'ਸਰਦਾਰ ਜੀ-3' ਵਿਵਾਦ 'ਚ ਘਿਰੇ ਹੋਏ ਦਿਲਜੀਤ ਦੋਸਾਂਝ ਨੂੰ ਪਾਕਿਸਤਾਨ ਪੰਜਾਬ ਦਾ ਸਰਵੋਚ ਸੱਭਿਆਚਾਰਕ ਸਨਮਾਨ ਦੇਣ ਦਾ ਐਲਾਨ
ਬਾਬੂਸ਼ਾਹੀ ਬਿਊਰੋ
ਲਾਹੌਰ/ਚੰਡੀਗੜ੍ਹ, 27 ਜੂਨ 2025 – ਫ਼ਿਲਮ 'ਸਰਦਾਰ ਜੀ-3' ਨੂੰ ਲੈ ਕੇ ਚੱਲ ਰਹੇ ਵਿਵਾਦਾਂ ਵਿਚ ਘਿਰੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਪਾਕਿਸਤਾਨ ਪੰਜਾਬ ਦੇ ਸਭ ਤੋਂ ਵੱਧ ਵਕਾਰੀ ਸੱਭਿਆਚਾਰਕ ਐਵਾਰਡ “ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ” ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਐਲਾਨ ਵਾਰਿਸ ਇੰਟਰਨੈਸ਼ਨਲ ਅਵਾਰਡ ਕਮੇਟੀ ਲਾਹੌਰ ਦੇ ਚੇਅਰਮੈਨ ਇਲਿਆਸ ਘੁੰਮਣ ਵੱਲੋਂ ਕੀਤਾ ਗਿਆ। ਇਹ ਇਨਾਮ ਦਿਲਜੀਤ ਵੱਲੋਂ ਪੰਜਾਬੀ ਸੰਗੀਤ ਅਤੇ ਸਿਨੇਮਾ ਵਿਚ ਕੀਤੇ ਗਏ ਵਧੀਆ ਯੋਗਦਾਨ ਅਤੇ ਭਾਰਤ–ਪਾਕਿਸਤਾਨ ਪੰਜਾਬ ਵਿਚ ਸੱਭਿਆਚਾਰਕ ਪੂਲ ਬਣਾਉਣ ਲਈ ਦਿੱਤਾ ਗਿਆ ਹੈ।
ਇਹ ਸਨਮਾਨ ਅਜਿਹੇ ਸਮੇਂ ‘ਤੇ ਮਿਲਿਆ ਹੈ ਜਦੋਂ ਉਹ ਆਪਣੀ ਫ਼ਿਲਮ 'ਸਰਦਾਰ ਜੀ-3' ਨੂੰ ਲੈ ਕੇ ਚਰਚਾ ਵਿਚ ਹਨ। ਹੁਣ ਦਿਲਜੀਤ ਦੋਸਾਂਝ ਇਸ ਅਵਾਰਡ ਨੂੰ ਹਾਸਲ ਕਰਦੇ ਨੇ ਜਾਂ ਰੱਦ ਕਰਦੇ ਨੇ , ਇਹ ਅਜੇ ਦੇਖਣਾ ਹੈ ।