ਜਗਰਾਓ: ਭਾਜਪਾ ਨੇ ਖੋਲ੍ਹਿਆ ਆਪਣਾ ਨਵਾਂ ਦਫ਼ਤਰ
ਜਗਰਾਓ (ਦੀਪਕ ਜੈਨ)
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਦਾ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਉਦਘਾਟਨ ਹੋਇਆ। ਸਥਾਨਕ ਜੀ ਟੀ ਰੋਡ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ ਨੇ ਕਿਹਾ ਕਿ ਇਸ ਦਫ਼ਤਰ ਤੋਂ ਆਮ ਲੋਕਾਂ ਨੂੰ ਜਿੱਥੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਮਿਲੇਗੀ ਉੱਥੇ ਪਾਰਟੀ ਵਰਕਰਾਂ ਨੂੰ ਇਕ ਕਾਮਨ ਜਗਾ ਦਿੱਤੀ ਹੈ ਤਾਂ ਕਿ ਕੋਈ ਵਰਕਰ ਆਪਣੀ ਗੱਲ ਇੱਥੇ ਆ ਕੇ ਦੱਸ ਸਕਦਾ ਹੈ। ਇਸ ਮੌਕੇ ਗੇਜਾ ਰਾਮ ਵਾਲਮੀਕੀ, ਸਾਬਕਾ ਐੱਮਪੀ ਅਮਰੀਕ ਸਿੰਘ ਅਲੀਵਾਲ, ਹਲਕਾ ਇੰਚਾਰਜ ਕੁੰਵਰ ਨਰਿੰਦਰ ਸਿੰਘ ਸਮੇਤ ਭਾਜਪਾ ਆਗੂਆਂ ਨੇ ਜ਼ਿਲ੍ਹਾ ਦਫ਼ਤਰ ਖੁੱਲਣ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਹੁਣ ਭਾਜਪਾ ਦਾ ਹੈ ਅਤੇ ਪੰਜਾਬ ਵਿਚ ਡਬਲ ਇੰਜਨ ਸਰਕਾਰ ਬਣੇਗੀ ਜਿਸ ਨਾਲ ਪੰਜਾਬ ਦਾ ਵਿਕਾਸ ਹੋਵੇਗਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਪ੍ਰਦੀਪ ਜੰਡ ਤੇ ਗੁਰਸਿਮਰਨ ਸਿੰਘ, ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ, ਸਰਕਲ ਪ੍ਰਧਾਨ ਨਵਨੀਤ ਗੁਪਤਾ ਸ਼ਿਸ਼ੂ ਤੇ ਟੋਨੀ ਵਰਮਾ, ਜ਼ਿਲ੍ਹਾ ਮੀਤ ਪ੍ਰਧਾਨ ਕ੍ਰਿਸ਼ਨ ਕੁਮਾਰ, ਜਗਦੇਵ ਦਿਉਲ, ਪ੍ਰਭਜੋਤ ਸਿੰਘ ਜੋਤੀ, ਜਗਜੀਵਨ ਸਿੰਘ ਰਕਬਾ, ਸੇਵਾ ਮੁਕਤ ਐੱਸਡੀਐੱਮ ਹਰਕੰਵਲਜੀਤ ਸਿੰਘ, ਜਗਤਾਰ ਸਿੰਘ ਬਾਂਗੜ, ਦਰਸ਼ਨ ਸ਼ੰਮੀ, ਸੁਸ਼ੀਲ ਜੈਨ, ਗੁਰਜੰਟ ਸਿੰਘ, ਸਰਬਜੀਤ ਕੌਰ, ਗੁਰਦਿਆਲ ਸਿੰਘ, ਕੁਲਵੰਤ ਭਾਰਤੀ, ਗੌਰਵ ਗੁਪਤਾ, ਹਰਬੰਸ ਲਾਲ ਗੁਪਤਾ, ਪ੍ਰਦੂਮਨ ਬਾਂਸਲ, ਰਾਜਪਾਲ ਜੈਨ, ਸੌਰਵ ਗਰਗ, ਸ਼ੁਭਮ ਮੁੱਲਾਂਪੁਰ, ਸੁਰੇਸ਼ ਗਰਗ, ਸਾਬਕਾ ਐੱਮਸੀ ਅੰਕੁਸ਼ ਧੀਰ, ਐਡਵੋਕੇਟ ਵਿਵੇਕ ਭਾਰਦਵਾਜ, ਅਸ਼ੀਸ਼ ਗੁਪਤਾ, ਲਲਿਤ ਮੋਹਨ ਜੈਨ, ਬਿਪਨ ਬਾਂਸਲ, ਅਨੁਰਾਗ ਮੰਗਲਾ, ਹਰਵਿੰਦਰ ਸਿੰਘ, ਪੰਡਿਤ ਵਿਪਨ, ਸੁਸ਼ੀਲ ਗੋਇਲ, ਜਨਕ ਰਾਜ, ਦਲੀਪ, ਅੰਮ੍ਰਿਤ ਪਾਲ, ਸ਼ੰਮੀ ਸ਼ਰਮਾ, ਜਤਿੰਦਰ ਸਹਿਗਲ, ਜਿੰਦਰ ਪਾਲ ਧੀਮਾਨ, ਨਿਰਮਲ ਭੁੱਲਰ, ਸੁਰੇਸ਼ ਖੰਨਾ ਆਦਿ ਹਾਜ਼ਰ ਸਨ।