ੍ਰਿਤਕਾਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੇ ਖੁਲਾਸੇ ਤੋਂ ਹੋ ਜਾਂਦਾ ਹੈ । ਡਾਕਟਰ ਅਰਵਿੰਦਰ ਸਿੰਘ ਅਨੁਸਾਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਦੇ ਸ਼ਰੀਰ ਤੇ 10 ਨਿਸ਼ਾਨ ਮਿਲੇ ਹਨ ਜਦਕਿ ਉਹਨਾਂ ਦੇ ਸਰੀਰ ਵਿੱਚੋਂ ਇੱਕ ਗੋਲੀ ਵੀ ਨਿਕਲੀ ਹੈ ਜਦਕਿ ਦੂਸਰੇ ਮ੍ਰਿਤਕ ਕਰਨਵੀਰ ਸਿੰਘ ਦੇ ਸਰੀਰ ਤੇ ਗੋਲੀਆਂ ਦੇ ਬਾਰਾਂ ਜਖਮ ਪਾਏ ਗਏ ਹਨ ਪਰ ਉਸਦੇ ਸਰੀਰ ਦੇ ਅੰਦਰੋਂ ਵੀ ਸਿਰਫ ਇੱਕ ਗੋਲੀ ਨਿਕਲੀ।
ਦੱਸ ਦਈਏ ਕਿ ਦੋਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸਿਵਿਲ ਹਸਪਤਾਲ ਬਟਾਲਾ ਚ ਇਕ ਬੋਰਡ ਗਠਿਤ ਕਰ ਕਰਵਾਇਆ ਗਿਆ ਸੀ ਉੱਥੇ ਹੀ ਇਸ ਡਾਕਟਰਾਂ ਦੀ ਟੀਮ ਦੇ ਮੈਡੀਕਲ ਅਫ਼ਸਰ ਡਾਕਟਰ ਅਰਵਿੰਦਰ ਸਿੰਘ ਨੇ ਕਿਹਾ ਕਿ ਇਸ ਬਾਰੇ ਫੋਰੇਂਸਿਕ ਜਾਂਚ ਲਈ ਮ੍ਰਿਤਕਾਂ ਦੇ ਸਰੀਰ ਵਿੱਚੋਂ ਮਿਲੀ ਧਾਤੂ ਦੀਆਂ ਚੀਜ਼ਾਂ ਪੁਲਿਸ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਵਲੋ ਅਗਲੀ ਜਾਂਚ ਕੀਤੀ ਜਾਵੇਗੀ ।