ਸੁਖਬੀਰ ਬਾਦਲ 'ਤੇ ਹਮਲੇ ਦਾ ਮਾਮਲਾ ! ਗਵਰਨਰ ਪੰਜਾਬ ਤੋਂ ਕਰਾਂਗੇ ਨਿਰਪੱਖ ਜਾਂਚ ਦੀ ਮੰਗ- ਅਕਾਲੀ ਲੀਡਰਸ਼ਿਪ
ਚੰਡੀਗੜ੍ਹ, 6 ਦਸੰਬਰ 2024 - ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਅਕਾਲੀ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੀਡਰਸ਼ਿਪ ਨੂੰ ਖਤਮ ਕਰਨ ਦੀ ਪੂਰੀ ਸਾਜ਼ਿਸ਼ ਹਾਕਮ ਦੇ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੂਰਾ ਘਟਨਾਕ੍ਰਮ ਕੈਮਰਿਆਂ ਵਿੱਚ ਕੈਦ ਹੋਇਆ ਪਰ ਫਿਰ ਵੀ ਇਸ ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
ਸੁਖਬੀਰ ਤੇ ਹਮਲੇ ਦਾ ਮਾਮਲਾ.......
- ਅਕਾਲੀ ਦਲ ਦੇ ਵੱਲੋਂ ਗਵਰਨਰ ਨੂੰ ਮਿਲਣ ਦਾ ਫੈਸਲਾ
- ਸਰਕਾਰ ਵੱਲੋਂ ਕੀਤੀ ਜਾਂਚ ਨੂੰ ਕਰਦੇ ਹਾਂ ਰੱਦ
- ਪੂਰੀ ਸਾਜ਼ਿਸ਼ ਪਿੱਛੇ ਆਮ ਆਦਮੀ ਪਾਰਟੀ ਤੇ ਸਰਕਾਰ ਦਾ ਹੱਥ
- ਪੰਜਾਬ ਸਰਕਾਰ ਤੇ ਪੁਲਿਸ ਘਟਨਾ ਨੂੰ ਗਲਤ ਰੰਗਤ ਦੇਣ ਲੱਗੀ
ਇਹ ਸਾਡੀਆਂ ਸਿੱਖ ਰਿਵਾਇਤਾਂ ਤੇ ਹਮਲਾ ਹੈ, ਸਰਕਾਰ ਨੇ ਨਹੀਂ ਦਿਖਾਈ ਸੰਜੀਦਗੀ, ਕੋਈ ਵੀ ਮੰਤਰੀ ਘਟਨਾ ਸਥਾਨ ਤੇ ਨਹੀਂ ਪਹੁੰਚਿਆ ਤੇ ਨਾ ਹੀ ਦੌਰਾ ਕੀਤਾ। ਉਹਨਾਂ ਕਿਹਾ ਕਿ ਰਾਜਪਾਲ ਨੂੰ ਮਿਲ ਕੇ ਨਿਰਪੱਖ ਜਾਂਚ ਦੀ ਕਰਾਂਗੇ ਮੰਗ।