← ਪਿਛੇ ਪਰਤੋ
ਹਰਿਆਣਾ ਗੁਰਦੁਆਰਾ ਕਮੇਟੀ ਨੇ ਬਜਟ ਬਣਾਉਣ ਵਾਸਤੇ ਸਬ ਕਮੇਟੀ ਦਾ ਕੀਤਾ ਗਠਨ ਬਾਬੂਸ਼ਾਹੀ ਨੈਟਵਰਕ ਕੁਰੂਕਸ਼ੇਤਰ, 27 ਜੂਨ, 2025: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਜਟ ਤਿਆਰ ਕਰਨ ਵਾਸਤੇ ਇਕ ਸਬ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ ਝੀਂਡਾ ਦੀ ਅਗਵਾਈ ਹੇਠ ਜਨਰਲ ਇਜਲਾਸ ਹੋਇਆ ਜਿਸ ਵਿਚ 104 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਜਾਣਾ ਸੀ ਪਰ ਜਦੋਂ ਬਜਟ ਪੇਸ਼ ਕੀਤਾ ਗਿਆ ਤਾਂ ਮੈਂਬਰਾਂ ਨੇ ਤੌਖਲਾ ਪ੍ਰਗਟ ਕੀਤਾ ਕਿ ਬਜਟ ਤਜਵੀਜ਼ਾਂ ਸਪਸ਼ਟ ਨਹੀਂ ਹਨ ਕਿ ਕਿੰਨਾ ਖਰਚ ਤੇ ਕਿੰਨੀ ਆਮਦਨ ਆਵੇਗੀ ਤੇ ਕਿਸ ਕੰਮ ’ਤੇ ਕਿੰਨੇ ਪੈਸੇ ਖਰਚ ਕੀਤੇ ਜਾਣਗੇ। ਇਸ ਉਪਰੰਤ ਫੈਸਲਾ ਲਿਆ ਗਿਆ ਕਿ ਇਕ ਸਬ ਕਮੇਟੀ ਗਠਿਤ ਕੀਤੀ ਜਾਵੇ । ਇਸ ਮੌਕੇ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ 7 ਮੈਂਬਰ ਹਰਿਆਣਾ ਗੁਰਦੁਆਰਾ ਕਮੇਟੀ ਦੇ ਸ਼ਾਮਲ ਹੋਣਗੇ ਤੇ ਇਹਨਾਂ ਤੋਂ ਇਲਾਵਾ ਦੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਆਡੀਟਰ ਸ਼ਾਮਲ ਹੋਣਗੇ ਜਿਹਨਾਂ ਦੀ ਮਦਦ ਬਜਟ ਤਿਆਰ ਕਰਨ ਵਾਸਤੇ ਲਈ ਜਾਵੇਗੀ।
Total Responses : 455