ਬਠਿੰਡਾ:ਪੰਚਾਇਤੀ ਉਪ ਚੋਣਾਂ ਲਈ ਜ਼ਿਲ੍ਹੇ ਵਿੱਚ ਪਹਿਲੇ ਦਿਨ ਨਹੀਂ ਹੋਏ ਕੋਈ ਨਾਮਜ਼ਦਗੀ ਪੱਤਰ ਦਾਖ਼ਲ
ਅਸ਼ੋਕ ਵਰਮਾ
ਬਠਿੰਡਾ, 14 ਜੁਲਾਈ 2025: ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ ਲਈ ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਵਾਸਤੇ ਅੱਜ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ (14 ਜੁਲਾਈ ਨੂੰ) ਕਿਸੇ ਵੀ ਉਮੀਦਵਾਰ ਵੱਲੋਂ ਕੋਈ ਵੀ ਨਾਮਜ਼ਦਗੀ ਪੱਤਰ ਨਹੀਂ ਭਰਿਆ ਗਿਆ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਉਪ ਚੋਣਾਂ ਲਈ 17 ਜੁਲਾਈ ਤੱਕ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। ਜਮ੍ਹਾਂ ਕਰਵਾਏ ਨਾਮਜ਼ਦਗੀ ਪੱਤਰਾਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ, 19 ਜੁਲਾਈ ਨੂੰ ਜਮ੍ਹਾਂ ਕਰਵਾਏ ਹੋਏ ਨਾਮਜ਼ਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ ਅਤੇ 27 ਜੁਲਾਈ ਨੂੰ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮੈਡਮ ਕੰਚਨ ਨੇ ਪੰਚਾਇਤੀ ਉਪ ਚੋਣਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ 46 ਵਾਰਡਾਂ ਲਈ ਪੰਚ ਉਮੀਦਵਾਰਾਂ ਲਈ ਵੋਟਿੰਗ ਹੋਵੇਗੀ। ਬਠਿੰਡਾ ਬਲਾਕ ਦੇ ਪਿੰਡ ਬਸਤੀ ਬਾਜ਼ੀਗਰ ਦੇ ਵਾਰਡ ਨੰਬਰ 2, 3, 4, ਦਿਉਣ ਦੇ ਵਾਰਡ ਨੰਬਰ 2, ਦਿਉਣ ਖੁਰਦ ਦੇ ਵਾਰਡ ਨੰਬਰ 3, ਪਿੰਡ ਮੀਆਂ ਦੇ ਵਾਰਡ ਨੰਬਰ 2, ਤਲਾਬ ਨਹਿਰ ਬਸਤੀ ਦੇ ਵਾਰਡ ਨੰਬਰ 9 ਅਤੇ ਵਿਰਕ ਕਲਾਂ ਦੇ ਵਾਰਡ ਨੰਬਰ 1, ਬਲਾਕ ਭਗਤਾ ਭਾਈਕਾ ਦੇ ਪਿੰਡ ਬੁਰਜ ਥਰੋੜ੍ਹ ਦੇ ਵਾਰਡ ਨੰਬਰ 3, ਹਮੀਰਗੜ੍ਹ ਦੇ ਵਾਰਡ ਨੰਬਰ 2,3 ਅਤੇ ਨਿਓਰ ਦੇ ਵਾਰਡ ਨੰਬਰ 2 ਲਈ ਉਪ ਚੋਣ ਹੋਵੇਗੀ।
ਇਸੇ ਤਰ੍ਹਾਂ ਬਲਾਕ ਗੋਨਿਆਣਾ ਦੇ ਪਿੰਡ ਭੋਖੜਾ ਖੁਰਦ ਦੇ ਵਾਰਡ ਨੰਬਰ 6, ਕੋਠੇ ਚੇਤ ਸਿੰਘ ਵਾਲਾ ਦੇ ਵਾਰਡ ਨੰਬਰ 3, 4, 7, ਕੋਠੇ ਕੌਰ ਸਿੰਘ ਵਾਰਡ ਨੰਬਰ1, ਮਹਿਮ ਸਵਾਈ ਦੇ ਵਾਰਡ ਨੰਬਰ 8, ਇਸੇ ਤਰ੍ਹਾਂ ਬਲਾਕ ਮੌੜ ਦੇ ਪਿੰਡ ਬਗੇਹਰ ਚੜ੍ਹਤ ਸਿੰਘ ਵਾਲਾ ਦੇ ਵਾਰਡ ਨੰਬਰ 1, ਬੁਰਜ ਅਤੇ ਬੁਰਜ ਸੇਮਾ ਦੇ ਵਾਰਡ ਨੰਬਰ 4-4, ਬਲਾਕ ਨਥਾਣਾ ਦੇ ਭਾਈ ਹਰਜਿੰਦਰ ਸਿੰਘ ਨਗਰ ਦੇ ਵਾਰਡ ਨੰਬਰ 7, ਬੁਰਜ ਕਾਹਨ ਸਿੰਘ ਵਾਲਾ ਦੇ ਵਾਰਡ ਨੰਬਰ 2 ਅਤੇ 4, ਚੱਕ ਬਖਤੂ ਦੇ ਵਾਰਡ ਨੰਬਰ 3 ਅਤੇ 4, ਢੇਲਵਾਂ ਦੇ ਵਾਰਡ ਨੰਬਰ 2, ਕੋਠੇ ਗੋਬਿੰਦ ਨਗਰ ਦੇ ਵਾਰਡ ਨੰਬਰ 3, ਸ਼ਹੀਦ ਬਾਬਾ ਜੀਵਨ ਸਿੰਘ ਨਗਰ ਦੇ ਵਾਰਡ ਨੰਬਰ 2 ਤੇ ਤੁੰਗਵਾਲੀ ਦੇ ਵਾਰਡ ਨੰਬਰ 4 ਅਤੇ ਕਲਿਆਣਾ ਸੁੱਖਾ ਦੇ ਵਾਰਡ ਨੰਬਰ 2 ਵਿਖੇ ਉਪ ਚੋਣ ਹੋਵੇਗੀ।
ਇਸੇ ਤਰ੍ਹਾਂ ਬਲਾਕ ਫੂਲ ਦੇ ਪਿੰਡ ਦੁੱਲੇਵਾਲਾ ਦੇ ਵਾਰਡ ਨੰਬਰ 3, ਹਰਨਾਮ ਸਿੰਘ ਵਾਲਾ ਵਾਰਡ ਨੰਬਰ 2, ਟੱਲਵਾਲੀ ਦੇ ਵਾਰਡ ਨੰਬਰ 2 ਅਤੇ 5, ਬਲਾਕ ਰਾਮਪੁਰਾ ਦੇ ਪਿੰਡ ਭੂੰਦੜ ਦੇ ਵਾਰਡ ਨੰਬਰ 1, ਕੌਟੜਾ ਕੌੜਾ ਦੇ ਵਾਰਡ ਨੰਬਰ 4, ਬਲਾਕ ਸੰਗਤ ਦੇ ਪਿੰਡ ਬਾਜ਼ਕ ਦੇ ਵਾਰਡ ਨੰਬਰ 1 ਅਤੇ 9, ਮਛਾਣਾ ਦੇ ਵਾਰਡ ਨੰਬਰ 7 ਅਤੇ ਪਿੰਡ ਘੁੱਦਾ ਦੇ ਵਾਰਡ ਨੰਬਰ 2, ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ਦੇ ਪਿੰਡ ਜੱਜਲ ਦੇ ਵਾਰਡ ਨੰਬਰ 3, ਲੈਲੇਵਾਲਾ ਦੇ ਵਾਰਡ ਨੰਬਰ 2 ਤੇ 3, ਨੱਤ ਦੇ ਵਾਰਡ ਨੰਬਰ 4 ਅਤੇ ਸੇਖ਼ਪੁਰਾ ਦੇ ਵਾਰਡ ਨੰਬਰ 2 ਲਈ ਉਪ ਚੋਣ 27 ਜੁਲਾਈ ਨੂੰ ਹੋਵੇਗੀ।