ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ(ਰਜਿ) ਪੰਜਾਬ ਵੱਲੋਂ ਲਗਾਇਆ ਜਾਵੇਗਾ ਵਿਸ਼ਾਲ ਖੂਨਦਾਨ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 28 ਦਸੰਬਰ 2024- ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ(ਰਜਿ.) ਪੰਜਾਬ ਵੱਲੋਂ ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ ਨੇ ਦੱਸਿਆ ਕਿ ਡਾਕਟਰ ਨਿਤਨੇਮ ਸਿੰਘ ਤੇ ਬਾਵਾ ਮੋਟਰਜ ਦੇ ਸਹਿਯੋਗ ਨਾਲ ਲਗਾਇਆ ਜਾਣਾ ਇਸ ਮੌਕੇ ਤੇ ਕੈਪਟਨ ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਫ਼ਰੀਦਕੋਟ ਨੇ ਸੰਗਤ ਨੂੰ ਵੱਧ ਤੋਂ ਵੱਧ ਬਲੱਡ ਡੋਨੇਸ਼ਨ ਕਰਨ ਲਈ ਅਪੀਲ ਕੀਤੀ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ /ਇਸ ਸਮੇਂ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਨੀ ਬਾਵਾ ਜੀ, ਡਾਕਟਰ ਨਿਤਨੇਮ ਸਿੰਘ,ਕੈਪਟਨ ਧਰਮ ਸਿੰਘ ਗਿੱਲ, ਗੁਰਬਿੰਦਰ ਸਿੰਘ ਸਿੱਖਾਂਵਾਲਾ,ਗੁਰਜੀਤ ਹੈਰੀ ਢਿੱਲੋਂ, ਬੀਰ ਇੰਦਰ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ ਇਹ ਕੈਂਪ 13,14 ਜਨਵਰੀ 2025 ਨੂੰ ਸਥਾਨਕ ਬਾਵਾ ਮੋਟਰ, ਮਲੋਟ ਰੋਡ ਸ਼੍ਰੀ ਮੁਕਤਸਰ ਸਾਹਿਬ ਵਿੱਖੇ ਲਾਇਆ ਜਾ ਰਿਹਾ ਹੈ।