← ਪਿਛੇ ਪਰਤੋ
ਹਰਿਆਣਾ ਸਰਕਾਰ ਨੇ 1 ਜਨਵਰੀ ਤੋਂ ਸਕੂਲਾਂ ਵਿਚ 15 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਚੰਡੀਗੜ੍ਹ, 28 ਦਸੰਬਰ, 2024: ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਹਰਿਆਣਾ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ 1 ਤੋਂ 15 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ। ਇਸ ਉਪਰੰਤ 16 ਜਨਵਰੀ ਤੋਂ ਸਾਰੇ ਸਕੂਲ ਖੁੱਲ੍ਹ ਜਾਣਗੇ। ਇਹ ਛੁੱਟੀਆਂ ਸਰਦੀ ਦੇ ਮੌਸਮ ਕਾਰਣ ਕੀਤੀਆਂ ਗਈਆਂ ਹਨ। 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਸੀ ਬੀ ਐਸ ਈ ਤੇ ਆਈ ਸੀ ਐਸ ਈ ਬੋਰਡ ਪ੍ਰੀਖਿਆਵਾਂ ਦੇ ਪ੍ਰੈਕਟਿਲ ਲਈ ਸਕੂਲ ਆਉਣਾ ਪਵੇਗਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਇਕ ਟਵੀਟ ਵਿਚ ਸਕੂਲਾਂ ਵਿਚ ਛੁੱਟੀਆਂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
Total Responses : 59