ਸਰਕਾਰੀ ਪ੍ਰਾਇਮਰੀ ਸਕੂਲ ਜਖ਼ਵਾਲੀ ਨੂੰ ਦਾਨੀ ਸੱਜਣਾਂ ਵੱਲੋਂ ਦਿੱਤੇ ਗਏ 12 ਪੱਖੇ
ਗੁਰਪ੍ਰੀਤ ਸਿੰਘ ਜਖ਼ਵਾਲੀ।
ਫਤਹਿਗੜ੍ਹ ਸਾਹਿਬ 11 ਜੁਲਾਈ- ਸ੍ਰੀ ਗੁਰੂ ਰਵਿਦਾਸ ਸਭਾ ਰਜਿ: (ਫਤਿਹਗੜ੍ਹ ਸਾਹਿਬ) ਪਿੰਡ ਜਖਵਾਲੀ ਦੇ ਯਤਨਾਂ ਸਦਕਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਜਖਵਾਲੀ ਨੂੰ ਦਾਨ ਦੇ ਰੂਪ ਵਿੱਚ ਦਿੱਤੇ ਗਏ 12 ਪੱਖੇ, ਇਸ ਮੌਕੇ ਪੱਤਰਕਾਰ ਗੁਰਪ੍ਰੀਤ ਸਿੰਘ ਜਖ਼ਵਾਲੀ ਨੇ ਦੱਸਿਆ ਕਿ ਸਕੂਲ ਵਿੱਚ ਵੱਡੇ ਕਮਰੇ ਹੋਣ ਕਰਕੇ ਦੋ ਪੱਖਿਆਂ ਦੀ ਹਵਾ ਘੱਟ ਸੀ ਅਤੇ ਬੱਚਿਆਂ ਨੂੰ ਗਰਮੀ ਵਿੱਚ ਪਰੇਸ਼ਾਨ ਵੇਖਦੇ ਹੋਏ, ਕੰਧਾਂ ਉੱਪਰ ਸਾਈਡ ਵਾਲੇ 12 ਪੱਖੇ ਤਿੰਨ ਕਮਰਿਆਂ ਵਿੱਚ ਲਗਵਾਏ ਗਏ। ਸਕੂਲ ਦੇ ਮੁਖੀ ਜਸਵੀਰ ਸਿੰਘ ਵੱਲੋਂ ਸ੍ਰੀ ਗੁਰੂ ਰਵਿਦਾਸ ਸਭਾ ਤੇ ਸਹਿਯੋਗੀ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਚੰਦ ਸਿੰਘ ਲੰਬਰਦਾਰ ਨੇ ਦੱਸਿਆ ਕਿ ਸਾਡੇ ਲਈ ਤਾਂ ਮੁੱਖ ਪਿੰਡ ਦਾ ਸਕੂਲ ਅਤੇ ਬੱਚਿਆਂ ਦਾ ਭਵਿੱਖ ਹੈ। ਸਭਾ ਦੇ ਪ੍ਰਧਾਨ ਮੰਗਤ ਰਾਮ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਜਖਵਾਲੀ ਵੱਲੋਂ ਕੀਤੇ ਗਏ,ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਇਹਨਾਂ ਨਾਲ ਸਕੂਲ ਮੁਖੀ ਜਸਵੀਰ ਸਿੰਘ, ਮੈਡਮ ਮਨਪ੍ਰੀਤ ਕੌਰ ,ਮੈਡਮ ਦੀਕਸਾ ਜੋਸ਼ੀ, ਪ੍ਰਧਾਨ ਮੰਗਤ ਰਾਮ,ਸੁਖਵਿੰਦਰ ਸਿੰਘ ਬਿੱਟੂ, ਲੰਬੜਦਾਰ ਹਰਚੰਦ ਸਿੰਘ ਜਖਵਾਲੀ ਅਤੇ ਪਿਆਰੇ ਬੱਚੇ ਹਾਜ਼ਰ ਰਹੇ।