← ਪਿਛੇ ਪਰਤੋ
ਮਜੀਠੀਆ ਦੀਆਂ ਵਧਣਗੀਆਂ ਮੁਸ਼ਕਿਲਾਂ: ਵਿਜੀਲੈਂਸ ਨੇ ਇਸ ਸਾਬਕਾ ਅਫਸਰ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਬੁਲਾਇਆ
ਚੰਡੀਗੜ੍ਹ, 27 ਜੂਨ 2025 - ਬਿਕਰਮ ਮਜੀਠੀਆ ਦੀਆਂ ਮੁਸੀਬਤਾਂ ਹੋਰ ਵਧਣ ਜਾ ਰਹੀਆਂ ਹਨ। ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਅਤੇ ਰੇਮੰਡ ਤੋਂ ਬਾਅਦ ਹੁਣ ਉਸ ਵਿਰੁੱਧ ਜਾਂਚ ਵਿੱਚ ਸਹਾਇਤਾ ਲਈ ਵਿਜੀਲੈਂਸ ਨੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੂੰ ਬੁਲਾਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਜਾਣਕਾਰੀ ਸਾਂਝੀ ਕਰਨ ਲਈ ਸਹਿਮਤ ਹੋ ਗਏ ਹਨ। ਨਿਰੰਜਣ ਸਿੰਘ ਕੱਲ੍ਹ ਦੁਪਹਿਰ 12:30 ਵਜੇ ਮੋਹਾਲੀ ਵਿਜੀਲੈਂਸ ਦਫ਼ਤਰ ਪਹੁੰਚਣਗੇ। ਉੱਥੇ ਹੀ ਅੱਜ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਵਿਜੀਲੈਂਸ ਨੂੰ ਕਈ ਸਨਸਨੀਖੇਜ਼ ਜਾਣਕਾਰੀਆਂ ਦਿੱਤੀਆਂ ਹਨ।
Total Responses : 460