ਸੀ.ਬੀ.ਏ ਇਨਫੋਟੈਕ ਸ਼ੁਰੂ ਕਰਨ ਜਾ ਰਿਹਾ ਹੈ ਨਵੇਂ ਤਕਨੀਕੀ ਕੋਰਸ : ਇੰਜੀ.ਸੰਦੀਪ ਕੁਮਾਰ
ਚੰਗੀਆਂ ਕੰਪਨੀਆਂ ਨੌਕਰੀਆਂ ਹਾਸਲ ਕਰਨ ਵਾਲੇ ਚਾਹਵਾਨਾਂ ਲਈ ਇਹ ਮੌਕਾ ਸਭ ਤੋਂ ਵਧੀਆ
ਰੋਹਿਤ ਗੁਪਤਾ
ਗੁਰਦਾਸਪੁਰ, 27 ਦਸੰਬਰ ਸੀ.ਬੀ.ਏ ਇਨਫੋਟੈਕ ਕੰਪਿਊਟਰ ਅਤੇ ਆਈ.ਟੀ ਹੁਨਰ ਦੇ ਪ੍ਰਮੁੱਖ ਸਿੱਖਿਆ ਪ੍ਰਦਾਨ ਕਰਨ ਵਾਲੀ ਸੰਸਥਾ ਨੇ ਨਵੇਂ ਤਕਨੀਕੀ ਕੋਰਸ ਦੀ ਘੋਸ਼ਣਾ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਸਾਡੇ ਮਿਸ਼ਨ ਦਾ ਮੁੱਖ ਉਦੇਸ਼ ਹੈ ਵਿਦਿਆਰਥੀਆਂ ਨੂੰ ਉੱਚ ਮਿਆਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਕਾਮਯਾਬ ਬਣਾਉਣਾ। ਸੰਸਥਾ ਦੇ ਡਾਇਰੈਕਟਰ ਨੇ ਕਿਹਾ ਅੱਜ ਦੀ ਦੁਨੀਆ ਵਿਚ ਤਕਨੀਕੀ ਹੁਨਰ ਸਭ ਤੋਂ ਵੱਡੀ ਲੋੜ ਹੈ। ਸਾਡੇ ਕੋਰਸ ਵਿਦਿਆਰਥੀਆਂ ਨੂੰ ਉਹ ਸਾਰੀਆਂ ਜ਼ਰੂਰੀ ਗੱਲਾਂ ਸਿਖਾਉਂਦੇ ਹਨ ਜੋ ਉਹਨਾਂ ਨੂੰ ਆਧੁਨਿਕ ਆਈ.ਟੀ ਉਦਯੋਗ ਵਿਚ ਅੱਗੇ ਵਧਾਉਣ ਵਿਚ ਸਹਾਇਕ ਹਨ। ਸੀ.ਬੀ.ਏ ਇਨਫੋਟੈਕ ਵਲੋਂ ਦਿੱਤੇ ਜਾਣ ਵਾਲੇ ਮੁੱਖ ਕੋਰਸਾਂ ਵਿਚ ਸ਼ਾਮਲ ਹਨ : ਬੇਸਿਕ ਕੰਪਿਊਟਰ ਸਿਖਲਾਈ, ਪ੍ਰੋਫੈਸ਼ਨਲ ਆਈ.ਟੀ. ਹੁਨਰ, ਡਿਜੀਟਲ ਮਾਰਕੀਟਿੰਗ, ਕੋਡਿੰਗ ਅਤੇ ਡਿਵੈਲਪਮੈਂਟ, ਇਨਾਚੀਵਮੈਂਟਸ ਆਦਿ। ਸੀ.ਬੀ.ਏ ਇਨਫੋਟੈਕ ਨੇ ਸੈਂਕੜੇ ਵਿਦਿਆਰਥੀਆਂ ਨੂੰ ਉਚ ਪਦਵੀ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ਵਿਚ ਮਦਦ ਕੀਤੀ ਹੈ ਅਤੇ ਆਈ.ਟੀ ਦੀ ਦੁਨੀਆ ਵਿਚ ਸਫਲਤਾ ਹਾਲਸ ਕਰਨ ਵਿਚ ਉਹਨਾਂ ਦੀ ਮਦਦ ਕੀਤੀ ਹੈ। ਅਸੀਂ ਆਪਣੇ ਕੋਰਸਾਂ ਵਿਚ ਵਾਧਾ ਕਰਦੇ ਹੋਏ ਨਵੀਂ ਤਕਨੀਕੀ ਟ੍ਰੈਨਿੰਗ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ, ਜੋ ਵਿਦਿਆਰਥੀਆਂ ਨੂੰ ਤਕਨੀਕੀ ਖੇਤਰ ਵਿਚ ਹੋਰ ਮਜ਼ਬੂਤ ਬਣਾਵੇਗਾ। ਉਹਨਾਂ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਆਈ.ਟੀ ਦੇ ਖੇਤਰ ਵਿਚ ਅੱਗੇ ਵੱਧਣਾ ਚਾਹੁੰਦੇ ਹਨ ਉਹਨਾਂ ਲਈ ਇਹ ਮੌਕਾ ਬਹੁਤ ਵਧੀਆ ਹੈ ਉਹ ਅੱਜ ਹੀ ਸੀ.ਬੀ.ਏ ਇਨਫੋਟੈਕ ਵਿਖੇ ਰਜਿਸਟਰੇਸ਼ਨ ਕਰਵਾਉਣ ਅਤੇ ਇਕ ਸਾਲ ਜਾਂ 6 ਮਹੀਨੇ ਦਾ ਕੋਰਸ ਕਰਕੇ ਚੰਗੀਆਂ ਕੰਪਨੀਆਂ ਵਿਚ ਨੌਕਰੀਆਂ ਹਾਸਲ ਕਰ ਸਕਦੇ ਹਨ।