← ਪਿਛੇ ਪਰਤੋ
ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਡਾ. ਮਨਮੋਹਨ ਸਿੰਘ ਨਾਲ ਸਾਂਝ ਨੂੰ ਕੀਤਾ ਚੇਤੇ, ਪੜ੍ਹੋ ਕੀ ਕਿਹਾ ਵਾਸ਼ਿੰਗਟਨ, 28 ਦਸੰਬਰ, 2024: ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਇਡਨ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਵੱਲੋਂ ਭਾਰਤ ਅਤੇ ਅਮਰੀਕਾ ਦਰਮਿਆਨ ਬਣਾਈ ਸਾਂਝ ਅਤੇ ਉਹਨਾਂ ਨਾਲ ਆਪਣੀਆਂ ਨਿੱਜੀ ਮੁਲਾਕਾਤਾਂ ਨੂੰ ਚੇਤੇ ਕੀਤਾ। ਬਾਇਡਨ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਇਕ ਸੱਚੇ ਸਟੇਟਸਮੈਨ ਤੇ ਸਮਰਪਿਤ ਜਨਤਕ ਸੇਵਕ ਸਨ। ਮੈਂ ਆਪਣੀ ਪਤਨੀ ਜਿਲ ਨਾਲ ਰਲ ਕੇ ਉਹਨਾਂ ਦੇ ਅਕਾਲ ਚਲਾਣੇ ’ਤੇ ਅਫਸੋਸ ਪ੍ਰਗਟ ਕਰਦਾ ਹਾਂ ਤੇ ਉਹਨਾਂ ਦੀ ਧਰਮ ਪਤਨੀ ਗੁਰਸ਼ਰਨ ਕੌਰ, ਤਿੰਨ ਧੀਆਂ ਤੇ ਭਾਰਤ ਦੇ ਲੋਕਾਂ ਨਾਲ ਇਹ ਦੁੱਖ ਸਾਂਝਾ ਕਰਦੇ ਹਾਂ।
Total Responses : 59