'ਸਿਹਤ ਕੇਂਦਰ' ਨੂੰ ਟੀਕਾ ਲਾਓ ਕਮਿਸ਼ਨਰ ਸਾਬ੍ਹ! ਅਵਾਮ ਨੂੰ ਤੰਦਰੁਸਤ ਕਰਨ ਵਾਲਾ 'ਖੁਦ' ਕਰ ਰਿਹੈ ਇਲਾਜ ਦੀ ਮੰਗ
ਆਯੁਸ਼ਮਾਨ ਅਰੋਗਿਆ ਕੇਂਦਰ (ਮੁਹੱਲਾ ਕਲੀਨਿਕ) ਖੁਦ ਪ੍ਰਸ਼ਾਸਨ ਤੋਂ ਇਲਾਜ ਦੀ ਕਾਰ ਰਿਹਾ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ 13 ਜੁਲਾਈ 2025-ਉੱਘੇ ਸਮਾਜ ਸੇਵਕ ਅਤੇ ਸਕੱਤਰ ਅਰਵਿੰਦ ਸ਼ਰਮਾ ਜੋ ਹਰ ਵਕਤ ਕੋਈ ਨਾ ਕੋਈ ਸਮਾਜਿਕ ਮੁੱਦਾ ਉਠਾ ਕੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਤੱਤਪਰ ਰਹਿੰਦੇ ਹਨ।
ਹੁਣ ਉਹਨਾਂ ਵੱਲੋ ਮਾਡਲ ਟਾਊਨ ਡਾਕਘਰ ਦੇ ਸਾਹਮਣੇ ਆਯੁਸ਼ਮਾਨ ਅਰੋਗਿਆ ਕੇਂਦਰ ਮੁਹੱਲਾ ਕਲੀਨਿਕ ਜੋ ਸਫਾਈ ਨਾ ਹੋਣ ਕਰਕੇ ਖੁਦ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ, ਬਾਰੇ ਨਗਰ ਦੇ ਕਮਿਸ਼ਨਰ ਨੂੰ ਲਿਖਤੀ ਪੱਤਰ ਦੇ ਕੇ ਇਸ ਪਾਸੇ ਵੱਲ ਧਿਆਨ ਦੇਣ ਲਈ ਕਿਹਾ।
ਸ਼ਰਮਾ ਨੇ ਕਿਹਾ ਕਿ ਗੇਟ ਦੇ ਬਾਹਰ ਗੰਦਗੀ ਕਾਰਨ ਹਾਲਤ ਬਹੁਤ ਖ਼ਰਾਬ ਹੈ! ਡਾਕਘਰ ਮਾਡਲ ਟਾਊਨ ਦੇ ਸਾਹਮਣੇ ਆਯੁਸ਼ਮਾਨ ਮੁਹੱਲਾ ਕਲੀਨਿਕ) ਅਤੇ ਸਥਾਨਕ ਜਨਮ/ਮੌਤ ਦਰਜ ਕਰਨ ਲਈ ਜੌ ਦਫ਼ਤਰ ਹੈ। ਕੁਝ ਸਮਾਂ ਪਹਿਲਾਂ ਇਸ ਕੇਂਦਰ ਦੇ ਬਾਹਰ ਮਰੀਜਾ ਦੇ ਲਈ ਵਾਸ਼ਰੂਮ ਬਣਾਏ ਗਏ ਸਨ। ਪਰ ਅੱਜ ਕਲ ਉਹ ਬੰਦ ਹਨ ਅਤੇ ਬਾਹਰ ਬਹੁਤ ਸਾਰੀ ਗੰਦਗੀ ਹੈ।
ਕੂੜੇ ਦੇ ਢੇਰ ਹਨ ਅਤੇ ਬਦਬੂ ਆ ਰਹੀ ਹੈ ਤੇ ਇੱਕ ਵਾਸਰੂਮ ਨੂੰ ਤਾਲਾ ਲਗਾ ਕੇ ਰੱਖਿਆ ਹੋਇਆ ਹੈ। ਅਜਿਹਾ ਲੱਗਦਾ ਹੈ। ਆਯੁਸ਼ਮਾਨ ਅਰੋਗਿਆ ਕੇਂਦਰ (ਮੁਹੱਲਾ ਕਲੀਨਿਕ) ਖੁਦ ਪ੍ਰਸ਼ਾਸਨ ਤੋਂ ਇਲਾਜ ਦੀ ਮੰਗ ਕਰ ਰਿਹਾ ਹੈ (ਤਸਵੀਰਾਂ ਵਿੱਚ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਹੈ।
ਇਕ ਪਾਸੇ ਤਾਂ ਹਕੂਮਤ ਨੇ ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤਹਿਤ ਸੂਬਾਈ ਵਾਸੀ 10 ਲੱਖ ਰੁਪਏ ਦਾ ਡਾਕਟਰੀ ਇਲਾਜ ਨਕਦੀ ਰਹਿਤ ਕਰਵਾ ਸਕਦੇ ਹਨ ਬਰਸਾਤ ਦੇ ਮੌਸਮ ਦੌਰਾਨ (ਮਾਨਸੂਨ ਸ਼ੁਰੂ ਹੁੰਦਾ ਹੈ) ਕੋਈ ਨਾ ਕੋਈ ਬਿਮਾਰੀ ਫੈਲ ਸਕਦੀ ਹੈ।
ਸਿਹਤ ਵਿਭਾਗਵੱਲੋ ਜੇਕਰ ਲੋਕਾਂ ਨੂੰ ਓਹਨਾਂ ਦੀ ਗਲਤੀ ਤੇ ਚਲਾਨ ਜਾਰੀ ਕੀਤੇ ਜਾ ਸਕਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੌਣ ਕਰੇਗਾ। ਅਰਵਿੰਦ ਸ਼ਰਮਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ।
ਇਸ ਬਾਰੇ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਮੈਟਰ ਵੱਲ ਦੇਖਦਾ। ਹੁਣ ਉਮੀਦ ਕੀਤੀ ਜਾਂਦੀ ਹੈ ਕਿ ਕਮਿਸ਼ਨਰ ਨਗਰ ਨਿਗਮ ਜਲਦੀ ਹੀ ਇਸ ਮਸਲੇ ਦਾ ਹਾਲ ਕਰਨਗੇ।