ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ
30 ਤਰੀਕ ਦੀ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ 29 ਤਰੀਕ ਨੂੰ ਕਰੇਗੀ ਮੋਟਰਸਾਈਕਲ ਮਾਰਚ
ਬਲਜੀਤ ਸਿੰਘ
ਤਰਨ ਤਰਨ , 28 ਦਸੰਬਰ 2024- ਜ਼ਿਲ੍ਹਾ ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਵੱਡੇ ਪੱਧਰ ਤੇ ਸੂਬਾ ਆਗੂਆਂ ਨੇ ਹਿੱਸਾ ਲਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਜਨਰਲ ਸਕੱਤਰ ਸੁਖਵੰਤ ਸਿੰਘ ਦੁਬਲੀ ਸੂਬਾ ਵਿਅਤ ਸਕੱਤਰ ਸਾਹਿਬ ਸਿੰਘ ਸਭਰਾ ਅਤੇ ਜੂਨ ਪ੍ਰਧਾਨ ਪ੍ਰਗਟ ਸਿੰਘ ਚੰਬਾ ਅਤੇ ਜਰਨਲ ਸਕੱਤਰ ਸਾਰਜ ਸਿੰਘ ਰਸੂਲਪੁਰ ਨੇ ਜਾਣਕਾਰੀ ਦੇਣ ਦੇ ਹੋਏ ਦੱਸਿਆ ਕੀ ਤਕਰੀਬਨ ਇੱਕ ਮਹੀਨੇ ਤੋਂ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਕੋਈ ਵੀ ਸਰਕਾਰ ਸਾਰ ਨਹੀਂ ਲੈ ਰਹੀ ਜਿਸ ਨੂੰ ਵੇਖਦੇ ਹੋਏ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਵੱਲੋਂ 30 ਤਰੀਕ ਨੂੰ ਪੂਰਾ ਪੰਜਾਬ ਬਣਦਾ ਸੱਦਾ ਦਿੱਤਾ ਗਿਆ ਹੈ ਅਤੇ ਉਸੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ 29 ਨੂੰ ਜ਼ਿਲ੍ਾ ਤਰਨ ਤਾਰਨ ਵਿਖੇ ਮੋਟਰਸਾਈਕਲ ਮਾਰਚ ਕਰੇਗੀ ਅਤੇ ਲੋਕਾਂ ਨੂੰ ਅਪੀਲ ਕਰੇਗੀ ਕਿ ਉਹ 30 ਤਰੀਕ ਨੂੰ ਪੰਜਾਬ ਬੰਦ ਦੀ ਦਿੱਤੀ ਗਈ ਕਿਸਾਨ ਜਥੇਬੰਦੀਆਂ ਦੀ ਕਾਲ ਨੂੰ ਸਫਲ ਬਣਾਉਣ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਹ 30 ਤਰੀਕ ਨੂੰ ਨੈਸ਼ਨਲ ਹਾਈਵੇ 54 ਹਰੀਕੇ ਵੀ ਜਾਮ ਕਰਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਇਸ ਮੌਕੇ ਜਸਵੰਤ ਸਿੰਘ ਪੱਖੋਪੁਰ ਸੁਖਦੇਵ ਸਿੰਘ ਸੀਤੋ ਅਮਰਿੰਦਰ ਸਿੰਘ ਸਧੌੜੀਆ ਜਗਜੀਤ ਸਿੰਘ ਸਰਾਲੀ ਮੰਡ ਜੋਨ ਪ੍ਰਧਾਨ ਕਾਰਜ ਸਿੰਘ ਸਭਰਾ ਸੁਖਜਿੰਦਰ ਸਿੰਘ ਰਾੜੀਆਂ ਵਾਲਾ ਕਾਬਲ ਸਿੰਘ ਵਰਿਆਹ ਸੁਵਿੰਦਰ ਪਾਲ ਸਿੰਘ ਰਸੂਲਪੁਰ ਹਰਜਿੰਦਰ ਸਿੰਘ ਪੱਖੋਪੁਰ ਜੋਨ ਪ੍ਰਧਾਨ ਗੁਰਬੀਰ ਸਿੰਘ ਭਉਵਾਲ ਯਾਦਵਿੰਦਰ ਸਿੰਘ ਸਭਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਆਦਿ ਹਾਜ਼ਰ ਸਨ।