ਵਿਸ਼ਵ ਖੂਨਦਾਨ ਦਿਵਸ: ਭਾਰਤੀ ਰੈੱਡ ਕਰਾਸ ਸੋਸਾਇਟੀ ਵੱਲੋਂ ਡੇਰਾ ਸਿਰਸਾ ਪੈਰੋਕਾਰ ਸਨਮਾਨਿਤ
ਅਸ਼ੋਕ ਵਰਮਾ
ਸਿਰਸਾ, 14 ਜੂਨ 2025: ਭਾਰਤੀ ਰੈੱਡ ਕਰਾਸ ਸੋਸਾਇਟੀ ਨੇ ਸ਼ਨੀਵਾਰ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਸਿੱਖਿਆ ਤਹਿਤ ਇੱਕ ਸਮਾਗਮ ਦੌਰਾਨ ਖੂਨਦਾਨ ਕਰਨ ਵਾਲੇ ਡੇਰਾ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ ਹੈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਮੈਂਬਰ ਸੁਭਾਸ਼ ਚੰਦਰ ਅਤੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਲਾਲ ਬਹਾਦਰ ਬੇਨੀਵਾਲ ਅਤੇ ਹੋਰਨਾਂ ਸ਼ਖਸ਼ੀਅਤਾਂ ਨੇ ਡੇਰਾ ਸੱਚਾ ਸੌਦਾ ਦੇ 85 ਹਰਿਆਣਾ ਦੇ ਮੈਂਬਰ ਵਿਨੋਦ ਕੁਮਾਰ ਇੰਸਾਂ, ਸਹਿਦੇਵ ਇੰਸਾਂ, ਸੁਰੇਸ਼ ਇੰਸਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਂਟ ਕੀਤੇ।
ਇਸ ਮੌਕੇ ਡੇਰਾ ਸੱਚਾ ਸੌਦਾ ਤੋਂ ਇਲਾਵਾ, ਪਬਲਿਕ ਰਿਲੇਸ਼ਨ ਹੈਲਪ ਫਾਊਂਡੇਸ਼ਨ, ਸੰਤ ਨਿਰੰਕਾਰੀ ਮਿਸ਼ਨ, ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਦੇ ਮੈਂਬਰ , ਵੱਖ-ਵੱਖ ਯੂਥ ਕਲੱਬਾਂ ਦੇ ਆਗੂ ਅਤੇ ਸਭ ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਇੰਡੀਅਨ ਰੈੱਡ ਕਰਾਸ ਸੋਸਾਇਟੀ ਨੇ ਸਨਮਾਨ ਤੇ ਸਤਿਕਾਰ ਦੇ ਪ੍ਰਤੀਕ ਵਜੋਂ ਪਗੜੀ ਪਹਿਨਾਈ।
ਵਿਸ਼ਵ ਖੂਨਦਾਨ ਦਿਵਸ ਮੌਕੇ ਇਹ ਕੈਂਪ ਇੰਡੀਅਨ ਰੈੱਡ ਕਰਾਸ ਸੋਸਾਇਟੀ, ਜ਼ਿਲ੍ਹਾ ਸ਼ਾਖਾ ਸਿਰਸਾ ਨੇ ਆਲ ਇੰਡੀਆ ਜੀਵ-ਰਕਸ਼ਾ ਬਿਸ਼ਨੋਈ ਸਭਾ, ਪਿੰਡ ਗੰਗਾ ਦੇ ਸਹਿਯੋਗ ਨਾਲ ਕੈਂਪ ਲਾਇਆ ਸੀ ਜਿਸ ਵਿੱਚ ਸਿਵਲ ਹਸਪਤਾਲ ਸਿਰਸਾ ਤੋਂ ਬਲੱਡ ਸੈਂਟਰ ਟੀਮ ਵੱਲੋਂ ਖੂਨ ਇਕੱਠਾ ਕੀਤਾ ਗਿਆ। ਜਾਣਕਾਰੀ ਅਨੁਸਾਰ ਇੰਨ੍ਹਾਂ ਖੂਨਦਾਨੀਆਂ ਵਿੱਚ ਡੇਰਾ ਸਿਰਸਾ ਪੈਰੋਕਾਰਾਂ ਦੀ ਗਿਣਤੀ ਜਿਆਦਾ ਰਹੀ।
ਇਸ ਮੌਕੇ ਮੁੱਖ ਮਹਿਮਾਨ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਮੈਂਬਰ ਸੁਭਾਸ਼ ਚੰਦਰ ਨੇ ਵਿਸ਼ਵ ਖੂਨਦਾਨ ਦਿਵਸ ਦੀ ਵਧਾਈ ਦਿੱਤੀ ਅਤੇ ਖੂਨਦਾਨੀਆਂ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਾਨ ਹੋਰ ਵੀ ਬਹੁਤ ਹਨ, ਪਰ ਖੂਨਦਾਨ ਸਭ ਤੋਂ ਵੱਡਾ ਹੈ ਜਿਸ ਨਾਲ ਕੀਮਤੀ ਜਿੰਦਗਆਂ ਬਚਾਈਆਂ ਜਾ ਸਕਦੀਆਂ ਹਨ। ਸੋਸਾਇਟੀ ਦੇ ਸਕੱਤਰ ਲਾਲ ਬਹਾਦਰ ਬੇਨੀਵਾਲ ਨੇ ਕਿਹਾ ਕਿ ਮਨੁੱਖੀ ਖੂਨ ਦਾ ਕੋਈ ਹੋਰ ਬਦਲ ਨਹੀਂ ਹੈ, ਇਸ ਲਈ ਸਾਰਿਆਂ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਡੇਰਾ ਸੱਚਾ ਸੌਦਾ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ।
.jpg)
ਖੂਨਦਾਨ ਕੈਂਪ ਦੇ ਪ੍ਰਬੰਧਕ ਅਤੇ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਗੰਗਾ ਦੇ ਪ੍ਰਧਾਨ ਚੰਦਰ ਮੋਹਨ ਬਿਸ਼ਨੋਈ ਨੇ ਕਿਹਾ ਕਿ ਸੰਸਥਾ ਜੀਵਨ ਬਚਾਉਣ ਲਈ ਖੂਨਦਾਨ ਦੇ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਂਪ ਨੂੰ ਸਫਲ ਬਨਾਉਣ ਲਈ ਡੇਰਾ ਸੱਚਾ ਸੌਦਾ ਨੇ ਅਹਿਮ ਯੋਗਦਾਨ ਪਾਇਆ ਹੈ। ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਹੁਣ ਤੱਕ 15 ਲੱਖ ਯੂਨਿਟ ਖੂਨਦਾਨ ਕਰ ਚੁੱਕਾ ਹੈ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।
ਇਸ ਮੌਕੇ ਸੋਨੀਆ ਇੰਸਾਂ, ਵਿਨੀਤਾ ਇੰਸਾਂ, ਕਰਨੈਲ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਡੇਰਾ ਪੈਰੋਕਾਰ, ਇੰਡੀਅਨ ਰੈੱਡ ਕਰਾਸ ਸੋਸਾਇਟੀ ਸਿਰਸਾ ਦੇ ਸਹਾਇਕ ਸਕੱਤਰ ਗੁਰਮੀਤ ਸੈਣੀ, ਸੁਪਰਡੈਂਟ ਪਵਨ ਰਾਣਾ, ਵਲੰਟੀਅਰ ਸੰਤੋਸ਼, ਚੰਦਰ ਮੋਹਨ ਬਿਸ਼ਨੋਈ, ਕਮਲ ਬਿਸ਼ਨੋਈ, ਯੋਗ ਅਧਿਆਪਕ ਓਮ ਪ੍ਰਕਾਸ਼, ਪੂਰਨ, ਭਾਰਤ ਭੂਸ਼ਣ, ਸੁਸ਼ੀਲ ਗੋਇਲ, ਰਾਮਜੀਲਾਲ ਗੋਦਾਰਾ ,ਨਰੇਸ਼ ਅਤੇ ਜੈਪ੍ਰਕਾਸ਼ ਗੋਦਾਰਾ ਆਦਿ ਮੌਜੂਦ ਸਨ।