ਪੰਚਾਇਤ ਨੇ ਪ੍ਰਵਾਸੀਆਂ ਨੂੰ ਪਿੰਡ ਛੱਡ ਕੇ ਜਾਣ ਦਾ ਮਤਾ ਕੀਤਾ ਪਾਸ
ਰਵਿੰਦਰ ਸਿੰਘ
ਖਮਾਣੋ, 13 ਜੁਲਾਈ 2025 : ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖਮਾਣੋ ਅਧੀਨ ਆਉਂਦੇ ਪਿੰਡ ਲਖਨਪੁਰ ਗਰਚਾਂ ਪੱਤੀ ਵਿਖੇ ਇਕ ਨਵਾਂ ਵਿਵਾਦ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਪੰਚਾਇਤ ਵੱਲੋਂ ਨਜਾਇਜ਼ ਤੌਰ ਤੇ ਪਿੰਡ ਵਿੱਚ ਬੈਠੇ, ਬਿਨਾਂ ਕਿਸੇ ਪਹਿਚਾਣ ਤੋਂ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿੱਚੋਂ ਜਾਣ ਲਈ ਮਤਾ ਪਾਸ ਕੀਤਾ ਹੈ ਤੇ ਉਨ੍ਹਾਂ ਨੂੰ ਇੱਕ ਹਫਤੇ ਦਾ ਪਿੰਡ ਵਿੱਚੋਂ ਜਾਣ ਲਈ ਸਮਾਂ ਦਿੱਤਾ ਗਿਆ ਹੈ ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸੂਏ ਲਾਗੇ ਕੁੱਝ ਪ੍ਰਵਾਸੀਆਂ ਵਲੋ ਝੁੱਗੀਆਂ ਬਣਾ ਕੇ ਨਜਾਇਜ ਕਬਜਾ ਕੀਤਾ ਹੋਏ । ਜਿਹੜੇ ਇੱਥੇ ਨਜਾਇਜ ਤੌਰ ਤੇ ਹਨ, ਜਿਨ੍ਹਾਂ ਕੋਲ ਕੋਈ ਪਹਿਚਾਣ ਪਤਰ ਤੱਕ ਨਹੀਂ ਹੈ । ਅਸੀਂ ਇਨ੍ਹਾਂ ਕੋਲੋਂ ਪੁੱਛ ਵੀ ਚੁੱਕੇ ਹਾਂ ਕਿ ਤੁਸੀਂ ਕਿੱਥੋਂ ਆਏ ਹੋ ਪਰ ਹਾਲੇ ਤੱਕ ਕਿਸੇ ਨੇ ਵੀ ਸਾਨੂੰ ਆਪਣਾ ਪਤਾ ਤਕ ਨਹੀਂ ਦਸਿਆ ਅਤੇ ਨਾ ਕੋਈ ਪਹਿਚਾਣ ਦਿਖਾਈ ਹੈ ।
ਇਹ ਲੋਕ ਪਿੰਡ ਵਿਚ ਨਸ਼ੇ ਦੀ ਹਾਲਤ ਵਿੱਚ ਸਾਰਾ ਦਿਨ ਘੁੰਮਦੇ ਹਨ । 200 ਦੇ ਕਰੀਬ ਇਹ ਸਾਰੇ ਪ੍ਰਵਾਸੀ ਜਿਨ੍ਹਾਂ ਵਿੱਚ ਬੱਚੇ ਬਜ਼ੁਰਗ ਅਤੇ ਨੌਜਾਵਨ ਹੈ ਜਿਹੜੇ ਇੱਥੇ ਪਿਛਲੇ ਕਰੀਬ ਦੋ ਤਿੰਨ ਸਾਲ ਤੋਂ ਜਗਲ਼ਾਤ ਮਹਿਕਮੇ ਦੀ ਜਗ੍ਹਾ ਤੇ ਰਹਿ ਰਹੇ ਹਨ ।
ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਬਿਨਾ ਪਹਿਚਾਣ ਤੋਂ ਰਹਿ ਰਹੇ ਇਨ੍ਹਾਂ ਲੋਕਾਂ ਨੂੰ ਇਥੋਂ ਭਜਾਇਆ ਜਾਵੇ । ਫਿਲਹਾਲ ਪਿੰਡ ਦੀ ਪੰਚਾਇਤ ਨੇ ਇਕ ਮਤਾ ਪਾਸ ਕਰ ਇਨ੍ਹਾਂ ਨੂੰ ਇਥੋਂ ਜਾਣਾ ਲਈ ਕਿਹਾ ਗਿਆ ਹੈ ਅਤੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ।
ਇਸ ਤੋਂ ਇਲਾਵਾ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ, ਕਿਉਂਕਿ ਪਿੰਡ ਵਿੱਚ ਕਿਸੇ ਪ੍ਰਕਾਰ ਦੀਆਂ ਲੁੱਟ ਖੋਹ, ਨਸ਼ਿਆਂ ਵਰਗੀਆਂ ਅਪਰਾਧਕ, ਘਟਨਾਵਾਂ ਘਟਨਾਵਾਂ, ਦਾ ਡਰ ਬਣਿਆ ਰਹਿੰਦਾ ਹੈ ।