ਖੰਨਾ ਵਿੱਚ ਸਿਰ ਚੜ੍ਹ ਕੇ ਪੈਂਦੀ ਗਰਮੀ ਨੇ ਲੋਕਾਂ ਦੀ ਜ਼ਿੰਦਗੀ ਕਰ ਦਿੱਤੀ ਔਖੀ
ਰਵਿੰਦਰ ਸਿੰਘ
ਪੰਜਾਬ ਦੇ ਖੰਨਾ ਸ਼ਹਿਰ ਵਿੱਚ ਲਗਾਤਾਰ ਵਧ ਰਹੀ ਗਰਮੀ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ। ਇੱਥੇ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਦੁਪਹਿਰ ਵੇਲੇ ਹਾਲਾਤ ਕਰਫਿਊ ਵਰਗੇ ਬਣ ਜਾਂਦੇ ਹਨ। ਲੋਕ ਸਿਰਫ਼ ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਬਾਹਰ ਨਿਕਲ ਰਹੇ ਹਨ।
ਬੱਸ ਅੱਡਾ ਅਤੇ ਵਪਾਰੀ ਇਲਾਕਿਆਂ 'ਚ ਸੁੰਨਾਪਾ
ਨੈਸ਼ਨਲ ਹਾਈਵੇ 'ਤੇ ਸਥਿਤ ਬੱਸ ਅੱਡਾ ਵੀ ਗਰਮੀ ਕਾਰਨ ਬਿਲਕੁਲ ਸੁੰਨਾ ਦਿਖਾਈ ਦਿੰਦਾ ਹੈ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇੱਥੇ ਮੁਸ਼ਕਿਲ ਨਾਲ ਹੀ ਕੋਈ ਯਾਤਰੀ ਨਜ਼ਰ ਆਉਂਦਾ ਹੈ।
ਦੂਜੇ ਪਾਸੇ, ਮੰਡੀ ਅਤੇ ਹੋਰ ਵਪਾਰੀ ਇਲਾਕਿਆਂ 'ਚ ਵੀ ਗਾਹਕਾਂ ਦੀ ਭਾਰੀ ਕਮੀ ਆ ਰਹੀ ਹੈ, ਜਿਸ ਨਾਲ ਕਾਰੋਬਾਰ ਤੇਜ਼ੀ ਨਾਲ ਪ੍ਰਭਾਵਿਤ ਹੋ ਰਿਹਾ ਹੈ।