10 ਦਿਨ ਪਹਿਲਾਂ ਪਹਿਲਾਂ ਪਰਿਵਾਰ ਦੀ ਹਾਲਤ ਸੁਧਾਰਨ ਲਈ ਵਿਦੇਸ਼ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਖੁਦ ਵੈਂਟੀਲੇਟਰ 'ਤੇ...
ਹੋਇਆ ਗੰਭੀਰ ਬਿਮਾਰ ਤਾਂ ਨਾਲ ਦੇ ਸਾਥੀ ਅਸਪਤਾਲ ਵਿਚ ਛੱਡ ਕੇ ਦੌੜ ਗਏ
ਵੈਂਟੀਲੇਟਰ ਤੇ ਪਏ ਦੀ ਵੀਡੀਓ ਆਈ ਸਾਹਮਣੇ ਬੇਵਸ ਅਤੇ ਮਜਬੂਰ ਮਾਪਿਆਂ ਦੀ ਕੌਣ ਸੁਣੇਗਾ ਪੁਕਾਰ
ਰੋਹਿਤ ਗੁਪਤਾ
ਗੁਰਦਾਸਪੁਰ , 28 ਦਸੰਬਰ 2024- ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾ ਕਿ ਪੈਸੇ ਕਮਾਉਣ ਦੀ ਦੌੜ ਲੱਗੀ ਹੋਈ ਹੈ ਪਰ ਵਿਦੇਸ਼ ਵਿੱਚ ਜੇਕਰ ਕਿਸੇ ਨਾਲ ਕੋਈ ਅਨਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਸੰਗੀ ਸਾਥੀ ਵੀ ਉਸ ਨੂੰ ਅਕੇ ਕੱਲਾ ਛੱਡ ਕੇ ਭੱਜ ਨਿਕਲਦੇ ਹਨ।ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾੜੀ ਬੁੱਚਿਆਂ ਤੋਂ ਮਾਪਿਆਂ ਨੇ ਆਪਣੇ ਇਕਲੋਤੇ ਪੁੱਤਰ ਨੂੰ ਹਫਤਾ ਪਹਿਲਾਂ ਜੋਰਡਨ ਲਈ ਤੋਰਿਆ ਸੀ। ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਸਧਾਰਨ ਲਈ ਡੰਗਰ ਵੱਛੇ ਵੇਚ ਕੇ ਲਗਭਗ ਢਾਈ ਲੱਖ ਰੁਪਏ ਲਗਾ ਕੇ ਰੋਜੀ ਰੋਟੀ ਕਮਾਉਣ ਖਾਤਰ ਵਿਦੇਸ਼ ਗਿਆ ਸੀ। ਉਥੇ ਉਸਦੇ ਰਿਸ਼ਤੇਦਾਰਾਂ ਦੇ ਮੁੰਡੇ ਵੀ ਸੀ ਅਤੇ ਗੁਆਂਡੀ ਪਿੰਡ ਦਾ ਵੀ ਪਰ ਉੱਥੇ ਜਾ ਕੇ ਹਰਜਿੰਦਰ ਸਿੰਘ ਅਚਾਨਕ ਬਹੁਤ ਬਿਮਾਰ ਹੋ ਗਿਆ ਹੈ ਤਾਂ ਸੰਗੀ ਸਾਥੀ ਹੋਸਪਿਟਲ ਐਡਮਿਟ ਕਰਾ ਕੇ ਖਿਸਕ ਗਏ ਅਤੇ ਤਿੰਨ ਦਿਨਾਂ ਤੋਂ ਹਰਜਿੰਦਰ ਸਿੰਘ ਦੇ ਘਰਦਿਆਂ ਦਾ ਫੋਨ ਵੀ ਨਹੀਂ ਚੁੱਕ ਰਹੇ। ਉਧਰ ਪਰਿਵਾਰ ਕੋਲ ਕੁਝ ਵੀਡੀਓ ਪਹੁੰਚੀਆਂ ਹਨ ਜਿਨਾਂ ਵਿੱਚ ਵੈਂਟੀਲੇਟਰ ਤੇ ਪਿਆ ਨਜ਼ਰ ਆ ਰਿਹਾ ਹੈ। ਪਰਿਵਾਰ ਦੀ ਮਾਲੀ ਹਾਲਾਤ ਵੀ ਬਹੁਤ ਕਮਜ਼ੋਰ ਹੈ ਡੇਢ ਕਿੱਲੇ ਪੈਲੀ ਨਾਲ ਗੁਜ਼ਾਰਾ ਹੋ ਰਿਹਾ ਹੈ। ਬੇਬਸ ਪਿਤਾ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਗੁਹਾਰ ਲਗਾ ਰਿਹਾ ਹੈ ਕਿ ਜੀਂਦੇ ਜਾਗਦੇ ਉਸਦੇ ਇਕਲੋਤੇ ਪੁੱਤਰ ਨੂੰ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸਦਾ ਸਹੀ ਢੰਗ ਨਾਲ ਇਲਾਜ ਕਰਵਾ ਸਕੇ।
ਉੱਥੇ ਹੀ ਪਿੰਡ ਦੇ ਸਾਬਕਾ ਸਰਪੰਚ ਬੱਬੂ ਵੱਲੋਂ ਵੀ ਦੱਸਿਆ ਗਿਆ ਕਿ ਉਹ ਬਿਲਕੁਲ ਠੀਕ ਠਾਕ ਇੱਥੋਂ ਗਿਆ ਸੀ,ਜੋ ਕਿ ਹੁਣ ਬਿਮਾਰੀ ਵਿੱਚ ਘਿਰ ਗਿਆ ਹੈ। ਸੋ ਪੰਜਾਬ ਸਰਕਾਰ, ਸੈਂਟਰ ਸਰਕਾਰ ਜਾਂ ਫਿਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਵਾਰ ਦੀ ਬਾਂਹ ਫੜੀ ਜਾਵੇ ਅਤੇ ਉਨ੍ਹਾ ਦੀ ਬਣਦੀ ਮਦਦ ਕੀਤੀ ਜਾਵੇ,ਕਿਉਂਕਿ ਪਿੱਛੇ ਹਰਜਿੰਦਰ ਸਿੰਘ ਦਾ ਪਰਿਵਾਰ ਬਹੁਤ ਹੀ ਸਦਮੇ ਵਿੱਚ ਡੁੱਬਾ ਹੋਇਆ ਹੈ।