ਦੂਜੀ ਵਾਰ ਫਿਰ ਕਿਸਾਨਾਂ ਤੇ ਦਾਗੇ ਗਏ ਅੱਥਰੂ ਗੈਸ ਦੇ ਗੋਲੇ, 3 ਕਿਸਾਨ ਜ਼ਖ਼ਮੀ
ਹਰਿਆਣਾ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ
ਕਿਸਾਨਾਂ ਨੇ ਬੈਰੀਕੇਟਿੰਗ ਹਟਾਈ
ਕਿਸਾਨਾਂ ਨੇ ਬਾਰਡਰ ਤੇ ਲਾਈਆਂ ਕਿੱਲਾਂ ਵੀ ਪੁੱਟੀਆਂ
ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦਾ ਕੀਤਾ ਇਸਤੇਮਾਲ
ਭਾਰੀ ਬੈਰੀਕੇਟਿੰਗ ਅੱਗੇ ਹੀ ਰੁਕੇ ਕਿਸਾਨ
ਪੁਲਿਸ ਦੀ ਕਾਰਵਾਈ ਦੌਰਾਨ ਕਿਸਾਨ ਨੂੰ ਲੱਗੀਆਂ ਭਾਰੀ ਸੱਟਾਂ
ਫਿਲਹਾਲ ਕਿਸਾਨਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇ ਰਹੀ ਹਰਿਆਣਾ ਪੁਲਿਸ
101 ਕਿਸਾਨਾਂ ਨੇ ਪੈਦਲ ਹੀ ਦਿੱਲੀ ਵੱਲ ਕੂਚ ਕਰਨ ਦਾ ਕੀਤਾ ਹੋਇਆ ਐਲਾਨ
ਜਿਨਾਂ ਦੇ ਵੱਲੋਂ ਅੱਜ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਹੈ।
ਸ਼ੰਭੂ : ਸ਼ੰਭੂ ਬਾਰਡਰ ਤੇ ਕਿਸਾਨਾਂ ਉੱਤੇ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ਕਿਸਾਨ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਕਿਸਾਨਾਂ ਤੇ ਇਸ ਵੇਲੇ ਭਾਰੀ ਮਾਤਰਾ ਵਿੱਚ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ।
ਜਾਣਕਾਰੀ ਇਹ ਹੈ ਕਿ ਕੁਝ ਕਿਸਾਨ ਇਸ ਦੌਰਾਨ ਜਖਮੀ ਹੋਏ ਹਨ। ਕਿਸਾਨਾਂ ਵੱਲੋਂ ਪੈਦਲ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨਾਂ ਨੂੰ ਰਸਤੇ ਦੇ ਵਿੱਚ ਹੀ ਹਰਿਆਣਾ ਪੁਲਿਸ ਦੇ ਵੱਲੋਂ ਰੋਕ ਦਿੱਤਾ ਗਿਆ ਹੈ। ਇਸ ਵੇਲੇ ਸ਼ੰਭੂ ਬਾਰਡਰ ਤੇ ਹਾਲਾਤ ਤਨਾਵਪੂਰਨ ਬਣੇ ਹੋਏ ਹਨ।
ਕਿਸਾਨ ਅਤੇ ਹਰਿਆਣਾ ਪੁਲਿਸ ਆਹਮੋ ਸਾਹਮਣੇ ਵਿਖਾਈ ਦੇ ਰਹੀ ਹੈ। ਦੂਜੇ ਪਾਸੇ ਅਥਰੂ ਗੈਸ ਦੇ ਗੋਲਿਆਂ ਕਾਰਨ ਕੁਝ ਕਿਸਾਨ ਜ਼ਖਮੀ ਵੀ ਦੱਸੇ ਜਾ ਰਹੇ ਹਨ।
ਦਰਅਸਲ ਕਿਸਾਨਾਂ ਦਾ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਮਾਰਚ ਸ਼ੁਰੂ ਹੋ ਚੁੱਕਾ ਹੈ। ਤਾਜ਼ਾ ਖ਼ਬਰ ਆਈ ਹੈ ਕਿ ਬੈਰੀਕੇਡ ਕਿਸਾਨਾਂ ਵਲੋ ਤੋੜ ਦਿੱਤੇ ਗਏ ਹਨ ਅਤੇ ਟੁੱਟੇ, ਕੰਡਿਆਲੀ ਤਾਰ ਉਖਾੜ ਦਿੱਤੀ ਗਈ ਹੈ। ਇਸ ਦੌਰਾਨ ਹਰਿਆਣਾ ਪੁਲਿਸ ਨੇ ਵਾਪਸ ਜਾਣ ਦੀ ਦਿੱਤੀ ਚੇਤਾਵਨੀ, ਜਦੋ ਕਿਸਾਨ ਨਾ ਟਲੇ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦੂਜੀ ਵਾਰ ਦਾਗੇ ਗਏ ਹਨ। ਇਸ ਦੌਰਾਨ ਘਟੋ ਘਟ 10-12 ਹੰਝੂ ਗੈਸ ਦੇ ਗੋਲੇ ਛੱਡੇ ਗਏ ਹਨ।
ਹੁਣ ਦੁਪਹਿਰ ਦੇ 3 ਵਜੇ ਦੇ ਕਰੀਬ ਪੁਲਿਸ ਨੇ ਆਪਣਾ ਐਕਸ਼ਨ ਤੇਜ਼ ਕਰ ਦਿੱਤਾ ਗਿਆ ਹੈ। ਕਿਸਾਨ ਵੀ ਗਿੱਲੀਆਂ ਬੋਰੀਆਂ ਪਾ ਕੇ ਬਚਨ ਦੀ ਕੋਸ਼ਸ਼ ਕਰ ਰਹੇ ਹਨ।
ਪਹਿਲਾਂ ਹਰਿਆਣਾ ਪੁਲਿਸ ਸਿਰਫ ਪੁਲ ਉਪਰ ਹੀ ਹੰਝੂ ਗੈਸ ਦੇ ਗੋਲੇ ਛੱਡ ਰਹੀ ਸੀ ਪਰ ਹੁਣ ਹਰ ਪਾਸੇ ਗੋਲੇ ਛੱਡੇ ਜਾ ਰਹੇ ਹਨ।
ਖ਼ਬਰ ਇਹ ਵੀ ਹੈ ਕਿ ਅੱਥਰੂ ਗੈਸ ਦੇ ਗੇਲੇ ਵੱਜਣ ਕਾਰਨ 2-3 ਕਿਸਾਨ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਇਨ੍ਹਾਂ ਹੰਝੂ ਗੈਸ ਦੇ ਗੋਲਿਆਂ ਦੀ ਰੇਂਜ ਘਟੋ ਘਟ 400-450 ਮੀਟਰ ਹੁੰਦੀ ਹੈ।